UP: ਲਾਕਡਾਊਨ ''ਚ ਵੱਡੀ ਰਾਹਤ, ਹੁਣ ਸਿਰਫ ਐਤਵਾਰ ਨੂੰ ਰਹੇਗਾ ਕੋਰੋਨਾ ਕਰਫਿਊ

Wednesday, Aug 11, 2021 - 10:08 PM (IST)

ਲਖਨਊ - ਯੂ.ਪੀ. ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਹੁਣ ਸਿਰਫ ਐਤਵਾਰ ਤੱਕ ਹੀ ਕੋਰੋਨਾ ਕਰਫਿਊ ਨੂੰ ਸੀਮਤ ਰੱਖਿਆ ਹੈ। ਹੁਣ ਹਫ਼ਤੇ ਵਿੱਚ ਸਿਰਫ ਇੱਕ ਹੀ ਦਿਨ ਕੋਰੋਨਾ ਕਰਫਿਊ ਰਹੇਗਾ, ਸ਼ਨੀਵਾਰ ਨੂੰ ਤਮਾਮ ਤਰ੍ਹਾਂ ਦੇ ਕੰਮ ਕੀਤੇ ਜਾ ਸਕਣਗੇ। ਅਜੇ ਤੱਕ ਯੂ.ਪੀ. ਵਿੱਚ ਦੋ ਦਿਨ ਪਾਬੰਦੀਆਂ ਰਹਿੰਦੀ ਸਨ ਪਰ ਹੁਣ ਸਿਰਫ ਐਤਵਾਰ ਨੂੰ ਹੀ ਕਰਫਿਊ ਰਹੇਗਾ।

ਇਹ ਵੀ ਪੜ੍ਹੋ - ਕਿੰਨੌਰ ਹਾਦਸੇ 'ਚ ਹੁਣ ਤੱਕ 10 ਲੋਕਾਂ ਦੀ ਮੌਤ, ਰੈਸਕਿਊ ਆਪਰੇਸ਼ਨ 'ਚ ਦੇਰੀ ਕਾਰਨ ਭੜਕੇ ਲੋਕ

ਯੂ.ਪੀ. ਵਿੱਚ ਸਿਰਫ ਐਤਵਾਰ ਨੂੰ ਕੋਰੋਨਾ ਕਰਫਿਊ
ਪ੍ਰਸ਼ਾਸਨ ਵੱਲੋਂ ਲਏ ਗਏ ਇਸ ਫੈਸਲੇ ਦੀਆਂ ਅਟਕਲਾਂ ਪਹਿਲਾਂ ਤੋਂ ਹੀ ਲਗਾਈਆਂ ਜਾ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਰਾਜ ਵਿੱਚ ਕੋਰੋਨਾ ਹੁਣ ਪੂਰੀ ਤਰ੍ਹਾਂ ਕਾਬੂ ਵਿੱਚ ਹੈ, ਅਜਿਹੇ ਵਿੱਚ ਵੀਕੈਂਡ ਕਰਫਿਊ ਤੋਂ ਰਾਹਤ ਮਿਲ ਸਕਦੀ ਹੈ। ਫਿਲਹਾਲ ਸਰਕਾਰ ਨੇ ਪੂਰੀ ਤਰ੍ਹਾਂ ਕਰਫਿਊ ਤੋਂ ਆਜ਼ਾਦ ਨਹੀਂ ਕੀਤਾ ਹੈ ਪਰ ਸ਼ਨੀਵਾਰ ਨੂੰ ਲੋਕ ਆਪਣਾ ਕੰਮ ਧੰਦਾ ਕਰ ਸਕਣਗੇ। 

ਇਹ ਵੀ ਪੜ੍ਹੋ - ਮਹਾਰਾਸ਼ਟਰ: ਵੈਕਸੀਨ ਦੀਆਂ ਦੋਨਾਂ ਖੁਰਾਕਾਂ ਲੈਣ ਵਾਲੇ 15 ਅਗਸਤ ਤੋਂ ਕਰ ਸਕਣਗੇ ਲੋਕਲ ਟ੍ਰੇਨ ਦੀ ਯਾਤਰਾ

ਕਾਬੂ ਵਿੱਚ ਕੋਰੋਨਾ ਹਾਲਤ
ਜਾਣਕਾਰੀ ਲਈ ਦੱਸ ਦਈਏ ਕਿ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿੱਚ ਦੋ ਦਿਨ ਦਾ ਵੀਕੈਂਡ ਕਰਫਿਊ ਵੀ ਅਨਲੌਕ ਪ੍ਰਕਿਰਿਆ ਦੌਰਾਨ ਲਗਾਇਆ ਗਿਆ ਸੀ। ਜਦੋਂ ਹਾਲਤ ਕੰਟਰੋਲ ਵਿੱਚ ਆਉਣ ਲੱਗੇ ਸੀ, ਤੱਦ ਸਰਕਾਰ ਦੁਆਰਾ ਮਾਲ ਅਤੇ ਮਲਟੀਪਲੈਕਸ ਖੋਲ੍ਹਣ ਦੀ ਮਨਜ਼ੂਰੀ ਮਿਲੀ ਸੀ, ਉਥੇ ਹੀ ਬਾਜ਼ਾਰ ਵੀ ਖੋਲ੍ਹ ਦਿੱਤੇ ਗਏ ਸਨ ਪਰ ਹੁਣ ਜਦੋਂ ਯੂ.ਪੀ. ਦੇ 60 ਸੂਬੇ ਕੋਰੋਨਾ ਮੁਕਤ ਦੱਸੇ ਜਾ ਰਹੇ ਹਨ, ਅਜਿਹੇ ਵਿੱਚ ਸਰਕਾਰ ਨੇ ਵੀਕੈਂਡ ਕਰਫਿਊ ਵਿੱਚ ਵੀ ਵੱਡੀ ਰਾਹਤ ਦੇਣ ਦਾ ਫੈਸਲਾ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੁਧਰਦੀ ਹਾਲਤ ਦੇ ਨਾਲ ਐਤਵਾਰ ਨੂੰ ਵੀ ਕਰਫਿਊ ਤੋਂ ਆਜ਼ਾਦ ਕਰ ਦਿੱਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News