5 ਦਿਨ ਤੋਂ ਲਾਪਤਾ ਬੱਚੇ ਦੀ ਲਾਸ਼ ਗੰਨੇ ਦੀ ਖੇਤ 'ਚੋਂ ਮਿਲੀ, 30 ਲੱਖ ਦੀ ਫਿਰੌਤੀ ਲਈ ਚਾਚੇ ਨੇ ਦਿੱਤੀ ਦਰਦਨਾਕ ਮੌਤ

Wednesday, Dec 21, 2022 - 10:47 AM (IST)

ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿਚ ਕਰੀਬ 5 ਦਿਨ ਤੋਂ ਲਾਪਤਾ 7 ਸਾਲਾ ਬੱਚੇ ਸ਼ੌਰਿਆ ਦੀ ਲਾਸ਼ ਪੁਲਸ ਨੇ ਬਰਾਮਦ ਕਰ ਲਈ ਹੈ। ਘਟਨਾ ਦੇ ਸਬੰਧ ਵਿਚ ਪੁਲਸ ਨੇ ਬੱਚੇ ਦੇ ਸਕੇ ਚਾਚਾ ਸਮੇਤ 3 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਮੁਤਾਬਕ ਬੱਚੇ ਦੇ ਚਾਚਾ ਅਤੇ ਚਚੇਰੇ ਭਰਾ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਉਸ ਦੇ ਪਰਿਵਾਰ ਤੋਂ 30-40 ਲੱਖ ਰੁਪਏ ਦੀ ਫਿਰੌਤੀ ਵਸੂਲਣ ਲਈ ਘਟਨਾ ਨੂੰ ਅੰਜ਼ਾਮ ਦਿੱਤਾ। 

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ; ਰੁੱਸੀ ਪਤਨੀ ਨੂੰ ਲੈਣ ਗਏ ਜਵਾਈ ਨੂੰ ਸਹੁਰੇ ਪਰਿਵਾਰ ਦੇ ਲੋਕਾਂ ਨੇ ਜ਼ਿੰਦਾ ਸਾੜਿਆ

ਟਿਊਸ਼ਨ ਤੋਂ ਵਾਪਸ ਪਰਤਦੇ ਸਮੇਂ ਲਾਪਤਾ ਹੋ ਗਿਆ ਸੀ ਸ਼ੌਰਿਆ-

ਪੁਲਸ ਅਧਿਕਾਰੀ ਨੀਰਜ ਕੁਮਾਰ ਜਾਦੌਨ ਨੇ ਬੁੱਧਵਾਰ ਨੂੰ ਦੱਸਿਆ ਕਿ 15 ਦਸੰਬਰ 2022 ਦੀ ਸ਼ਾਮ ਫਖਰਪੁਰ ਵਾਸੀ ਸੋਹਨਬੀਰ ਦਾ 7 ਸਾਲਾ ਪੁੱਤਰ ਸ਼ੌਰਿਆ ਟਿਊਸ਼ਨ ਤੋਂ ਵਾਪਸ ਪਰਤਦੇ ਸਮੇਂ ਲਾਪਤਾ ਹੋ ਗਿਆ ਸੀ। ਸੂਚਨਾ ਮਿਲਣ 'ਤੇ ਪੁਲਸ ਨੇ ਤੁਰੰਤ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਬੱਚੇ ਦੀ ਭਾਲ ਸ਼ੁਰੂ ਕੀਤੀ। 

ਚਾਚੇ ਅਤੇ ਹੋਰ ਸਾਥੀਆਂ ਨੇ ਕਤਲ ਦੀ ਗੱਲ ਕਬੂਲੀ-

ਪੁਲਸ ਮੁਤਾਬਕ ਜਾਂਚ ਦੌਰਾਨ ਕੁਝ ਲੋਕਾਂ ਦੇ ਨਾਂ ਸਾਹਮਣੇ ਆਏ ਸਨ। ਇਨ੍ਹਾਂ 'ਚ ਸ਼ੌਰਿਆ ਦਾ ਚਾਚਾ ਵਿਨੀਤ, ਚਚੇਰਾ ਭਰਾ ਅਕਸ਼ਿਤ ਅਤੇ ਇਨ੍ਹਾਂ ਦਾ ਇਕ ਹੋਰ ਸਾਥੀ ਡੈਨੀ ਸ਼ਾਮਲ ਹਨ। ਇਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਸ਼ੌਰਿਆ ਨੂੰ ਅਗਵਾ ਕਰ ਕੇ ਉਸ ਦੇ ਕਤਲ ਦੀ ਗੱਲ ਕਬੂਲ ਕਰ ਲਈ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਸ਼ੌਰਿਆ ਦੀ ਲਾਸ਼ ਨੂੰ ਮੰਗਲਵਾਰ ਨੂੰ ਪਿੰਡ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਇਕ ਗੰਨੇ ਦੇ ਖੇਤ ਵਿਚੋਂ ਬਰਾਮਦ ਕੀਤਾ। 

