ਓਨਾਵ ਰੇਪ ਕੇਸ : ਵਿਧਾਇਕ ਕੁਲਦੀਪ ਸੇਂਗਰ 'ਤੇ ਕੋਰਟ 16 ਦਸੰਬਰ ਨੂੰ ਸੁਣਾਏਗਾ ਫੈਸਲਾ

12/10/2019 5:39:04 PM

ਨਵੀਂ ਦਿੱਲੀ— ਭਾਜਪਾ ਦੇ ਬਰਖ਼ਾਸਤ ਵਿਧਾਇਕ ਕੁਲਦੀਪ ਸਿੰਘ ਸੇਂਗਰ ਵਲੋਂ 2017 'ਚ ਓਨਾਵ 'ਚ ਇਕ ਕੁੜੀ ਨੂੰ ਅਗਵਾ ਕੀਤੇ ਜਾਣ ਅਤੇ ਉਸ ਨਾਲ ਰੇਪ ਦੇ ਮਾਮਲੇ 'ਚ ਤੀਸ ਹਜ਼ਾਰੀ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਮਾਮਲੇ 'ਚ ਕੋਰਟ ਦਾ ਫੈਸਲਾ 16 ਦਸੰਬਰ ਨੂੰ ਆ ਸਕਦਾ ਹੈ। ਓਨਾਵ ਰੇਪ ਕੇਸ 'ਚ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਸ਼ਸ਼ੀ ਸਿੰਘ 'ਤੇ ਕੋਰਟ ਫੈਸਲਾ ਸੁਣਾਏਗਾ। ਇਸ ਕੇਸ 'ਚ ਜੇਕਰ ਕੁਲਦੀਪ ਸਿੰਘ ਸੇਂਗਰ 'ਤੇ ਇਹ ਦੋਸ਼ ਸਿੱਧ ਹੁੰਦਾ ਹੈ ਤਾਂ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਸ਼ਸ਼ੀ ਸਿੰਘ 'ਤੇ ਦੋਸ਼ ਹੈ ਕਿ ਉਹ ਪੀੜਤਾ ਨੂੰ ਵਿਧਾਇਕ ਕੁਲਦੀਪ ਸਿੰਘ ਸੇਂਗਰ ਕੋਲ ਲੈ ਕੇ ਗਈ ਸੀ, ਜਿੱਥੇ ਸੇਂਗਰ ਨੇ ਪੀੜਤਾ ਨਾਲ ਰੇਪ ਕੀਤਾ ਸੀ। ਇਸ ਪੂਰੇ ਮਾਮਲੇ 'ਚ 5 ਐੱਫ.ਆਈ.ਆਰ. ਦਰਜ ਹਨ, ਜਿਸ 'ਚ 16 ਦਸੰਬਰ ਨੂੰ ਫੈਸਲਾ ਆ ਸਕਦਾ ਹੈ।

5 ਐੱਫ.ਆਈ.ਆਰ. ਦਰਜ
ਜ਼ਿਕਰਯੋਗ ਹੈ ਕਿ ਹੋਰ 4 ਮਾਮਲਿਆਂ 'ਚ ਵੀ ਹਾਲੇ ਸੁਣਵਾਈ ਚੱਲ ਰਹੀ ਹੈ। ਇਸ ਮਾਮਲੇ 'ਚ ਦੂਜੀ ਐੱਫ.ਆਈ.ਆਰ. ਪੀੜਤਾ ਨਾਲ ਹੋਏ ਗੈਂਗਰੇਪ ਨੂੰ ਲੈ ਕੇ ਦਰਜ ਕੀਤੀ ਗਈ ਸੀ, ਜਦਕਿ ਤੀਜੀ ਐੱਫ.ਆਈ.ਆਰ. ਪੀੜਤਾ ਦੇ ਪਿਤਾ ਨਾਲ ਕੁੱਟਮਾਰ ਅਤੇ ਫਿਰ ਪੁਲਸ ਕਸਟਡੀ 'ਚ ਹੋਈ ਉਸ ਦੀ ਮੌਤ ਨਾਲ ਜੁੜੀ ਹੈ। ਇਸ ਤੋਂ ਇਲਾਵਾ 5ਵਾਂ ਅਤੇ ਆਖਰੀ ਐੱਫ.ਆਈ.ਆਰ. ਪੀੜਤਾ ਨਾਲ ਹੋਏ ਕਾਰ ਹਾਦਸੇ ਨਾਲ ਜੁੜੀ ਹੋਈ ਹੈ, ਇਸ 'ਚ ਪੀੜਤਾ ਦੇ ਪਰਿਵਾਰ ਦੀਆਂ ਔਰਤਾਂ ਦੀ ਜਾਨ ਵੀ ਚੱਲੀ ਗਈ ਸੀ ਅਤੇ ਪੀੜਤਾ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਇਸ ਤੋਂ ਪਹਿਲਾਂ 2 ਦਸੰਬਰ ਨੂੰ ਕੋਰਟ ਨੇ ਰੇਪ ਦੇ ਇਸ ਮਾਮਲੇ 'ਚ ਅੰਤਿਮ ਦਲੀਲਾਂ ਸੁਣਨ ਦੀ ਕਾਰਵਾਈ ਸੋਮਵਾਰ ਨੂੰ ਸ਼ੁਰੂ ਕੀਤੀ ਸੀ।

