ਹਾਦਸੇ ਤੋਂ ਪਹਿਲਾਂ ਓਨਾਵ ਰੇਪ ਪੀੜਤਾ ਦੀ ਮਾਂ ਨੇ ਚੀਫ ਜਸਟਿਸ ਨੂੰ ਲਿਖਿਆ ਸੀ ਪੱਤਰ

07/30/2019 1:08:23 PM

ਨਵੀਂ ਦਿੱਲੀ—  ਓਨਾਵ ਰੇਪ ਪੀੜਤਾ ਦੇ ਹਾਦਸੇ ਦੇ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਈ-ਮੇਲ 'ਚ ਰੇਪ ਪੀੜਤਾ ਦੀ ਮਾਂ ਦਾ ਇਕ ਪੱਤਰ ਸਾਹਮਣੇ ਆਇਆ ਹੈ, ਜਿਸ 'ਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੂੰ ਦੋਸ਼ੀ ਵਿਧਾਇਕ ਅਤੇ ਉਨ੍ਹਾਂ ਦੇ ਗੁਰਗਿਆਂ ਵਲੋਂ ਦਿੱਤੀ ਜਾ ਰਹੀ ਧਮਕੀ ਬਾਰੇ ਦੱਸਿਆ ਗਿਆ ਹੈ। 12 ਜੁਲਾਈ ਨੂੰ ਲਿਖੇ ਇਸ ਪੱਤਰ 'ਚ ਪੀੜਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਦੋਸ਼ੀਆਂ ਵਲੋਂ ਸੁਲਾਹ ਨਾ ਕਰਨ 'ਤੇ ਜੇਲ ਭਿਜਵਾਉਣ ਦੀ ਧਮਕੀ ਦਿੱਤੀ ਗਈ ਸੀ। ਪੀੜਤਾ ਦੀ ਮਾਂ ਵਲੋਂ ਲਿਖੇ ਗਏ ਇਸ ਪੱਤਰ 'ਚ ਲਿਖਿਆ ਹੈ ਕਿ 7 ਜੁਲਾਈ 2019 ਨੂੰ ਦੋਸ਼ੀ ਸ਼ਸ਼ੀ ਸਿੰਘ ਦੇ ਬੇਟੇ ਨਵੀਨ ਸਿੰਘ, ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਰਾ ਮਨੋਜ ਸਿੰਘ ਸੇਂਗਰ, ਕੁਨੂੰ ਮਿਸ਼ਰਾ ਅਤੇ 2 ਅਣਪਛਾਤੇ ਵਿਅਕਤੀ ਵਲੋਂ ਘਰ ਆ ਕੇ ਧਮਕੀ ਦਿੱਤੀ ਗਈ। ਪੱਤਰ 'ਚ ਸੁਲਾਹ ਨਾ ਕਰਨ ਦੀ ਸਥਿਤੀ 'ਚ ਫਰਜ਼ੀ ਮੁਕੱਦਮੇ 'ਚ ਫਸਾ ਕੇ ਸਾਰਿਆਂ ਨੂੰ ਜੇਲ ਭੇਜਣ ਦੀ ਧਮਕੀ ਦਿੱਤੀ। ਪੱਤਰ 'ਚ ਪੀੜਤ ਪਰਿਵਾਰ ਨੇ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਕੇ ਕਾਰਵਾਈ ਦੀ ਵੀ ਅਪੀਲ ਕੀਤੀ ਗਈ ਹੈ। 

ਪੀੜਤ ਪਰਿਵਾਰ ਵਲੋਂ ਇਹ ਪੱਤਰ ਸੁਪਰੀਮ ਕੋਰਟ ਦੇ ਚੀਫ ਜਸਟਿਸ, ਇਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ, ਪ੍ਰਮੁੱਖ ਸਕੱਤਰ (ਗ੍ਰਹਿ), ਪੁਲਸ ਡਾਇਰੈਕਟਰ ਜਨਰਲ, ਲਖਨਊ 'ਚ ਸੀ.ਬੀ.ਆਈ. ਦੇ ਮੁਖੀ ਅਤੇ ਪੁਲਸ ਸੁਪਰਡੈਂਟ (ਓਨਾਵ) ਨੂੰ ਇਹ ਪੱਤਰ ਭੇਜਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪੀੜਤਾ ਦੇ ਚਾਚਾ ਰਾਏਬਰੇਲੀ ਜੇਲ 'ਚ ਬੰਦ ਹਨ। ਉਨ੍ਹਾਂ 'ਤੇ ਵਿਧਾਇਕ ਦੇ ਭਰਾ 'ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਹੈ। ਐਤਵਾਰ ਨੂੰ ਪੀੜਤਾ ਆਪਣੇ ਚਾਚੇ ਨਾਲ ਮੁਲਾਕਾਤ ਕਰ ਕੇ ਚਾਚੀ, ਮਾਸੀ ਅਤੇ ਵਕੀਲ ਨਾਲ ਓਨਾਵ ਆ ਰਹੀ ਸੀ। ਉਸ ਸਮੇਂ ਦੁਪਹਿਰ ਇਕ ਵਜੇ ਦੇ ਕਰੀਬ ਉਨ੍ਹਾਂ ਦੀ ਕਾਰ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਪੀੜਤਾ ਦੀ ਮਾਸੀ ਅਤੇ ਚਾਚੀ ਦੀ ਮੌਤ ਹੋ ਗਈ, ਜਦੋਂ ਕਿ ਪੀੜਤਾ ਅਤੇ ਉਸ ਦੇ ਵਕੀਲ ਮਹੇਂਦਰ ਪ੍ਰਤਾਪ ਸਿੰਗ ਗੰਭੀਰ ਹਾਲਤ 'ਚ ਟਰਾਮਾ ਸੈਂਟਰ 'ਚ ਭਰਤੀ ਹਨ।


DIsha

Content Editor

Related News