ਵਿਆਹ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸੀ ਭਾਰਤੀ ਪਰਿਵਾਰ 2 ਸਾਲਾਂ ਤੋਂ ਫਸਿਆ, ਮੰਗੀ ਮਦਦ

Sunday, Aug 11, 2024 - 11:04 AM (IST)

ਵਿਆਹ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸੀ ਭਾਰਤੀ ਪਰਿਵਾਰ 2 ਸਾਲਾਂ ਤੋਂ ਫਸਿਆ, ਮੰਗੀ ਮਦਦ

ਰਾਮਪੁਰ/ਇਸਲਾਮਾਬਾਦ-  ਇਕ ਭਾਰਤੀ ਪਰਿਵਾਰ ਜੋ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸੀ, ਆਪਣੇ ਵੀਜ਼ਾ ਸੰਬੰਧੀ ਪੇਚੀਦਗੀਆਂ ਕਾਰਨ ਪਿਛਲੇ ਦੋ ਸਾਲਾਂ ਤੋਂ ਗੁਆਂਢੀ ਦੇਸ਼ 'ਚ ਫਸਿਆ ਹੋਇਆ ਹੈ। ਮਾਜਿਦ ਹੁਸੈਨ ਜਿਨ੍ਹਾਂ ਨੇ 2007 'ਚ ਇਕ ਪਾਕਿਸਤਾਨੀ ਔਰਤ ਤਾਹਿਰ ਜਬੀਨ ਨਾਲ ਵਿਆਹ ਕੀਤਾ ਸੀ, ਵਿਆਹ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਲੈ ਆਏ ਅਤੇ ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਵੱਸ ਗਏ।

ਇਹ ਵੀ ਪੜ੍ਹੋ- ਨਾਈਟ ਡਿਊਟੀ 'ਤੇ ਮਹਿਲਾ ਡਾਕਟਰ ਨਾਲ ਹੈਵਾਨੀਅਤ, CM ਬੋਲੀ- ਮੁਲਜ਼ਮਾਂ ਨੂੰ ਦਿਵਾਵਾਂਗੇ ਫਾਂਸੀ ਦੀ ਸਜ਼ਾ

ਜੋੜਾ ਸੁਖਦ ਸਧਾਰਨ ਜ਼ਿੰਦਗੀ ਬਤੀਤ ਕਰ ਰਿਹਾ ਸੀ ਅਤੇ ਉਨ੍ਹਾਂ ਨੇ ਤਿੰਨ ਬੱਚਿਆਂ ਦੀ ਪਾਲਣ ਪੋਸ਼ਣ ਕੀਤਾ। ਹਾਲਾਂਕਿ 2022 'ਚ ਪਰਿਵਾਰ ਤਾਹਿਰ ਦੇ ਭਰਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ, ਜੋ ਯਾਤਰਾ ਸਿਰਫ਼ ਤਿੰਨ ਮਹੀਨੇ ਚੱਲਣੀ ਸੀ। ਹਾਲਾਂਕਿ ਕੁਝ ਹਾਲਾਤਾਂ ਕਾਰਨ ਉਨ੍ਹਾਂ ਦੀ ਯਾਤਰਾ ਦੋ ਦਿਨ ਲਈ ਵਧਾ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦਾ ਵੀਜ਼ਾ ਖਤਮ ਹੋ ਗਿਆ। ਉਸ ਤੋਂ ਬਾਅਦ ਪਰਿਵਾਰ ਪਾਕਿਸਤਾਨ ਵਿਚ ਫਸਿਆ ਹੋਇਆ ਹੈ ਅਤੇ ਭਾਰਤ ਵਾਪਸ ਜਾਣ ਵਿਚ ਅਸਮਰੱਥ ਹੈ। ਸਥਿਤੀ ਨੂੰ ਸੁਲਝਾਉਣ ਲਈ ਉਨ੍ਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਅਸਫਲ ਰਹੇ ਹਨ।

ਇਹ ਵੀ ਪੜ੍ਹੋ- ਨੌਕਰੀ ਛੱਡ ਸ਼ਖ਼ਸ ਨੇ ਸ਼ੁਰੂ ਕੀਤੀ ਡ੍ਰੈਗਨ ਫਰੂਟ ਦੀ ਖੇਤੀ, ਹੁਣ ਸਾਲਾਨਾ ਕਰ ਰਿਹੈ ਮੋਟੀ ਕਮਾਈ

ਮਾਜਿਦ ਦੀ ਮਾਂ ਅਤੇ ਭੈਣਾਂ, ਜੋ ਇਸ ਸਮੇਂ ਰਾਮਪੁਰ 'ਚ ਰਹਿ ਰਹੀਆਂ ਹਨ, ਪਰੇਸ਼ਾਨ ਹਨ ਅਤੇ ਆਪਣੀ ਪਰਿਵਾਰਕ ਮੈਂਬਰਾਂ ਨੂੰ ਲਿਆਉਣ ਲਈ ਭਾਰਤੀ ਸਰਕਾਰ ਤੋਂ ਮਦਦ ਦੀ ਗੁਹਾਰ ਲਾ ਰਹੀਆਂ ਹਨ। ਮਾਜਿਦ ਦੀ ਮਾਂ ਫ਼ੈਮਿਦਾ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨੀ ਅਧਿਕਾਰੀਆਂ ਨੂੰ ਸਾਰੇ ਲਾਜ਼ਮੀ ਕਾਗਜ਼ਾਂ ਸੌਂਪਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ। 

ਇਹ ਵੀ ਪੜ੍ਹੋ- ਪ੍ਰਿੰਸੀਪਲ ਦੀ ਘਿਨੌਣੀ ਕਰਤੂਤ; ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਇੰਝ ਖੁੱਲ੍ਹਿਆ ਭੇਤ

ਪਰਿਵਾਰ ਦੇ ਮੈਂਬਰਾਂ ਨੇ ਵੀ ਦਾਅਵਾ ਕੀਤਾ ਕਿ ਮਾਜਿਦ ਅਕਸਰ ਉਨ੍ਹਾਂ ਨੂੰ ਫ਼ੋਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਹ ਗੰਭੀਰ ਸੰਕਟ 'ਚ ਹੈ। ਇਕ ਹੋਰ ਰਿਸ਼ਤੇਦਾਰ ਸ਼ਾਕਿਰ ਅਲੀ ਨੇ ਦੱਸਿਆ ਕਿ ਮਾਜਿਦ ਅਤੇ ਬੱਚੇ ਵੀਜ਼ਾ ਲਈ ਯੋਗ ਹਨ ਪਰ ਤਾਹਿਰ ਦੀ ਅਰਜ਼ੀ ਰੱਦ ਹੋ ਰਹੀ ਹੈ, ਜਿਸ ਕਾਰਨ ਪੂਰਾ ਪਰਿਵਾਰ ਅੱਧ ਵਿਚਾਲੇ ਲਟਕ ਗਿਆ ਹੈ। ਪਰੇਸ਼ਾਨ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮੁੜ ਮਿਲਾਉਣ ਵਿਚ ਮਦਦ ਦੀ ਉਮੀਦ 'ਚ ਭਾਰਤੀ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਜਾਰੀ ਰੱਖੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News