ਚਿੰਤਾਜਨਕ: ਯਮੁਨਾ, ਘੱਗਰ ''ਚ ਸੁੱਟਿਆ ਜਾ ਰਿਹੈ ਕੂੜਾ ਤੇ ਲੱਖਾਂ ਲੀਟਰ ਅਣਸੋਧਿਆ ਪਾਣੀ

Tuesday, May 23, 2023 - 11:40 AM (IST)

ਚਿੰਤਾਜਨਕ: ਯਮੁਨਾ, ਘੱਗਰ ''ਚ ਸੁੱਟਿਆ ਜਾ ਰਿਹੈ ਕੂੜਾ ਤੇ ਲੱਖਾਂ ਲੀਟਰ ਅਣਸੋਧਿਆ ਪਾਣੀ

ਕਰਨਾਲ- ਪਾਣੀ ਦੀ ਸਾਂਭ-ਸੰਭਾਲ ਕਰਨਾ ਬੇਹੱਦ ਜ਼ਰੂਰੀ ਹੈ। ਦਰਿਆਵਾਂ ਦਾ ਪਾਣੀ ਗੰਦਾ ਹੋਣ ਦੀ ਪਿੱਛੇ ਦੀ ਵਜ੍ਹਾ ਇਨ੍ਹਾਂ 'ਚ ਮਨੁੱਖ ਵਲੋਂ ਸੁੱਟਿਆ ਜਾਂਦਾ ਕੂੜਾ ਅਤੇ ਸੀਵਰੇਜ ਹੈ। ਇਹ ਹੀ ਹਾਲ ਯਮੁਨਾ ਅਤੇ ਘੱਗਰ ਦਰਿਆਵਾਂ ਦਾ ਹੈ। ਯਮੁਨਾ ਅਤੇ ਘੱਗਰ ਦਰਿਆਵਾਂ ਦੇ ਜ਼ਹਿਰੀਲੇ ਪਾਣੀ ਦਾ ਮੁੱਖ ਕਾਰਨ ਲੱਖਾਂ ਲੀਟਰ ਅਣਸੋਧਿਆ ਗੰਦਾ ਪਾਣੀ ਹੈ। ਅਧਿਕਾਰੀਆਂ ਲਈ ਇਸ ਸਮੱਸਿਆ ਦੀ ਜਾਂਚ ਕਰਨਾ ਵੱਡੀ ਮੁਸ਼ਕਲ ਬਣ ਗਈ ਹੈ। 

ਦਰਅਸਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੂੰ ਸੌਂਪੀ ਗਈ ਘੱਗਰ ਅਤੇ ਯਮੁਨਾ ਕਾਰਜ ਯੋਜਨਾ ਬਾਰੇ ਹਰਿਆਣਾ ਸਰਕਾਰ ਦੀ ਮਹੀਨੇਵਾਰ ਪ੍ਰਗਤੀ ਰਿਪੋਰਟ ਦੱਸਦੀ ਹੈ ਕਿ 11 ਤੋਂ ਵੱਧ ਡਰੇਨਾਂ 25 ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਰੂਪ 'ਚ ਯਮੁਨਾ 'ਚ ਰੋਜ਼ਾਨਾ 540 ਮਿਲੀਅਨ ਲੀਟਰ ਅਣਸੋਧਿਆ ਗੰਦਾ ਪਾਣੀ ਛੱਡ ਰਹੀਆਂ ਹਨ। ਯਮੁਨਾ ਜਲ ਖੇਤਰ 'ਚ ਸਥਿਤ ਟਰੀਟਮੈਂਟ ਪਲਾਂਟ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।  ਰਿਪੋਰਟ 'ਚ ਦੱਸਿਆ ਗਿਆ ਹੈ ਕਿ ਯਮੁਨਾ 'ਚ 80 ਥਾਵਾਂ 'ਤੇ ਪੀਣ ਦਾ ਪਾਣੀ ਹੈ। ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜ਼ਮੀਨ ਹੇਠਲੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਪਲਵਲ ਵਿਚ 6, ਬਲਬਗੜ੍ਹ 'ਚ 5, ਬਹਾਦਰਗੜ੍ਹ 'ਚ 2 ਅਤੇ ਨੂਹ ਜ਼ਿਲ੍ਹੇ 'ਚ ਇਕ ਸਮੇਤ 14 ਥਾਵਾਂ 'ਤੇ ਪਾਣੀ ਠੀਕ ਨਹੀਂ ਪਾਇਆ ਗਿਆ। 

ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪੀ. ਰਾਘਵ ਰਾਓ ਨੇ ਕਿਹਾ ਕਿ ਦਰਿਆਵਾਂ ਦੇ ਪਾਣੀ ਨੂੰ ਸਾਫ ਰੱਖਣ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਰਾਓ ਨੇ ਕਿਹਾ ਕਿ ਦਰਿਆਵਾਂ 'ਚ ਗੰਦੇ ਪਾਣੀ ਦੇ ਪ੍ਰਵਾਹ ਨੂੰ ਰੋਕਣਾ ਸਾਡੀ ਪਹਿਲੀ ਤਰਜੀਹ ਹੈ। ਅਸੀਂ 2024 ਦੇ ਅਖ਼ੀਰ ਤੱਕ ਨਦੀਆਂ ਵਿਚ ਅਣਸੋਧਿਆ ਗੰਦੇ ਪਾਣੀ ਨੂੰ ਛੱਡ ਲਈ ਰੋਕ ਲਾਵਾਂਗੇ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਕੰਮ ਪ੍ਰਭਾਵਿਤ ਹੋਇਆ।


author

Tanu

Content Editor

Related News