ਸਕੂਲ ''ਚ ਆਇਆ ਮਗਰਮੱਛ, ਜੰਗਲਾਤ ਕਰਮਚਾਰੀਆਂ ਨੇ ਇਸ ਤਰ੍ਹਾਂ ਕੀਤਾ ਕਾਬੂ

09/21/2022 3:21:32 PM

ਅਲੀਗੜ੍ਹ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਅਤਰੌਲੀ ਖੇਤਰ ਸਥਿਤ ਕਾਸਿਮਪੁਰ ਪਿੰਡ ਦੇ ਇਕ ਸਕੂਲ 'ਚ ਬੁੱਧਵਾਰ ਨੂੰ ਮਗਰਮੱਛ ਆਉਣ ਨਾਲ ਭੱਜ-ਦੌੜ ਪੈ ਗਈ। ਪਿੰਡ ਵਾਸੀਆਂ ਨੇ ਉਸ ਨੂੰ ਬਹੁਤ ਮੁਸ਼ਕਲ ਨਾਲ ਇਕ ਜਮਾਤ 'ਚ ਬੰਦ ਕਰ ਕੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਸਕੂਲ ਦੇ ਸਟਾਫ਼ ਕਰਮੀਆਂ ਨੇ ਦੱਸਿਆ ਕਿ ਕਾਸਿਮਪੁਰ ਪਿੰਡ ਸਥਿਤ ਉਨ੍ਹਾਂ ਦੇ ਸਕੂਲ 'ਚ ਅੱਜ ਯਾਨੀ ਬੁੱਧਵਾਰ ਸਵੇਰੇ ਇਕ ਮਗਰਮੱਛ ਆ ਗਿਆ। ਉਸ ਨੂੰ ਦੇਖ ਕੇ ਬੱਚੇ ਅਤੇ ਸਕੂਲ ਕਰਮੀ ਘਬਰਾ ਗਏ। ਉਨ੍ਹਾਂ ਦਾ ਰੌਲਾ ਸੁਣ ਕੇ ਨੇੜੇ-ਤੇੜੇ ਮੌਜੂਦ ਪਿੰਡ ਵਾਸੀ ਲਾਠੀ ਲੈ ਕੇ ਆਏ ਅਤੇ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਮਗਰਮੱਛ ਨੂੰ ਇਕ ਕਮਰੇ 'ਚ ਬੰਦ ਕਰ ਦਿੱਤਾ। ਪਿੰਡ ਵਾਸੀਆਂ ਦੀ ਸੂਚਨਾ 'ਤੇ ਮੌਕੇ 'ਤੇ ਪਹੁੰਚੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮਗਰਮੱਛ ਨੂੰ ਫੜ ਲਿਆ।

ਇਹ ਵੀ ਪੜ੍ਹੋ : ਜੰਗਲ 'ਚ ਲਟਕੀਆਂ ਮਿਲੀਆਂ 10 ਦਿਨਾਂ ਤੋਂ ਲਾਪਤਾ ਪ੍ਰੇਮੀ ਜੋੜੇ ਦੀਆਂ ਲਾਸ਼ਾਂ

ਸਟਾਫ਼ ਕਰਮੀਆਂ ਅਨੁਸਾਰ ਅਤਰੌਲੀ ਖੇਤਰ ਦੇ ਕਾਸਿਮਪੁਰ ਪਿੰਡ ਨੇੜੇ ਕਈ ਤਾਲਾਬ ਹਨ, ਜਿਨ੍ਹਾਂ 'ਚ ਹਮੇਸ਼ਾ ਮਗਰਮੱਛ ਦੇਖੇ ਜਾਂਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਸਥਾਨਕ ਪ੍ਰਸ਼ਾਸਨ ਦਾ ਧਿਆਨ ਇਸ ਵੱਲ ਦਿਵਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਗੰਗਾ ਨਦੀ ਵੀ ਨੇੜੇ ਹੀ ਵਗਦੀ ਹੈ। ਸੰਭਾਵਨਾ ਹੈ ਕਿ ਪਿਛਲੇ ਦਿਨੀਂ ਆਏ ਹੜ੍ਹ ਕਾਰਨ ਇਹ ਮਗਰਮੱਛ ਪਿੰਡ ਦੇ ਹੀ ਕਿਸੇ ਤਾਲਾਬ 'ਚ ਆ ਗਿਆ ਹੋਵੇਗਾ, ਜਿੱਥੋਂ ਅੱਜ ਉਹ ਸਕੂਲ 'ਚ ਆ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News