ਉੱਤਰ ਪ੍ਰਦੇਸ਼ ਦੇ CM ਯੋਗੀ ਆਦਿੱਤਿਆਨਾਥ ਨੂੰ ਮਿਲੀਆਂ ਭਾਰਤ ਦਰਸ਼ਨ ’ਤੇ ਗਈਆਂ ਬੇਟੀਆਂ
Sunday, Aug 06, 2023 - 04:34 PM (IST)

ਲਖਨਊ (ਬਿਊਰੋ)- ਕੇਂਦਰੀ ਮੰਤਰੀ ਅਤੇ ਹਮੀਰਪੁਰ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਵੱਲੋਂ ਚਲਾਏ ਜਾ ਰਹੇ ਸੰਸਦ ਮੈਂਬਰ ਭਾਰਤ ਦਰਸ਼ਨ ਦੇ ਪੰਜਵੇਂ ਦਿਨ ਹਮੀਰਪੁਰ ਦੀਆਂ 21 ਹੋਣਹਾਰ ਬੇਟੀਆਂ ਦਾ ਕਾਫ਼ਲਾ ਲਖਨਊ ਵਿਚ ਹੈ। ਇਸ ਦੌਰਾਨ ਬੇਟੀਆਂ ਨੂੰ ਉੱਤਰ ਪ੍ਰਦੇਸ਼ ਦੇ ਸਰਗਰਮ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮਿਲਣ ਦਾ ਮੌਕਾ ਮਿਲਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਿਲ ਕੇ ਸੰਸਦ ਮੈਂਬਰ ਭਾਰਤ ਦਰਸ਼ਨ ਦੀਆਂ ਹੋਣਹਾਰ ਬੇਟੀਆਂ ਨੇ ਲੋਕ ਪ੍ਰਸ਼ਾਸਨ, ਰਾਜਨੀਤਕ ਸ਼ੁੱਧਤਾ, ਚਰਿੱਤਰ ਅਤੇ ਰਾਸ਼ਟਰ ਨਿਰਮਾਣ ਵਿਚ ਨੌਜਵਾਨਾਂ ਦੀ ਭੂਮਿਕਾ ਦੇ ਗੁਰ ਸਿੱਖੇ। ਵਿਚਾਰ-ਵਟਾਂਦਰੇ ਦੌਰਾਨ ਮਾਣਯੋਗ ਮੁੱਖ ਮੰਤਰੀ ਨੇ ਹਮੀਰਪੁਰ ਸੰਸਦੀ ਹਲਕੇ ਦੀਆਂ ਬੇਟੀਆਂ-ਭੈਣਾਂ ਦੀਆਂ ਜਗਿਆਸਾਵਾਂ ਨੂੰ ਬੜੀ ਸਹਿਜਤਾ ਅਤੇ ਆਪਣੇਪਨ ਨਾਲ ਸ਼ਾਂਤ ਕੀਤਾ।
ਇਹ ਵੀ ਪੜ੍ਹੋ : ਉਤਸ਼ਾਹ ਅਤੇ ਉਤਸੁਕਤਾ ਨਾਲ ਭਰੀਆਂ ਧੀਆਂ ਦੀਆਂ ਅੱਖਾਂ ਦੀ ਚਮਕ ਨਾਲ ਮਨ ਬਹੁਤ ਖੁਸ਼ ਹੈ : ਅਨੁਰਾਗ ਠਾਕੁਰ
ਯੋਗੀ ਆਦਿੱਤਿਆਨਾਥ ਵੱਲੋਂ ਬੇਟੀਆਂ ਨੂੰ ਸਮਾਂ ਦੇਣ ’ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ‘ਬੇਟੀਆਂ ਨੂੰ ਮਾਂ-ਬਾਪ ਵਾਂਗ ਪਿਆਰ ਅਤੇ ਆਸ਼ੀਰਵਾਦ ਦੇਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ, ਮਾਣਯੋਗ ਯੋਗੀ ਜੀ। ਤੁਹਾਨੂੰ ਮਿਲਣਾ ਅਤੇ ਪ੍ਰਾਪਤ ਕੀਤਾ ਗਿਆ ਗਿਆਨ ਬੇਟੀਆਂ ਲਈ ਜੀਵਨ ਭਰ ਲਈ ਯਾਦਗਾਰ ਰਹੇਗਾ। ਯੋਗੀ ਜੀ ਨੂੰ ਮਿਲਣ ਤੋਂ ਬਾਅਦ ਬੇਟੀਆਂ ਪ੍ਰਸਿੱਧ ਲੋਕ ਗਾਇਕ ਮਾਲਿਨੀ ਅਵਸਥੀ ਨੂੰ ਮਿਲਣ ਗਈਆਂ, ਜਿਥੇ ਉਨ੍ਹਾਂ ਨੇ ਲੋਕ ਗੀਤਾਂ ਅਤੇ ਪਰੰਪਰਾਵਾਂ ਨਾਲ ਜੁੜੀਆਂ ਆਪਣੀਆਂ ਜਗਿਆਸਾਵਾਂ ਨੂੰ ਸ਼ਾਂਤ ਕੀਤਾ। ਬੇਟੀਆਂ ਨਾਲ ਪਿਆਰ ਭਰੀ ਮੁਲਾਕਾਤ ਨੂੰ ਗੂੜ੍ਹਾ ਦੱਸਦਿਆਂ ਮਾਲਿਨੀ ਅਵਸਥੀ ਨੇ ਕਿਹਾ, ‘ਹਿਮਾਚਲ ਪ੍ਰਦੇਸ਼ ਦੀਆਂ 21 ਹੋਣਹਾਰ ਬੇਟੀਆਂ ਸੰਸਦ ਮੈਂਬਰ ਭਾਰਤ ਦਰਸ਼ਨ ਯੋਜਨਾ ਤਹਿਤ ਉੱਤਰ ਪ੍ਰਦੇਸ਼ ਦੇ ਦੌਰੇ ’ਤੇ ਆਈਆਂ ਹਨ। ਉਨ੍ਹਾਂ ਨੂੰ ਮਿਲਨਾ ਅਤੇ ਗੱਲ ਕਰਨਾ ਬਹੁਤ ਖੁਸ਼ੀ ਦੀ ਗੱਲ ਸੀ। ਇਸ ਉਪਰਾਲੇ ਲਈ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਤਹਿ ਦਿਲੋਂ ਧੰਨਵਾਦ। ਇਹ ਅਨੁਭਵ ਬੱਚਿਆਂ ਦੇ ਜੀਵਨ ਦੀ ਦਿਸ਼ਾ ਬਦਲ ਦੇਵੇਗਾ।
ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ ਨੇ ਸੰਸਦ ਮੈਂਬਰ ਭਾਰਤ ਦਰਸ਼ਨ ਪ੍ਰੋਗਰਾਮ ’ਚ ਬੇਟੀਆਂ ਨੂੰ ਵਿਧਾਨ ਸਭਾ ’ਚ ਸੱਦਾ ਦਿੱਤਾ, ਜਿਥੇ ਬੇਟੀਆਂ ਨੇ ਪੂਰੀ ਵਿਧਾਨ ਸਭਾ ਨੂੰ ਦੇਖਿਆ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਟਰਾਂਸਪੋਰਟ ਮੰਤਰੀ ਦਯਾਸ਼ੰਕਰ ਸਿੰਘ ਨੇ ਆਪਣੀ ਰਿਹਾਇਸ਼ ’ਤੇ ਬੇਟੀਆਂ ਨੂੰ ਭੋਜਨ ਕਰਵਾਇਆ। ਹਮੀਰਪੁਰ ਸੰਸਦੀ ਹਲਕੇ ਦੀਆਂ ਬੇਟੀਆਂ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਖੇਤਰੀ ਕੇਂਦਰ ਦਾ ਵੀ ਦੌਰਾ ਕੀਤਾ। ਇਸ ਤੋਂ ਬਾਅਦ ਸਾਰੀਆਂ ਬੇਟੀਆਂ ਆਈ. ਆਈ. ਐੱਮ. ਲਖਨਊ ਗਈਆਂ, ਜਿਥੇ ਉਨ੍ਹਾਂ ਨੇ ਕਰੀਅਰ, ਪੜ੍ਹਾਈ ਅਤੇ ਪ੍ਰਬੰਧਨ ਨਾਲ ਸਬੰਧਤ ਗਿਆਨ ਵਿਚ ਵਾਧਾ ਕੀਤਾ। ਇਸ ਤੋਂ ਬਾਅਦ ਸਾਰੀਆਂ ਬੇਟੀਆਂ ਸੈਂਟਰਲ ਡਰੱਗ ਰਿਸਰਚ ਇੰਸਟੀਚਿਊਟ ਦੇ ਦੌਰੇ ’ਤੇ ਵੀ ਗਈਆਂ, ਜਿਥੇ ਉਨ੍ਹਾਂ ਨੇ ਮੈਡੀਕਲ ਖੋਜ ਬਾਰੇ ਜਾਣਕਾਰੀ ਹਾਸਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8