ਓਨਾਵ ਰੇਪ ਪੀੜਤਾ ਦੇ ਪਿਤਾ ਨੂੰ ਰੋਂਦਾ ਦੇਖ ਮੈਨੂੰ ਆਪਣੇ ਪਿਤਾ ਦੀ ਯਾਦ ਆਈ : ਪ੍ਰਿਯੰਕਾ ਗਾਂਧੀ

12/14/2019 1:22:54 PM

ਨਵੀਂ ਦਿੱਲੀ— ਕਾਂਗਰਸ ਦੀ ਦੇਸ਼ ਬਚਾਓ ਰੈਲੀ 'ਚ ਪ੍ਰਿਯੰਕਾ ਗਾਂਧੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਓਨਾਵ 'ਚ ਰੇਪ ਪੀੜਤਾ ਨੂੰ ਜ਼ਿੰਦਾ ਸਾੜੇ ਜਾਣ ਦਾ ਮਾਮਲਾ ਚੁੱਕਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ਇਨਸਾਫ਼ ਦੀ ਆਸ 'ਚ ਕੋਰਟ ਜਾ ਰਹੀ ਬੇਟੀ ਨੂੰ ਅਪਰਾਧੀਆਂ ਨੇ ਸਾੜ ਦਿੱਤਾ। ਇਕ ਕਿਲੋਮੀਟਰ ਤੱਕ ਉਹ ਦੌੜੀ ਅਤੇ ਅੰਤ 'ਚ ਡਿੱਗ ਗਈ। ਉਸ ਦੇ ਪਿਤਾ ਆਪਣੇ ਮੂੰਹ ਨੂੰ ਲੁਕਾ ਕੇ ਰੋਣ ਲੱਗੇ ਤਾਂ ਇਹ ਦੇਖ ਕੇ ਮੈਨੂੰ ਆਪਣੇ ਪਿਤਾ ਦੀ ਯਾਦ ਆਈ। ਉਨ੍ਹਾਂ ਨੇ ਕਿਹਾ,''ਉਸ ਬੇਟੀ ਦੇ ਪਿਤਾ ਨੂੰ ਰੋਂਦਾ ਦੇਖ ਕੇ ਮੈਨੂੰ ਆਪਣੀ ਪਿਤਾ ਦੀ ਯਾਦ ਆ ਗਈ।'' ਪ੍ਰਿਯੰਕਾ ਨੇ ਕਿਹਾ,''ਆਪਣੇ ਪਿਤਾ ਦੇ ਛਲਨੀ ਸਰੀਰ ਨੂੰ 19 ਸਾਲ ਦੀ ਉਮਰ 'ਚ ਮੈਂ ਘਰ ਲਿਆਈ। ਮੇਰੇ ਪਿਤਾ ਦਾ ਖੂਨ ਇਸ ਧਰਤੀ ਦੀ ਮਿੱਟੀ 'ਚ ਮਿਲਿਆ ਹੋਇਆ ਹੈ। ਉਸ ਕਿਸਾਨ ਦੀ ਬੇਟੀ ਦਾ ਖੂਨ ਵੀ ਇਸੇ ਦੇਸ਼ ਦੀ ਮਿੱਟੀ 'ਚ ਮਿਲਿਆ ਹੈ। ਇੱਥੇ ਜੋ ਅੱਤਿਆਚਾਰ ਹੋ ਰਿਹਾ ਹੈ, ਉਸ ਨੂੰ ਰੋਕਣਾ ਸਾਡੀ ਜ਼ਿੰਮੇਵਾਰੀ ਹੈ।

ਭਾਜਪਾ ਹੈ ਤਾਂ 100 ਰੁਪਏ ਕਿਲੋ ਪਿਆਜ਼ ਮੁਮਕਿਨ ਹੈ
ਭਾਜਪਾ ਦੇ 'ਮੋਦੀ ਹੈ ਤਾਂ ਮੁਮਕਿਨ ਹੈ' ਦੇ ਨਾਅਰੇ 'ਤੇ ਤੰਜ਼ ਕੱਸਦੇ ਹੋਏ ਪ੍ਰਿਯੰਕਾ ਨੇ ਕਿਹਾ,''ਭਾਜਪਾ ਹੈ ਤਾਂ 100 ਰੁਪਏ ਕਿਲੋ ਪਿਆਜ਼ ਮੁਮਕਿਨ ਹੈ। ਭਾਜਪਾ ਹੈ ਤਾਂ 45 ਸਾਲਾਂ 'ਚ ਸਭ ਤੋਂ ਵਧ ਬੇਰੋਜ਼ਗਾਰੀ ਮੁਮਕਿਨ ਹੈ। 4 ਕਰੋੜ ਨੌਕਰੀਆਂ ਖਤਮ ਹੋਣਾ ਮੁਮਕਿਨ ਹੈ। ਰੇਲਵੇ ਅਤੇ ਏਅਰਪੋਰਟ ਦੀਆਂ ਵਿਕਰੀਆਂ ਮੁਮਕਿਨ ਹੈ।''

ਇਕ-ਦੂਜੇ ਦਾ ਹੱਥ ਫੜਨ ਦੀ ਚਾਹਤ ਹੈ ਇਹ ਦੇਸ਼
ਪ੍ਰਿਯੰਕਾ ਨੇ ਕਿਹਾ ਕਿ ਇਹ ਦੇਸ਼ ਇਕ ਅਨੋਖੇ ਆਜ਼ਾਦ ਸੰਗ੍ਰਾਮ ਤੋਂ ਉੱਭਰਿਆ ਹੈ। ਇਕ ਅਜਿਹੇ ਅੰਦੋਲਨ ਤੋਂ ਉੱਭਰਿਆ, ਜਿਸ ਨੇ ਅਹਿੰਸਾ ਅਤੇ ਪ੍ਰੇਮ ਰਾਹੀਂ ਦੁਨੀਆ ਦੇ ਸਭ ਤੋਂ ਵੱਡੇ ਸਾਮਰਾਜ ਨੂੰ ਹਰਾਇਆ। ਇਕ-ਦੂਜੇ ਦਾ ਹੱਥ ਫੜਨ ਦੀ ਚਾਹਤ ਹੈ ਇਹ ਦੇਸ਼। ਇਕ ਨੌਜਵਾਨ ਦੀਆਂ ਅੱਖਾਂ 'ਚ ਮਜ਼ਬੂਤ ਭਵਿੱਖ ਦਾ ਸੁਪਨਾ, ਕਿਸਾਨ ਦੀ ਫਸਲ ਅਤੇ ਫੈਕਟਰੀਆਂ 'ਚ ਮਜ਼ਦੂਰ ਦਾ ਪਸੀਨਾ ਹੀ ਦੇਸ਼ ਹੈ।


DIsha

Content Editor

Related News