ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ; 2 ਔਰਤਾਂ ਦੀ ਮੌਤ, 18 ਜ਼ਖ਼ਮੀ

Tuesday, Oct 04, 2022 - 12:17 PM (IST)

ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ; 2 ਔਰਤਾਂ ਦੀ ਮੌਤ, 18 ਜ਼ਖ਼ਮੀ

ਚਿਤਰਕੂਟ- ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਦੇ ਭਰਤਕੂਪ ਖੇਤਰ ’ਚ ਸ਼ਰਧਾਲੂਆਂ ਨਾਲ ਭਰੀ ਇਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ’ਚ ਉਸ ’ਤੇ ਸਵਾਰ 2 ਔਰਤਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਵਧੀਕ ਐਸ.ਪੀ ਚੱਕਰਪਾਣੀ ਤ੍ਰਿਪਾਠੀ ਨੇ ਇਹ ਜਾਣਕਾਰੀ ਦਿੱਤੀ।

ਐੱਸ. ਪੀ. ਨੇ ਦੱਸਿਆ ਕਿ ਸੋਮਵਾਰ ਸ਼ਾਮ ਕੁਝ ਸ਼ਰਧਾਲੂ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਇਕ ਧਾਰਮਿਕ ਅਸਥਾਨ ਤੋਂ ਬੱਚੇ ਦਾ ਮੁੰਡਨ ਸੰਸਕਾਰ ਕਰਾਉਣ ਮਗਰੋਂ ਟਰੈਕਟਰ-ਟਰਾਲੀ ਤੋਂ ਪਰਤ ਰਹੇ ਸਨ। ਤ੍ਰਿਪਾਠੀ ਨੇ ਕਿਹਾ ਕਿ ਟਰੈਕਟਰ-ਟਰਾਲੀ ਭਰਤਕੂਪ ਥਾਣਾ ਖੇਤਰ ਦੇ ਕੋਲਾਵਾ-ਮਾਨਪੁਰ ਮੋੜ ਕੋਲ ਬੇਕਾਬੂ ਹੋ ਕੇ ਪਲਟ ਗਈ। 

ਇਸ ਹਾਦਸੇ ’ਚ 65 ਸਾਲ ਦੀ ਔਰਤ ਸ਼ਿਵਕੁਮਾਰੀ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ, ਜਦਕਿ ਇਲਾਜ ਦੌਰਾਨ ਮੈਨਾ ਦੇਵੀ ਨਾਮੀ ਔਰਤ ਨੇ ਦਮ ਤੋੜ ਦਿੱਤਾ। ਤ੍ਰਿਪਾਠੀ ਨੇ ਦੱਸਿਆ ਕਿ ਹਾਦਸੇ ’ਚ ਜ਼ਖ਼ਮੀ ਹੋਰ 18 ਸ਼ਰਧਾਲੂਆਂ ਦਾ ਇਲਾਜ ਸਰਕਾਰੀ ਹਸਪਤਾਲ ’ਚ ਚੱਲ ਰਿਹਾ ਹੈ। ਇਨ੍ਹਾਂ ’ਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ।


author

Tanu

Content Editor

Related News