ਸਦਨ ’ਚ ਗੈਰ-ਮਰਿਆਦਾ ਵਾਲਾ ਵਤੀਰਾ ਲੋਕਤੰਤਰ ’ਤੇ ਹਮਲਾ : ਧਨਖੜ

Sunday, Jul 28, 2024 - 04:36 PM (IST)

ਸਦਨ ’ਚ ਗੈਰ-ਮਰਿਆਦਾ ਵਾਲਾ ਵਤੀਰਾ ਲੋਕਤੰਤਰ ’ਤੇ ਹਮਲਾ : ਧਨਖੜ

ਨਵੀਂ ਦਿੱਲੀ, (ਭਾਸ਼ਾ)- ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸ਼ਨੀਵਾਰ ਨੂੰ ਕਿਹਾ ਕਿ ਸਿਆਸੀ ਮੁੱਦਾ ਚੁੱਕਣ ਲਈ ਸਦਨ ਦੀ ਕਾਰਵਾਈ ਦੌਰਾਨ ਗੈਰ-ਮਰਿਆਦਾ ਵਾਲਾ ਵਤੀਰਾ ਲੋਕਤੰਤਰ ਦੀ ’ਤੇ ਹਮਲਾ ਹੈ।

ਉਨ੍ਹਾਂ ਕਿਹਾ ਕਿ ਅੱਜਕੱਲ ਮੈਂਬਰ ਦੂਜਿਆਂ ਦੇ ਵਿਚਾਰ ਸੁਣਨ ਲਈ ਤਿਆਰ ਨਹੀਂ ਹਨ। ਧਨਖੜ ਨੇ ਇਕ ਜਾਣ-ਪਛਾਣ ਪ੍ਰੋਗਰਾਮ ’ਚ ਨਵੇਂ ਰਾਜ ਸਭਾ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਦੂਜਿਆਂ ਦੇ ਵਿਚਾਰਾਂ ਨਾਲ ਅਸਹਿਮਤ ਹੋਣ ਲਈ ਆਜ਼ਾਦ ਹੋ ਪਰ ਦੂਜੇ ਨਜ਼ਰੀਏ ਨੂੰ ਨਜ਼ਰਅੰਦਾਜ਼ ਕਰਨਾ ਸੰਸਦੀ ਪ੍ਰੰਪਰਾ ਦਾ ਹਿੱਸਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਕੁਝ ਮੈਂਬਰ ਅਖਬਾਰਾਂ ’ਚ ਜਗ੍ਹਾ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਸਦਨ ਤੋਂ ਨਿਕਲਣ ਦੇ ਤੁਰੰਤ ਬਾਅਦ ਮੀਡੀਆ ’ਚ ਬਿਆਨ ਦਿੰਦੇ ਹਨ ਅਤੇ ਆਪਣੇ ਵੱਲ ਧਿਆਨ ਖਿੱਚਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ।

ਉਨ੍ਹਾਂ ਕਿਹਾ ਕਿ ਮੈਂਬਰ ਆਪਣੇ ਭਾਸ਼ਣ ਤੋਂ ਇਕ ਮਿੰਟ ਪਹਿਲਾਂ ਆਉਂਦੇ ਹਨ ਅਤੇ ਤੁਰੰਤ ਚਲੇ ਜਾਂਦੇ ਹਨ। ਰਾਜ ਸਭਾ ਦੇ ਚੇਅਰਮੈਨ ਨੇ ਕਿਹਾ ਕਿ ਮੈਬਰਾਂ ਨੂੰ ‘ਹਿਟ ਐਂਡ ਰਨ’ ਵਾਲੀ ਰਣਨੀਤੀ ਨਹੀਂ ਅਪਣਾਉਣੀ ਚਾਹੀਦੀ। ਧਨਖੜ ਨੇ ਕਿਹਾ ਕਿ ਸੰਸਦ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਆਜ਼ਾਦੀ ਦਾ ਕੇਂਦਰ ਬਿੰਦੂ ਰਹੀ ਹੈ।


author

Rakesh

Content Editor

Related News