Fact Check: UP ਦੇ ਡਿਪਟੀ CM ਕੇਸ਼ਵ ਮੌਰਿਆ ਦੇ ਵਿਰੋਧ ਦੀ ਪੁਰਾਣੀ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ
Tuesday, May 21, 2024 - 07:12 PM (IST)
ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਭੀੜ ਨਾਲ ਘਿਰੇ ਉੱਤਰ-ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਦੀ ਇਕ ਵੀਡੀਓ ਵਾਇਰਲ ਹੈ। ਲੋਕ ਸਭਾ ਚੋਣਾਂ 2024 ਦੇ ਸੰਦਰਭ 'ਚ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੌਸ਼ਾਂਬੀ 'ਚ ਲੋਕਾਂ ਨੇ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਹੈ।
ਬੂਮ ਨੇ ਆਪਣੀ ਜਾਂਚ 'ਚ ਪਾਇਆ ਕਿ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਜਨਵਰੀ 2022 ਦੀ ਹੈ, ਜਦੋਂ ਉਹ ਯੂ.ਪੀ. ਦੇ ਕੌਸ਼ਾਂਬੀ ਜ਼ਿਲ੍ਹੇ ਦੀ ਸਿਰਾਥੂ ਸੀਟ ਤੋਂ ਵਿਧਾਨ ਸਭਾ ਚੋਣ ਲੜ ਰਹੇ ਸਨ।
ਜ਼ਿਕਰਯੋਗ ਹੈ ਕਿ ਦੇਸ਼ ਦੇ 8 ਸੂਬਿਾਂ ਦੀਆਂ 49 ਸੀਟਾਂ 'ਤੇ 20 ਮਈ ਨੂੰ ਪੰਜਵੇਂ ਪੜਾਅ ਦੀ ਵੋਟਿੰਗ ਹੋਈ। ਇਸ ਵਿਚ ਕੌਸ਼ਾਂਬੀ ਲੋਕ ਸਭਾ ਸੀਟ ਵੀ ਸ਼ਾਮਲ ਹੈ ਜਿਸ ਅਧੀਨ ਸਿਰਾਥੂ ਵਿਧਾਨ ਸਭਾ ਸੀਟ ਆਉਂਦੀ ਹੈ।
ਸਮਾਜਵਾਦੀ ਪਾਰਟੀ ਦੇ ਨੇਤਾ ਆਈ.ਪੀ. ਸਿੰਘ ਨੇ ਆਪਣੇ ਐਕਸ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਕੌਸ਼ਾਂਬੀ 'ਚ ਡਿਪਟੀ ਸੀ.ਐੱਮ. ਕੇਸ਼ਵ ਪ੍ਰਸਾਦ ਮੌਰਿਆ ਦਾ ਭਾਰੀ ਵਿਰੋਧ ਹਰ ਗਲੀ-ਮੁਹੱਲੇ ਅਤੇ ਨੁਕੱੜ 'ਤੇ ਹੋ ਰਿਹਾ ਹੈ। ਜਨਤਾ ਨੇ ਇਨ੍ਹਾਂ ਦਾ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ। ਵਿਰੋਧ ਨੂੰ ਦੇਖਦੇ ਹੋਏ ਵਿਨੋਦ ਸੋਨਕਰ ਨੂੰ ਲੈ ਕੇ ਕੇਸ਼ਵ ਪ੍ਰਸਾਦ ਮੌਰਿਆ ਗੈਸਟ ਹਾਊਸ ਤੋਂ ਤੁਰੰਤ ਦੌੜ ਗਏ। ਯੂ.ਪੀ. 'ਚ ਭਾਜਪਾ ਨੂੰ 10 ਸੀਟਾਂ ਦਾ ਨੁਕਸਾਨ ਹੋਇਆ।
ਫੇਸਬੁੱਕ (ਅਰਕਾਈਵ ਲਿੰਕ) 'ਤੇ ਵੀ ਇਸੇ ਦਾਅਵੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ।
ਫੈਕਟ ਚੈੱਕ
ਬੂਮ ਨੇ ਦਾਅਵੇ ਦੇ ਫੈਕਟ ਚੈੱਕ ਲਈ ਵਾਇਰਲ ਵੀਡੀਓ ਨਾਲ ਸੰਬੰਧਿਤ ਕੀਵਰਡਸ ਤੋਂ ਯੂਟਿਊਬ 'ਤੇ ਸਰਚ ਕੀਤਾ। ਸਾਨੂੰ ਨਿਊਜ਼ ਆਊਟਲੇਟ ਐੱਨ.ਡੀ.ਟੀ.ਵੀ. ਦੀ ਵੈੱਬਸਾਈਟ 'ਤੇ 23 ਜਨਵਰੀ 2022 ਦੀ ਇਕ ਵੀਡੀਓ ਰਿਪੋਰਟ ਮਿਲੀ, ਜਿਸ ਵਿਚ ਵਾਇਰਲ ਵੀਡੀਓ ਨੂੰ ਵੀ ਦਿਖਾਇਆ ਗਿਆ ਹੈ।
ਰਿਪੋਰਟ 'ਚ ਦੱਸਿਆ ਗਿਆ ਕਿ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੂੰ ਘਰ-ਘਰ ਚੋਣ ਪ੍ਰਚਾਰ ਦੌਰਾਨ ਔਰਤਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ।
ਨਿਊਜ਼18 ਦੀ ਰਿਪੋਰਟ 'ਚ ਦੱਸਿਆ ਗਿਆ, "ਕੇਸ਼ਵ ਪ੍ਰਸਾਦ ਮੌਰਿਆ ਸਿਰਥੂ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਉਹ ਸਿਰਥੂ ਵਿਧਾਨ ਸਭਾ ਹਲਕੇ ਦੇ ਪਿੰਡ ਗੁਲਾਮੀਪੁਰ ਵਿੱਚ ਪਿਛਲੇ 3 ਦਿਨਾਂ ਤੋਂ ਲਾਪਤਾ ਪੰਚਾਇਤ ਪਤੀ ਰਾਜੀਵ ਮੌਰਿਆ ਦੇ ਘਰ ਗਏ ਹੋਏ ਸਨ। ਪੀੜਤ ਪਰਿਵਾਰ ਅਤੇ ਪਿੰਡ ਦੀਆਂ ਔਰਤਾਂ ਨੇ ਉਨ੍ਹਾਂ ਨੂੰ ਦੇਖਦਿਆ ਹੀ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਉਸ ਨੂੰ ਘਰ ਅੰਦਰ ਵੜਨ ਵੀ ਨਹੀਂ ਦਿੱਤਾ।
ਜ਼ਿਕਰਯੋਗ ਹੈ ਕਿ ਕੌਸ਼ਾਂਬੀ ਲੋਕ ਸਭਾ ਸੀਟ 'ਤੇ ਭਾਜਪਾ ਤੋਂ ਵਿਨੋਦ ਕੁਮਾਰ ਸੋਨਕਰ, 'ਇੰਡੀਆ' ਗਠਜੋੜ ਤੋਂ ਪੁਸ਼ਪੇਂਦਰ ਸਰੋਜ ਅਤੇ ਬਸਪਾ ਤੋਂ ਸ਼ੁਭ ਨਰਾਇਣ ਗੌਤਮ ਮੈਦਾਨ 'ਚ ਹਨ।