ਤਪੋਵਨ ''ਚ ਭਗਵਾਨ ਰਾਮ ਦੀ 70 ਫੁੱਟ ਉੱਚੀ ਮੂਰਤੀ ਦਾ ਕੀਤਾ ਗਿਆ ਉਦਘਾਟਨ

Saturday, Oct 12, 2024 - 02:17 AM (IST)

ਨਾਸਿਕ— ਮਹਾਰਾਸ਼ਟਰ ਦੇ ਨਾਸਿਕ ਸ਼ਹਿਰ 'ਚ ਸ਼ੁੱਕਰਵਾਰ ਨੂੰ ਭਗਵਾਨ ਰਾਮ ਦੀ 70 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਸ਼ਹਿਰ ਦੇ ਪੰਚਵਟੀ ਖੇਤਰ ਵਿੱਚ ਤਪੋਵਨ ਦੇ ਰਾਮਸ੍ਰਿਸ਼ਟੀ ਬਗੀਚੇ ਵਿੱਚ ਇਸਕੌਨ ਦੇ ਗੌਰਾਂਗ ਦਾਸ ਪ੍ਰਭੂ ਅਤੇ ਪ੍ਰਸਿੱਧ ਅਰਥ ਸ਼ਾਸਤਰੀ ਡਾਕਟਰ ਵਿਨਾਇਕ ਗੋਵਿਲਕਰ ਨੇ ਇਸ ਬੁੱਤ ਦਾ ਉਦਘਾਟਨ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਰਾਮ ਨੇ ਆਪਣੇ 14 ਸਾਲਾਂ ਦੇ ਬਨਵਾਸ ਦੌਰਾਨ ਤਪੋਵਨ ਵਿੱਚ ਬਹੁਤ ਸਮਾਂ ਬਿਤਾਇਆ ਸੀ। ਸਿੰਧੂਦੁਰਗ ਦੇ ਮਾਲਵਨ ਵਿੱਚ 26 ਅਗਸਤ ਨੂੰ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦੇ ਢਹਿ ਜਾਣ ਤੋਂ ਬਾਅਦ, ਇੱਥੇ ਅਧਿਕਾਰੀਆਂ ਨੇ ਕਿਹਾ ਕਿ ਭਗਵਾਨ ਰਾਮ ਦੀ ਮੂਰਤੀ ਦੀ ਸੁਰੱਖਿਆ ਅਤੇ ਸਥਿਰਤਾ ਲਈ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।


Inder Prajapati

Content Editor

Related News