9 ਗਵਾਹਾਂ ਦੇ ਬਿਆਨ ਰਿਕਾਰਡ ਕੀਤੇ
ਓਨਾਵ ਰੇਪ ਪੀੜਤਾ ਵੱਲੋਂ ਪੇਸ਼ ਵਕੀਲ ਧਰਮੇਂਦਰ ਮਿਸ਼ਰਾ ਨੇ ਦੱਸਿਆ ਸੀ ਕਿ ਜ਼ਿਲਾ ਜੱਜ ਧਰਮੇਸ਼ ਸ਼ਰਮਾ ਨੇ ਬੰਦ ਕਮਰੇ 'ਚ ਹੋ ਰਹੀ ਸੁਣਵਾਈ 'ਚ ਬਚਾਅ ਪੱਖ ਦੇ ਗਵਾਹਾਂ ਦੇ ਬਿਆਨ ਰਿਕਾਰਡ ਕੀਤੇ ਅਤੇ ਸੀ.ਬੀ.ਆਈ. ਦੀਆਂ ਦਲੀਲਾਂ ਸੁਣਨੀਆਂ ਸ਼ੁਰੂ ਕੀਤੀਆਂ। ਵਕੀਲ ਨੇ ਦੱਸਿਆ ਕਿ ਕੋਰਟ ਨੇ 13 ਗਵਾਹਾਂ ਅਤੇ ਬਚਾਅ ਪੱਖ ਦੇ 9 ਗਵਾਹਾਂ ਦੇ ਬਿਆਨ ਰਿਕਾਰਡ ਕੀਤੇ ਸਨ।

ਅਗਵਾ ਕਰ ਕੇ ਕੀਤਾ ਗਿਆ ਰੇਪ
ਪੀੜਤਾ ਦਾ ਪਰਿਵਾਰ ਏਮਜ਼ ਦੇ ਜੈਪ੍ਰਕਾਸ਼ ਨਾਰਾਇਣ ਏਪੈਕਸ ਟਰਾਮਾ ਸੈਂਟਰ ਦੇ ਹੋਸਟਲ 'ਚ ਰਹਿ ਰਿਹਾ ਹੈ, ਜਦਕਿ ਕੋਰਟ ਨੇ ਦਿੱਲੀ ਮਹਿਲਾ ਕਮਿਸ਼ਨ ਨੂੰ ਉਨ੍ਹਾਂ ਦੇ ਲਈ ਰਾਸ਼ਟਰੀ ਰਾਜਧਾਨੀ 'ਚ ਕਿਰਾਏ ਦੇ ਘਰ ਦੀ ਵਿਵਸਥਾ ਕਰਨ ਨੂੰ ਕਿਹਾ ਸੀ। ਵਕੀਲ ਨੇ ਦੱਸਿਆ ਕਿ ਕੋਰਟ ਨੇ ਸੀ.ਬੀ.ਆਈ. ਦੇ ਜਾਂਚ ਅਧਿਕਾਰੀ ਨੂੰ ਰੇਪ ਪੀੜਤਾ ਦੇ ਪਰਿਵਾਰ ਨਾਲ ਸੰਪਰਕ ਕਰਨ ਅਤੇ 7 ਦਿਨਾਂ ਦੇ ਅੰਦਰ ਇਕ ਰਿਪੋਰਟ ਦਾਖਲ ਕਰਨ ਲਈ ਕਿਹਾ ਸੀ ਕਿ ਕੀ ਉਨ੍ਹਾਂ ਨੂੰ ਕਿਰਾਏ ਦੇ ਮਕਾਨ 'ਚ ਭੇਜ ਦਿੱਤਾ ਗਿਆ। ਸੇਂਗਰ ਨੇ ਕੁੜੀ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਅਤੇ ਉਸ ਨਾਲ ਰੇਪ ਕੀਤਾ ਸੀ। ਕੁੜੀ ਉਸ ਸਮੇਂ ਨਾਬਾਲਗ ਸੀ। ਕੋਰਟ ਨੇ ਮਾਮਲੇ 'ਚ ਸਹਿ ਦੋਸ਼ੀ ਸ਼ਸ਼ੀ ਸਿੰਘ ਵਿਰੁੱਧ ਵੀ ਦੋਸ਼ ਤੈਅ ਕੀਤੇ ਹਨ।


DIsha

Content Editor

Related News