70 ਸਾਲ ਦੇ ਸਹੁਰੇ ਨੇ 28 ਸਾਲਾ ਨੂੰਹ ਨਾਲ ਕਰਵਾਇਆ ਵਿਆਹ, ਮੰਦਰ ''ਚ ਲਏ ਫੇਰੇ

Saturday, Jan 28, 2023 - 06:05 PM (IST)

70 ਸਾਲ ਦੇ ਸਹੁਰੇ ਨੇ 28 ਸਾਲਾ ਨੂੰਹ ਨਾਲ ਕਰਵਾਇਆ ਵਿਆਹ, ਮੰਦਰ ''ਚ ਲਏ ਫੇਰੇ

ਗੋਰਖਪੁਰ- ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿਚ 70 ਸਾਲ ਦੇ ਇਕ ਬਜ਼ੁਰਗ ਨੇ ਆਪਣੀ 28 ਸਾਲ ਦੀ ਨੂੰਹ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਇਹ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬੜਹਲਗੰਜ ਪੁਲਸ ਥਾਣਾ ਦੇ ਚੌਕੀਦਾਰ ਕੈਲਾਸ਼ ਯਾਦਵ (70) ਇਸ ਖੇਤਰ ਦੇ ਛਪੀਆ ਉਮਰਾਵ ਪਿੰਡ ਦੇ ਵਾਸੀ ਹਨ। 5 ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਵਿਧਵਾ ਨੂੰਹ ਪੂਜਾ ਨਾਲ ਇਕ ਮੰਦਰ 'ਚ ਵਿਆਹ ਕਰ ਲਿਆ। ਪੂਜਾ ਮਹਿਜ 28 ਸਾਲ ਦੀ ਹੈ ਅਤੇ ਉਹ 4 ਸਾਲ ਪਹਿਲਾਂ ਆਪਣੀ ਪਤੀ ਦੀ ਮੌਤ ਮਗਰੋਂ ਹੀ ਆਪਣੇ ਸਹੁਰੇ ਨਾਲ ਰਹਿ ਰਹੀ ਹੈ।

ਇਹ ਵੀ ਪੜ੍ਹੋ- 3 ਸਕੇ ਭੈਣ-ਭਰਾ ਬਣੇ PCS ਅਧਿਕਾਰੀ, ਗ਼ਰੀਬੀ ਕਾਰਨ ਇਕੋ ਕਿਤਾਬ ਨਾਲ ਕੀਤੀ ਸੀ ਪੜ੍ਹਾਈ

ਪੂਜਾ ਉਮਰ 'ਚ ਕੈਲਾਸ਼ ਤੋਂ 42 ਸਾਲ ਛੋਟੀ ਹੈ ਪਰ ਉਸ ਨੇ ਆਪਣੀ ਮਰਜ਼ੀ ਨਾਲ ਉਸ ਨਾਲ ਵਿਆਹ ਕੀਤਾ ਹੈ। ਬੜਹਲਗੰਜ ਪੁਲਸ ਥਾਣਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਅਨੋਖੇ ਵਿਆਹ ਨੂੰ ਲੈ ਕੇ ਦੋਹਾਂ ਵਿਚੋਂ ਕਿਸੇ ਵਲੋਂ ਵੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਪੁਲਸ ਮੁਤਾਬਕ ਕੈਲਾਸ਼ ਦੇ ਤਿੰਨ ਪੁੱਤਰ ਸਨ, ਜਿਨ੍ਹਾਂ 'ਚੋਂ ਪੂਜਾ ਦਾ ਪਤੀ ਸਭ ਤੋਂ ਛੋਟਾ ਸੀ। ਉਸ ਦਾ ਵੱਡਾ ਪੁੱਤਰ ਵੀ ਛਪੀਆ ਉਮਰਾਵ ਪਿੰਡ ਵਿਚ ਰਹਿੰਦਾ ਹੈ, ਜਦਕਿ ਦੂਜਾ ਪੁੱਤਰ ਬੜਹਲਗੰਜ ਪੁਲਸ ਥਾਣਾ ਲਈ ਭੋਜਨ ਬਣਾਉਂਦਾ ਹੈ।

ਇਹ ਵੀ ਪੜ੍ਹੋ-  ਦਿਲ ਦੇ ਦੌਰੇ ਕਾਰਨ 16 ਸਾਲਾ ਵਿਦਿਆਰਥਣ ਦੀ ਮੌਤ ਪਰ ਵੇਖਦੀਆਂ ਰਹਿਣਗੀਆਂ 'ਅੱਖਾਂ'

ਸਥਾਨਕ ਲੋਕਾਂ ਮੁਤਾਬਕ ਵਿਆਹ ਦੇ ਕੁਝ ਹੀ ਸਮੇਂ ਬਾਅਦ ਪੂਜਾ ਦੇ ਪਤੀ ਦੀ ਮੌਤ ਹੋ ਗਈ ਸੀ। ਇਸ ਲਈ ਉਸ ਦੀ ਕੋਈ ਔਲਾਦ ਨਹੀਂ ਹੈ ਅਤੇ ਕੈਲਾਸ਼ ਦੀ ਪਤਨੀ ਦਾ 12 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੁਝ ਲੋਕ ਪੂਜਾ ਨਾਲ ਵਿਆਹ ਕਰਨ ਵਿਚ ਦਿਲਚਸਪੀ ਵਿਖਾ ਰਹੇ ਸਨ ਪਰ ਕੈਲਾਸ਼ ਨੇ ਉਸ ਨੂੰ ਖ਼ੁਦ ਹੀ ਵਿਆਹ ਦਾ ਪ੍ਰਸਤਾਵ ਦੇ ਦਿੱਤਾ, ਜਿਸ ਤੋਂ ਬਾਅਦ ਦੋਹਾਂ ਨੇ ਇਕ ਮੰਦਰ ਵਿਚ ਵਿਆਹ ਕਰਵਾ ਲਿਆ।


author

Tanu

Content Editor

Related News