ਉੱਤਰ ਪ੍ਰਦੇਸ਼: ਸਰਕਾਰੀ ਸਕੂਲ ’ਚ 225 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਅਧਿਆਪਕ ਸਿਰਫ ਇਕ

Thursday, Sep 30, 2021 - 05:11 PM (IST)

ਮੁਜ਼ੱਫਰਨਗਰ (ਭਾਸ਼ਾ)— ਉੱਤਰ ਪ੍ਰਦੇਸ਼ ’ਚ ਸ਼ਾਮਲੀ ਜ਼ਿਲ੍ਹੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ’ਚ ਅਧਿਆਪਕਾਂ ਦੀ ਕਮੀ ਕਾਰਨ 225 ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਫ਼ਿਲਹਾਲ ਸਿਰਫ਼ ਇਕ ‘ਸਿੱਖਿਆ ਮਿੱਤਰ’ ਯਾਨੀ ਕਿ ਅਧਿਆਪਕ ਸੰਭਾਲ ਰਿਹਾ ਹੈ। ਜ਼ਿਲ੍ਹਾ ਪੰਚਾਇਤ ਦੇ ਇਕ ਮੈਂਬਰ ਨੇ ਇਹ ਜਾਣਕਾਰੀ ਦਿੱਤੀ। 

ਜ਼ਿਲ੍ਹਾ ਪੰਚਾਇਤ ਦੇ ਮੈਂਬਰ ਉਮੇਸ਼ ਕੁਮਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਕੋਵਿਡ-19 ਕਾਰਨ ਲੱਗੇ ਲਾਕਡਾਊਨ ਤੋਂ ਪਹਿਲਾਂ ਖਾਨਪੁਰ ਪਿੰਡ ਦੇ ਇਕ ਸਕੂਲ ’ਚ 2 ਅਧਿਆਪਕ ਤਾਇਨਾਤ ਸਨ। ਇਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ ਅਤੇ ਇਕ ਛੁੱਟੀ ’ਤੇ ਹੈ। ਕੁਮਾਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਹੋਰ ਅਧਿਆਪਕਾਂ ਨੂੰ ਨਿਯੁਕਤ ਕਰਨ ਦੀ ਅਪੀਲ ਕੀਤੀ ਹੈ। ‘ਸਿੱਖਿਆ ਮਿੱਤਰ’, ਉੱਤਰ ਪ੍ਰਦੇਸ਼ ਸਰਕਾਰ ਦੇ ਬੇਸਿਕ ਸਿੱਖਿਆ ਪਰੀਸ਼ਦ (ਸਿੱਖਿਆ ਬੋਰਡ) ਵਲੋਂ ਬੱਚਿਆਂ ਨੂੰ ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਨਿਯਮ, 2011 ਤਹਿਤ ਨਿਯੁਕਤ ਪ੍ਰਾਇਮਰੀ ਸਕੂਲ ਦਾ ਅਧਿਆਪਕ ਹੁੰਦਾ ਹੈ।


Tanu

Content Editor

Related News