ਇਹ ਵੀ ਪੜ੍ਹੋ- ਸਕੂਲ ’ਚ ਖੇਡ ਮੁਕਾਬਲੇ ਦੌਰਾਨ ਵਿਦਿਆਰਥੀ ਦੀ ਗਰਦਨ ਦੇ ਆਰ-ਪਾਰ ਹੋਇਆ ਨੇਜਾ

ਮੁਲਜ਼ਮਾਂ ਨੇ ਗਲ਼ ਘੁੱਟ ਕੇ ਸ਼ੌਰਿਆ ਦਾ ਕੀਤਾ ਕਤਲ

ਮੁਲਜ਼ਮਾਂ ਨੇ ਦੱਸਿਆ ਕਿ ਸ਼ੌਰਿਆ ਨੂੰ ਮੋਟਰਸਾਈਕਲ 'ਤੇ ਬੈਠਣ ਦਾ ਬਹੁਤ ਸ਼ੌਕ ਸੀ। ਉਹ 15 ਦਸੰਬਰ ਦੀ ਸ਼ਾਮ ਕਰੀਬ ਸਵਾ 5 ਵਜੇ ਜਦੋਂ ਟਿਊਸ਼ਨ ਪੜ੍ਹ ਕੇ ਪਰਤ ਰਿਹਾ ਸੀ ਤਾਂ ਮੋਟਰਸਾਈਕਲ 'ਤੇ ਘੁੰਮਾਉਣ ਦੇ ਬਹਾਨੇ ਸ਼ੌਰਿਆ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਪਿੰਡ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਗੰਨੇ ਦੇ ਖੇਤ 'ਚ ਟਿਕਾਣੇ ਲਾ ਦਿੱਤੀ। ਕਿਸੇ ਨੂੰ ਮੁਲਜ਼ਮਾਂ 'ਤੇ ਸ਼ੱਕ ਨਾ ਹੋਵੇ ਇਸ ਲਈ ਉਹ ਬੱਚੇ ਦੇ ਪਰਿਵਾਰ ਵਾਲਿਆਂ ਨਾਲ ਬੱਚੇ ਦੀ ਭਾਲ ਲਈ ਚਲਾਈ ਗਈ ਪੁਲਸ ਮੁਹਿੰਮ 'ਚ ਸ਼ਾਮਲ ਹੋ ਗਏ। 

ਇਹ ਵੀ ਪੜ੍ਹੋ- ਅਲਵਿਦਾ 2022: ਸਿਆਸਤ ਤੋਂ ਖੇਡ ਜਗਤ ਤੱਕ, ਇਨ੍ਹਾਂ ਕਾਰਨਾਂ ਕਰ ਕੇ ਯਾਦ ਕੀਤਾ ਜਾਵੇਗਾ 'ਸਾਲ 2022'

ਇਹ ਸੀ ਕਤਲ ਦੇ ਪਿੱਛੇ ਦੀ ਵਜ੍ਹਾ 

ਕਤਲ ਦੀ ਵਜ੍ਹਾ ਬਾਰੇ ਪੁੱਛੇ ਜਾਣ 'ਤੇ ਪੁਲਸ ਅਧਿਕਾਰੀ ਨੇ ਮੁਲਜ਼ਮਾਂ ਤੋਂ ਪੁੱਛ-ਗਿੱਛ ਦੇ ਆਧਾਰ 'ਤੇ ਦੱਸਿਆ ਕਿ ਸ਼ੌਰਿਆ ਦੇ ਦਾਦਾ ਕਰੀਬ ਇਕ ਸਾਲ ਪਹਿਲਾਂ ਹੀ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਏ ਸਨ। ਸੇਵਾਮੁਕਤ ਦੌਰਾਨ ਉਨ੍ਹਾਂ ਨੂੰ ਕਾਫੀ ਧਨ ਮਿਲਿਆ ਸੀ। ਇਸ ਪੈਸੇ ਤੋਂ ਸ਼ੌਰਿਆ ਦੇ ਦਾਦਾ ਨੇ ਜ਼ਮੀਨ ਖਰੀਦੀ ਸੀ। ਮੁਲਜ਼ਮਾਂ ਦੀ ਮੰਸ਼ਾ ਇਹ ਸੀ ਕਿ ਪੁਲਸ ਮੁਹਿੰਮ ਖ਼ਤਮ ਹੋਣ ਮਗਰੋਂ ਉਹ ਪਰਿਵਾਰ ਤੋਂ ਬੱਚੇ ਨੂੰ ਆਪਣੇ ਕਬਜ਼ੇ 'ਚ ਦੱਸ ਕੇ 30-40 ਲੱਖ ਰੁਪਏ ਦੀ ਮੰਗ ਕਰਨਗੇ। ਮੁਲਜ਼ਮਾਂ ਮੁਤਾਬਕ ਸ਼ੌਰਿਆ ਨੂੰ ਮਾਰਨਾ ਇਸ ਲਈ ਜ਼ਰੂਰੀ ਸੀ ਕਿਉਂਕਿ ਉਹ ਸਾਰਿਆਂ ਨੂੰ ਪਛਾਣਦਾ ਸੀ।

 


Tanu

Content Editor

Related News