UP ਚੋਣਾਂ 2022: ਬੇੜੀਆਂ ਪਹਿਨ ਪੋਲਿੰਗ ਬੂਥ ਪਹੁੰਚਿਆ ਉਮੀਦਵਾਰ, ਵੇਖ ਕੇ ਲੋਕ ਹੋਏ ਹੈਰਾਨ

Sunday, Feb 20, 2022 - 02:25 PM (IST)

UP ਚੋਣਾਂ 2022: ਬੇੜੀਆਂ ਪਹਿਨ ਪੋਲਿੰਗ ਬੂਥ ਪਹੁੰਚਿਆ ਉਮੀਦਵਾਰ, ਵੇਖ ਕੇ ਲੋਕ ਹੋਏ ਹੈਰਾਨ

ਫਿਰੋਜ਼ਾਬਾਦ— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ ਸੂਬੇ ਦੇ 16 ਜ਼ਿਲ੍ਹਿਆਂ ਦੇ 59 ਚੋਣ ਖੇਤਰਾਂ ਵਿਚ ਐਤਵਾਰ ਯਾਨੀ ਕਿ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਪੈਣਗੀਆਂ। ਵੋਟਾਂ ਨੂੰ ਲੈ ਕੇ ਵੋਟਰਾਂ ’ਚ ਕਾਫੀ ਉਤਸ਼ਾਹ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ’ਚ ਇਕ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਵੇਖ ਕੇ ਲੋਕ ਵੇਖਦੇ ਹੀ ਰਹਿ ਗਏ। ਦਰਅਸਲ ਫਿਰੋਜ਼ਾਬਾਦ ਦੇ ਮਹਾਤਮਾ ਗਾਂਧੀ ਬਾਲਿਕਾ ਇੰਟਰ ਕਾਲਜ ਪੋਲਿੰਗ ਬੂਥ ’ਤੇ ਆਜ਼ਾਦ ਉਮੀਦਵਾਰ ਰਾਮਦਾਸ ਮਾਨਵ ਬੇੜੀਆਂ ਪਹਿਨ ਕੇ ਪੋਲਿੰਗ ਬੂਥ ਪਹੁੰਚੇ। ਉਨ੍ਹਾਂ ਨੂੰ ਵੇਖ ਕੇ ਵੋਟਰ ਹੈਰਾਨ ਰਹਿ ਗਏ। ਰਾਮਦਾਸ ਮਾਨਵ ਇਕ ਮਜ਼ਦੂਰ ਨੇਤਾ ਹਨ ਅਤੇ ਫਿਰੋਜ਼ਾਬਾਦ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ ਰਹੇ ਹਨ। ਉਨ੍ਹਾਂ ਦਾ ਚੋਣ ਨਿਸ਼ਾਨ ਵੀ ਚੂੜੀਆਂ ਹੈ।

ਇਹ ਵੀ ਪੜ੍ਹੋ: UP ਚੋਣਾਂ 2022: ਕਾਨਪੁਰ ’ਚ ਮੇਅਰ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ, ਵੋਟ ਪਾਉਂਦੇ ਸ਼ੇਅਰ ਕੀਤੀ ਤਸਵੀਰ

PunjabKesari

ਦੱਸ ਦੇਈਏ ਕਿ ਆਜ਼ਾਦ ਉਮੀਦਵਾਰ ਰਾਮਦਾਸ ਮਾਨਵ ਚੂੜੀ ਮਜ਼ਦੂਰਾਂ ਦੇ ਅਧਿਕਾਰਾਂ ਲਈ ਲੜ ਰਹੇ ਹਨ। ਉਨ੍ਹਾਂ ਨੇ ਮਜ਼ਦੂਰਾਂ ਦੇ ਅਧਿਕਾਰਾਂ ਲਈ ਇਹ ਅਨੋਖਾ ਤਰੀਕਾ ਲੱਭਿਆ ਹੈ। ਬੇੜੀਆਂ ਪਹਿਨ ਕੇ ਅਤੇ ਕਟੋਰਾ ਲੈ ਕੇ ਉਹ ਚੋਣ ਪ੍ਰਚਾਰ ਵੀ ਕਰਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਚੂੜੀਆਂ ਮਜ਼ਦੂਰਾਂ ਦੇ ਅਧਿਕਾਰਾਂ ਲਈ ਲੜ ਰਿਹਾ ਹਾਂ। ਬੇੜੀਆਂ ਹੀ ਫਿਰੋਜ਼ਾਬਾਦ ਦੇ ਮਜ਼ਦੂਰਾਂ ਦੀ ਪਹਿਚਾਣ ਹੈ ਅਤੇ ਉਨ੍ਹਾਂ ਨੂੰ ਗੁਲਾਮ ਬਣਾਇਆ ਜਾਂਦਾ ਹੈ, ਇਹ ਉਸ ਦਾ ਪ੍ਰਤੀਕ ਹੈ। ਜਦੋਂ ਤੱਕ ਮੈਂ ਉਨ੍ਹਾਂ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਨਹੀਂ ਛੁਡਾਵਾਂਗਾ, ਮੈਂ ਹਾਰ ਨਹੀਂ ਮਨਾਂਗਾ।

ਇਹ ਵੀ ਪੜ੍ਹੋ: UP ਚੋਣਾਂ 2022: ਵਿਆਹ ਮਗਰੋਂ ਪੋਲਿੰਗ ਬੂਥ ਪਹੁੰਚੀ ਲਾੜੀ, ਵਿਦਾਈ ਤੋਂ ਪਹਿਲਾਂ ਪਾਈ ਵੋਟ

PunjabKesari

ਰਾਮਦਾਸ ਮਾਨਵ ਚੋਣ ਪ੍ਰਚਾਰ ਦੌਰਾਨ ਆਪਣੇ ਨਾਲ ਕਟੋਰਾ ਲੈ ਕੇ ਘੁੰਮਦੇ ਰਹੇ। ਉਨ੍ਹਾਂ ਨੇ ਦੱਸਿਆ ਕਿ 11 ਉਮੀਦਵਾਰ ਇਸ ਸੀਟ ’ਤੇ ਚੋਣ ਲੜ ਰਹੇ ਹਨ।  ਉਨ੍ਹਾਂ ’ਚੋਂ ਜ਼ਿਆਦਾਤਰ ਨੂੰ ਸਬੰਧਤ ਸਿਆਸੀ ਪਾਰਟੀਆਂ ਵਲੋਂ ਫੰਡ ਦਿੱਤੇ ਜਾਂਦੇ ਹਨ ਪਰ ਉਹ ਮਜ਼ਦੂਰਾਂ ਲਈ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਕੋਲ ਇੰਨਾ ਧਨ ਨਹੀਂ ਹੈ।

ਇਹ ਵੀ ਪੜ੍ਹੋ: UP ਚੋਣਾਂ 2022: ਬਜ਼ੁਰਗਾਂ ਤੇ ਦਿਵਯਾਂਗਾਂ ’ਚ ਵੋਟਾਂ ਨੂੰ ਲੈ ਕੇ ਉਤਸ਼ਾਹ, ITBP ਦੇ ਜਵਾਨ ਕਰ ਰਹੇ ਮਦਦ


author

Tanu

Content Editor

Related News