ਭਿਆਨਕ ਹਾਦਸਾ: ਟਰੈਕਟਰ-ਟਰਾਲੀ ਨਦੀ ''ਚ ਡਿੱਗਣ ਕਾਰਨ 9 ਲੋਕਾਂ ਦੀ ਮੌਤ, 6 ਜ਼ਖ਼ਮੀ
Thursday, Aug 24, 2023 - 12:14 PM (IST)
ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਇਕ ਟਰੈਕਟਰ-ਟਰਾਲੀ ਦੇ ਬੇਕਾਬੂ ਹੋ ਕੇ ਨਦੀ 'ਚ ਡਿੱਗਣ ਕਾਰਨ ਉਸ 'ਤੇ ਸਵਾਰ 9 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਮਿਜ਼ੋਰਮ ਪੁਲ ਹਾਦਸਾ: ਪੱਛਮੀ ਬੰਗਾਲ ਦੇ 23 ਮਜ਼ਦੂਰਾਂ ਦੇ ਮਰਨ ਦਾ ਖ਼ਦਸ਼ਾ, 18 ਲਾਸ਼ਾਂ ਬਰਾਮਦ
ਵਧੀਕ ਪੁਲਸ ਸੁਪਰਡੈਂਟ (ਸਿਟੀ) ਅਭਿਮਨਿਊ ਮੰਗਲੀਕ ਨੇ ਵੀਰਵਾਰ ਨੂੰ ਦੱਸਿਆ ਕਿ ਥਾਣਾ ਦੇਹਾਤ ਕੋਤਵਾਲੀ ਅਤੇ ਬੇਹਟ ਕੋਤਵਾਲੀ ਦੀ ਸਰਹੱਦ 'ਤੇ ਸਥਿਤ ਤਾਜਪੁਰਾ 'ਚ ਰੇਢੀਬੋਡਕੀ ਪਿੰਡ ਨੇੜੇ ਬੁੱਧਵਾਰ ਨੂੰ ਮੋਹਲੇਧਾਰ ਮੀਂਹ ਕਾਰਨ ਸੜਕ 'ਤੇ ਪਾਣੀ ਭਰ ਗਿਆ ਸੀ, ਤਾਂ ਇਕ ਟਰੈਕਟਰ-ਟਰਾਲੀ ਸੜਕ 'ਤੇ ਪਏ ਟੋਏ 'ਚ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬੇਕਾਬੂ ਹੋ ਕੇ ਨੇੜੇ ਵਗਦੀ ਢਮੋਲਾ ਨਦੀ 'ਚ ਜਾ ਡਿੱਗੀ। ਟਰੈਕਟਰ-ਟਰਾਲੀ 'ਚ ਸਵਾਰ ਸਾਰੇ 50 ਲੋਕ ਨਦੀ 'ਚ ਡਿੱਗ ਗਏ। ਇਸ ਘਟਨਾ 'ਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। 4 ਲੋਕਾਂ ਸੁਲੋਚਨਾ (58), ਮੰਗਲੇਸ਼ (50), ਅਦਿਤੀ (5) ਅਤੇ ਅੰਜੂ (12) ਦੀਆਂ ਲਾਸ਼ਾਂ ਬੁੱਧਵਾਰ ਰਾਤ ਨੂੰ ਹੀ ਨਦੀ 'ਚੋਂ ਕੱਢ ਲਈਆਂ ਗਈਆਂ। ਬਾਕੀ 5 ਹੋਰ ਲਾਸ਼ਾਂ ਅੱਜ ਬਰਾਮਦ ਕਰ ਲਈਆਂ ਗਈਆਂ। ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਨਦੀ 'ਚ ਡੁੱਬੇ ਹੋਰ ਲੋਕਾਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ- ਪਤਨੀ ਵਲੋਂ ਵੱਖ ਰਹਿਣ ਦੀ ਲਗਾਤਾਰ ਜ਼ਿੱਦ ਕਰਨਾ ਪਤੀ ਪ੍ਰਤੀ ਜ਼ੁਲਮ : ਹਾਈ ਕੋਰਟ
ਪੁਲਸ ਸੁਪਰਡੈਂਟ ਮੰਗਲੀਕ ਨੇ ਦੱਸਿਆ ਕਿ ਗਗਲਹੇੜੀ ਥਾਣਾ ਖੇਤਰ ਦੇ ਬਲਲੀ ਪਿੰਡ ਦੀਆਂ 50 ਤੋਂ ਵੱਧ ਔਰਤਾਂ, ਮਰਦ ਅਤੇ ਬੱਚੇ ਟਰੈਕਟਰ-ਟਰਾਲੀ 'ਤੇ ਸਵਾਰ ਹੋ ਕੇ ਜਾਹਰਵੀਰ ਗੋਗਾ ਤੀਰਥ ਸਥਾਨ ਤੋਂ ਥਾਣਾ ਦੇਹਾਤ ਕੋਤਵਾਲੀ ਖੇਤਰ ਦੇ ਪਿੰਡ ਰੰਦੌਲ ਨੂੰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲਸ ਕਪਤਾਨ ਵਿਪਿਨ ਟਾਡਾ ਸਮੇਤ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8