''ਆਪ੍ਰੇਸ਼ਨ ਸਿੰਦੂਰ'' ਨੇ ਉਡਾਏ ਪਾਕਿਸਤਾਨ ਦੇ ਹੋਸ਼! ਸਵਿਸ ਰਿਪੋਰਟ ''ਚ ਦਾਅਵਾ, ''ਗੋਡੇ ਟੇਕਣ ਲਈ ਹੋਇਆ ਸੀ ਮਜਬੂਰ''
Sunday, Jan 25, 2026 - 05:48 PM (IST)
ਨੈਸ਼ਨਲ ਡੈਸਕ : ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ 'ਆਪ੍ਰੇਸ਼ਨ ਸਿੰਦੂਰ' ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ। ਸਵਿਟਜ਼ਰਲੈਂਡ ਦੇ ਇੱਕ ਮਿਲਟਰੀ ਥਿੰਕ ਟੈਂਕ 'ਸੈਂਟਰ ਡੀ’ਹਿਸਟੋਇਰ ਐਟ ਡੇ ਪ੍ਰੌਸਪੈਕਟਿਵ ਮਿਲਿਟੇਅਰਸ' ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਹਵਾਈ ਸੈਨਾ (IAF) ਦੀ ਰਣਨੀਤਕ ਸਰਵਉੱਚਤਾ ਕਾਰਨ ਪਾਕਿਸਤਾਨੀ ਫੌਜ ਨੂੰ ਗੋਡਿਆਂ ਭਾਰ ਹੋਣਾ ਪਿਆ ਅਤੇ ਸੀਜ਼ਫਾਇਰ ਲਈ ਗੁਹਾਰ ਲਗਾਉਣੀ ਪਈ।
ਪਹਿਲਗਾਮ ਹਮਲੇ ਦਾ ਮੂੰਹ-ਤੋੜ ਜਵਾਬ
ਰਿਪੋਰਟ ਅਨੁਸਾਰ 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਚਾਰ ਦਿਨਾਂ 'ਆਪ੍ਰੇਸ਼ਨ ਸਿੰਦੂਰ' ਸ਼ੁਰੂ ਕੀਤਾ ਸੀ। ਇਸ ਦੌਰਾਨ ਪਾਕਿਸਤਾਨੀ ਹਵਾਈ ਸੈਨਾ (PAF) ਨੇ ਭਾਰਤ ਦੇ ਅਦਮਪੁਰਅਤੇ ਸ਼੍ਰੀਨਗਰ ਵਰਗੇ ਏਅਰ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਦੇ ਸਾਰੇ ਇਰਾਦੇ ਫੇਲ੍ਹ ਕਰ ਦਿੱਤੇ। ਪਾਕਿਸਤਾਨ ਨੇ 'Bayraktar TB2' ਅਤੇ 'Akinci' ਵਰਗੇ ਡਰੋਨਾਂ ਦੀ ਵਰਤੋਂ ਕੀਤੀ, ਪਰ ਉਹ ਭਾਰਤੀ ਸੁਰੱਖਿਆ ਘੇਰੇ ਨੂੰ ਤੋੜ ਨਹੀਂ ਸਕੇ।
ਪਾਕਿਸਤਾਨ ਦੇ 5 ਲੜਾਕੂ ਜਹਾਜ਼ ਕੀਤੇ ਢੇਰੀ
ਭਾਰਤ ਨੇ ਇਜ਼ਰਾਈਲੀ ਤਕਨੀਕ 'Harop' ਅਤੇ 'Harpy' ਦੇ ਨਾਲ-ਨਾਲ Rafale, Su-30MKI ਅਤੇ Jaguar ਵਰਗੇ ਘਾਤਕ ਜਹਾਜ਼ਾਂ ਦੀ ਵਰਤੋਂ ਕਰਦਿਆਂ ਪਾਕਿਸਤਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ। ਰਿਪੋਰਟ ਮੁਤਾਬਕ ਭਾਰਤ ਨੇ ਪਾਕਿਸਤਾਨ ਦੇ 5 F-16 ਅਤੇ JF-17 ਲੜਾਕੂ ਜਹਾਜ਼ ਡੇਗ ਦਿੱਤੇ। ਭਾਰਤੀ ਮਿਜ਼ਾਈਲਾਂ (BrahMos, SCALP-EG) ਨੇ ਪਾਕਿਸਤਾਨ ਦੇ ਅੰਦਰ 200 ਕਿਲੋਮੀਟਰ ਤੱਕ ਦੇ 7 ਟਿਕਾਣਿਆਂ 'ਤੇ ਸਟੀਕ ਨਿਸ਼ਾਨਾ ਲਗਾਇਆ।
ਪਾਕਿਸਤਾਨੀ ਏਅਰ ਬੇਸਾਂ 'ਤੇ ਭਾਰੀ ਤਬਾਹੀ
ਭਾਰਤੀ ਹਮਲਿਆਂ ਕਾਰਨ ਇਸਲਾਮਾਬਾਦ ਦੇ ਨੇੜੇ ਨੂਰ ਖਾਨ ਏਅਰ ਬੇਸ ਦਾ ਕਮਾਂਡ ਸੈਂਟਰ ਤਬਾਹ ਹੋ ਗਿਆ ਅਤੇ ਮੁਰਿਦ, ਰਹੀਮ ਯਾਰ ਖਾਨ, ਰਫੀਕੀ ਅਤੇ ਸੁੱਕੁਰ ਵਰਗੇ ਏਅਰ ਬੇਸਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਰਿਪੋਰਟ ਦੇ ਸਿੱਟੇ ਵਜੋਂ ਕਿਹਾ ਗਿਆ ਹੈ ਕਿ ਭਾਰਤ ਨੇ ਪਰਮਾਣੂ ਸੀਮਾ ਪਾਰ ਕੀਤੇ ਬਿਨਾਂ ਹੀ ਆਪਣੀ ਸ਼ਕਤੀ ਦਾ ਅਜਿਹਾ ਪ੍ਰਦਰਸ਼ਨ ਕੀਤਾ ਕਿ ਪਾਕਿਸਤਾਨ ਕੋਲ ਜੰਗਬੰਦੀ (ਸੀਜ਼ਫਾਇਰ) ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
