ਸੰਯੁਕਤ ਰਾਸ਼ਟਰ ‘ਪੁਰਾਣੀ ਕੰਪਨੀ’ ਵਾਂਗ, ਪੂਰੀ ਤਰ੍ਹਾਂ ਬਾਜ਼ਾਰ ਨਾਲ ਤਾਲਮੇਲ ਨਹੀਂ ਰੱਖ ਰਿਹਾ : ਜੈਸ਼ੰਕਰ
Monday, Oct 07, 2024 - 07:17 PM (IST)

ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਪ੍ਰਤੀ ਆਲੋਚਨਾਤਮਕ ਰੁਖ ਅਖਤਿਆਰ ਕਰਦੇ ਹੋਏ ਕਿਹਾ ਕਿ ਇਹ ਇਕ ‘ਪੁਰਾਣੀ ਕੰਪਨੀ’ ਵਾਂਗ ਹੈ, ਜੋ ਬਾਜ਼ਾਰ ਨਾਲ ਪੂਰੀ ਤਰ੍ਹਾਂ ਤਾਲਮੇਲ ਨਹੀਂ ਰੱਖ ਪਾ ਰਿਹਾ ਪਰ ਜਗ੍ਹਾ ਨੂੰ ਘੇਰਿਆ ਹੋਇਆ ਹੈ।
ਇਹ ਵੀ ਪੜ੍ਹੋ: ਸੰਜੀਵ ਕੁਮਾਰ ਸਿੰਗਲਾ ਫਰਾਂਸ 'ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ
ਵਿਦੇਸ਼ ਮੰਤਰੀ ਨੇ ਕੌਟਿਲਯ ਆਰਥਿਕ ਸੰਮੇਲਨ ’ਚ ਕਿਹਾ ਕਿ ਦੁਨੀਆ ’ਚ 2 ਬਹੁਤ ਗੰਭੀਰ ਸੰਘਰਸ਼ ਚੱਲ ਰਹੇ ਹਨ, ਅਜਿਹੇ ’ਚ ਸੰਯੁਕਤ ਰਾਸ਼ਟਰ ਕਿੱਥੇ ਹੈ, ਉਹ ਮੂਕ ਦਰਸ਼ਕ ਬਣਿਆ ਹੋਇਆ ਹੈ।’ ਜੈਸ਼ੰਕਰ ਨੇ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਸੰਭਾਵਿਤ ਨਤੀਜਿਆਂ ’ਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਅਮਰੀਕਾ ਨੇ ਅਸਲ ਵਿਚ ਆਪਣਾ ਭੂ-ਸਿਆਸੀ ਅਤੇ ਆਰਥਿਕ ਨਜ਼ਰੀਆ ਬਦਲਿਆ ਹੈ ਅਤੇ ਨਵੰਬਰ ਵਿਚ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ ਇਹ ਰੁਝਾਨ ਆਉਣ ਵਾਲੇ ਦਿਨਾਂ ਵਿਚ ‘ਤੇਜ਼’ ਹੋਵੇਗਾ।
ਇਹ ਵੀ ਪੜ੍ਹੋ: ਪਾਕਿ ਦੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ; ਪਤਨੀ, ਵਕੀਲ ਤੇ ਪਾਰਟੀ ਨੇਤਾਵਾਂ ਨੂੰ ਨਹੀਂ ਮਿਲ ਸਕਣਗੇ ਇਮਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8