ਯੂਨਾਈਟਿਡ ਹਿੰਦੂ ਫਰੰਟ ਵੱਲੋਂ ਕੁਤਬ ਮੀਨਾਰ ਕੰਪਲੈਕਸ 'ਤੇ ਜ਼ਬਰਦਸਤ ਪ੍ਰਦਰਸ਼ਨ, 49 ਗ੍ਰਿਫ਼ਤਾਰ
Tuesday, May 10, 2022 - 08:37 PM (IST)
ਨਵੀਂ ਦਿੱਲੀ-ਕੁਤਬ ਮੀਨਾਰ 27 ਹਿੰਦੂ ਅਤੇ ਜੈਨ ਮੰਦਰਾਂ ਨੂੰ ਢਹਿ-ਢੇਰੀ ਕਰਕੇ ਉਨ੍ਹਾਂ ਦੇ ਅਵਸ਼ੇਸ਼ਾਂ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ, ਜਿਸ ਦਾ ਉਲੇਖ ਮੀਨਾਰ ਦੇ ਮੁੱਖ ਦਰਵਾਜ਼ੇ 'ਤੇ ਲੱਗੇ ਸ਼ਿਲਾਲੇਖ ਤੋਂ ਅੱਜ ਵੀ ਮਿਲਦਾ ਹੈ। ਕਈ ਇਤਿਹਾਸਕਾਰਾਂ ਮੁਤਾਬਕ ਕੁਤਬ ਮੀਨਾਰ ਤੋਂ ਪਹਿਲਾਂ ਇਥੇ ਭਗਵਾਨ ਵਿਸ਼ਣੂ ਦਾ ਵਿਸ਼ਾਲ ਮੰਦਰ ਸੀ।
ਯੂਨਾਈਟੇਡ ਹਿੰਦੂ ਫਰੰਟ ਨੇ ਕੁਤਬ ਮੀਨਾਰ ਨੂੰ ਵਿਸ਼ਣੂ ਸਤੰਬ ਦੱਸਦੇ ਹੋਏ ਇਥੇ ਮੌਜੂਦ ਰਹੇ ਮੰਦਰਾਂ ਦੀਆਂ ਖੰਡਿਤ ਮੂਰਤੀਆਂ ਦਾ ਵਿਸਰਜਨ ਕਰਨ ਅਤੇ ਉਨ੍ਹਾਂ ਨੂੰ ਇਕ ਸਥਾਨ 'ਤੇ ਸਥਾਪਿਤ ਕਰਕੇ ਉਥੇ ਪੂਜਾ ਕਰਨ ਦਾ ਅਧਿਕਾਰ ਦੇਣ ਦੀ ਮੰਗ ਨੂੰ ਲੈ ਕੇ ਧਰਨਾ ਦੇਣ ਅਤੇ ਹਨੂਮਾਨ ਚਾਲੀਸਾ ਦਾ ਪਾਠ ਕਰਨ ਦੇ ਪ੍ਰੋਗਰਾਮ ਦਾ ਐਲਾਨ ਕਰ ਰੱਖਿਆ ਸੀ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਫਰੰਟ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਅਤੇ ਰਾਸ਼ਟਰਵਾਦੀ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਜੈ ਭਗਵਾਨ ਗੋਇਲ ਨੇ ਕਰਨਾ ਸੀ ਪਰ ਉਨ੍ਹਾਂ ਨੂੰ ਸ਼ਾਹਦਰਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਐੱਸ.ਪੀ. ਅਤੇ ਥਾਣਾ ਇੰਚਾਰਜ ਵੱਲੋਂ ਸ਼ਾਮ 7 ਵਜੇ ਹੀ ਗ੍ਰਿਫ਼ਤਾਰ ਲਿਆ ਗਿਆ।
ਇਹ ਵੀ ਪੜ੍ਹੋ :- Ola Uber : ਕੈਬ ਕੰਪਨੀਆਂ ਦੀ ਮਨਮਾਨੀ 'ਤੇ ਸਰਕਾਰ ਦੀ ਚਿਤਾਵਨੀ-ਸੁਧਰ ਜਾਓ, ਨਹੀਂ ਤਾਂ ਹੋਵੇਗੀ ਸਖ਼ਤ ਕਰਵਾਈ
