ਯੂ.ਪੀ: ਇਕ ਹੋਰ ਸਰਾਫਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ, ਗਹਿਣਿਆਂ ਨਾਲ ਭਰਿਆ ਬੈਗ ਵੀ ਲੁੱਟ ਕੇ ਭੱਜੇ ਬਦਮਾਸ਼

07/01/2017 2:36:11 PM

ਗਾਜ਼ੀਪੁਰ—ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲੇ ਦੇ ਨੰਦਗੰਜ ਥਾਣਾ ਖੇਤਰ ਦੇ ਸਿਹੋਰੀ ਬਾਜ਼ਾਰ 'ਚ ਸਰਾਫਾ ਵਪਾਰੀ ਵਿਨੋਦ ਬਰਨਵਾਲ ਦੀ ਅਪਰਾਧੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਗਹਿਣਿਆਂ ਨਾਲ ਭਰਿਆ ਬੈਗ ਲੁੱਟ ਕੇ ਭੱਜ ਗਏ। ਨੰਦਗੰਜ ਬਾਜ਼ਾਰ 'ਚ ਰਹਿਣ ਵਾਲੇ ਵਿਨੋਦ ਬਰਨਵਾਲ ਦੀ ਸਿਰਗੀਥਾ ਬਾਜ਼ਾਰ 'ਚ ਸੋਨੇ ਚਾਂਦੀ ਦੇ ਗਹਿਣਿਆਂ ਦੀ ਦੁਕਾਨ ਹੈ। ਉਹ ਰੋਜ਼ ਦੁਕਾਨ ਜਾਂਦੇ ਅਤੇ ਸ਼ਾਮ ਨੂੰ ਦੁਕਾਨ ਬੰਦ ਕਰਕੇ ਘਰ ਆਉਂਦੇ ਸੀ।
ਪੁਲਸ ਬੁਲਾਰੇ ਨੇ ਦੱਸਿਆ ਕਿ ਵਿਨੋਦ ਬਰਨਵਾਲ (36) ਦੁਕਾਨ ਬੰਦ ਕਰ ਕੱਲ੍ਹ ਬੀਤੀ ਸ਼ਾਮ ਮੋਟਰ ਸਾਇਕਲ ਤੋਂ ਘਰ ਜਾ ਰਹੇ ਸੀ। ਉਨ੍ਹਾਂ ਦੀ ਮੋਟਰ ਸਾਇਕਲ ਸਿਹੋਰੀ ਪਿੰਡ ਦੇ ਤਿਲਕ ਵਿਦਿਆ ਮੰਦਰ ਦੇ ਸਾਹਮਣੇ ਤੋਂ ਨਿਕਲ ਰਹੀ ਸੀ ਕਿ ਤਾੜ 'ਚ ਬੈਠੇ ਲੁਟੇਰਿਆਂ ਨੇ ਉਨ੍ਹਾਂ ਦੇ ਸਿਰ ਨੂੰ ਨਿਸ਼ਾਨਾ ਬਣਾ ਕੇ ਗੋਲੀ ਮਾਰੀ ਜੋ ਹੈਲਮੇਟ 'ਚੋਂ ਲੰਘਦੀ ਹੋਈ ਸਿਰ 'ਚ ਲੱਗ ਗਈ। ਲੁਟੇਰੇ ਇਸ ਤੋਂ ਬਾਅਦ ਗਹਿਣਿਆਂ ਨਾਲ ਭਰਿਆ ਬੈਗ ਲੈ ਕੇ ਭੱਜ ਗਏ। 
ਘਟਨਾ ਦੀ ਸੂਚਨਾ ਮਿਲਦੇ ਹੀ ਪਹੁੰਚੀ ਪੁਲਸ ਵਿਨੋਦ ਬਰਨਵਾਲ ਨੂੰ ਲੈ ਕੇ ਜ਼ਿਲਾ ਹਸਪਤਾਲ ਆਈ, ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਸੁਪਰਡੈਂਟ ਸ਼ੋਮੇਨ ਵਰਮਾ ਦਾ ਕਹਿਣਾ ਹੈ ਕਿ ਹਥਿਆਰਾਂ ਨੂੰ ਸਾਮਾਨ ਸਮੇਤ ਜਲਦੀ ਫੜ੍ਹਿਆ ਜਾਵੇਗਾ। ਇਸ ਦੇ ਲਈ ਪੁਲਸ ਦੀ ਟੀਮ ਲਗਾ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Related News