ਇਸ ਸਭ ਦੇ ਬਾਵਜੂਦ ਵੱਡੀ ਗਿਣਤੀ 'ਚ ਕਾਰਕੁਨਾਂ ਨੇ ਕੁਤਬ ਮੀਨਾਰ ਦੇ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਉਥੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਪੁਲਸ ਵੱਲੋਂ ਇਸ ਮੌਕੇ 49 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਫਹਿਤਪੁਰ ਬੇਰੀ ਥਾਣੇ ਲਿਜਾਇਆ ਗਿਆ, ਜਿਨ੍ਹਾਂ 'ਚ ਫਰੰਟ ਦੀ ਅੰਤਰਰਾਸ਼ਟਰੀ ਮੀਤ ਪ੍ਰਧਾਨ ਗੁਰੂ ਮਾਂ ਕੰਚਨ ਗਿਰੀ ਜੀ ਮਹਾਰਾਜ, ਮਾਂ ਪੀਤਾਂਬਰਾ ਪੀਠ, ਦਤੀਆ ਦੇ ਧਰਮਾਚਾਰੀਆ ਨਵੀਨ ਜੀ, ਫਰੰਟ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਧਰਮਿੰਦਰ ਬੇਦੀ ਅਤੇ ਮੀਤ ਪ੍ਰਧਾਨ ਅਵਧ ਕੁਮਾਰ, ਮੀਤ ਪ੍ਰਧਾਨ ਜੈਪ੍ਰਕਾਸ਼ ਬਘੇਲ, ਵਿਨੀਆ ਸ਼੍ਰੀਵਾਸਤਵ ਅਤੇ ਸੁਮਨ ਪ੍ਰਜਾਪਤੀ ਆਦਿ ਕਾਰਕੁਨਾਂ ਦੇ ਨਾਂ ਜ਼ਿਕਰਯੋਗ ਹੈ।ਗੋਇਲ ਨੇ ਇਕ ਬਿਆਨ 'ਚ ਕਿਹਾ ਕਿ ਅੱਜ ਦਾ ਦਿਨ ਮੰਗਲਵਾਰ ਹੋਣ ਦੇ ਨਾਲ-ਨਾਲ ਮਾਤਾ ਸੀਤਾ ਦਾ ਪ੍ਰਗਟ ਉਤਸਵ ਅਤੇ ਮਹਾਨ ਕ੍ਰਾਂਤੀਕਾਰੀ ਮੰਗਲ ਪਾਂਡੇ ਵੱਲੋਂ ਅੱਜ ਦੇ ਦਿਨ ਹੀ 1857 ਨੂੰ ਅੰਗ੍ਰੇਜ਼ਾਂ ਵਿਰੁੱਧ ਆਜ਼ਾਦੀ ਦੀ ਲੜਾਈ ਲਈ ਵਿਕਲਪਾਂ ਦਾ ਸੀ।
ਇਹ ਵੀ ਪੜ੍ਹੋ :- ਕਿਊਬਾ ਦੀ ਰਾਜਧਾਨੀ ’ਚ ਧਮਾਕੇ ਨਾਲ ਨੁਕਸਾਨਿਆ ਗਿਆ ਹੋਟਲ, 8 ਦੀ ਮੌਤ
ਉਨ੍ਹਾਂ ਕਿਹਾ ਕਿ ਮੁਗਲ ਸ਼ਾਸਕਾਂ ਨੇ ਹਿੰਦੂ ਮੰਦਰਾਂ ਨੂੰ ਢਹਿ-ਢੇਰੀ ਕਰਕੇ ਮਸਜਿਦਾਂ ਦਾ ਜੋ ਨਿਰਮਾਣ ਕਰਵਾਇਆ ਸੀ, ਅੱਜ ਉਨ੍ਹਾਂ ਨੂੰ ਦੁਬਾਰਾ ਮੰਦਰਾਂ 'ਚ ਬਦਲਣ ਦਾ ਸਮਾਂ ਆ ਗਿਆ ਹੈ। ਕੁਤਬ ਮੀਨਾਰ ਦੇ ਨਿਰਮਾਣ 'ਚ 27 ਮੰਦਰਾਂ ਦੇ ਅਵਸ਼ੇਸ਼ਾਂ ਦੀ ਮੁਰੰਮਤ ਕਰਕੇ ਅਸੀਂ ਉਥੇ ਪੂਜਾ-ਅਰਚਨਾ ਦਾ ਅਧਿਕਾਰ ਮੰਗ ਕੇ ਕੁਝ ਗਲਤ ਨਹੀਂ ਕਰ ਰਹੇ ਪਰ ਦਿੱਲੀ ਪੁਲਸ ਨੇ ਤਾਨਾਸ਼ਾਹੀ ਰਵੱਈਆ ਵਰਤ ਕੇ ਮੈਨੂੰ ਘਰੋਂ ਨਿਕਲਣ ਤੱਕ ਨਹੀਂ ਦਿੱਤਾ, ਜਿਸ ਦੀ ਅਸੀਂ ਸਖ਼ਤ ਆਲੋਚਨਾ ਕਰਦੇ ਹਾਂ। ਗੋਇਲ ਨੇ ਦੱਸਿਆ ਕਿ ਆਪਣੀਆਂ ਮੰਗਾਂ ਦੇ ਸਮਰਥਨ 'ਚ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਮੰਗ ਪੱਤਰ ਭੇਜਿਆ ਹੈ, ਜਿਸ ਦੀ ਇਕ ਕਾਪੀ ਕੇਂਦਰੀ ਸੱਭਿਆਚਾਰਕ ਮੰਤਰੀ ਕ੍ਰਿਸ਼ਨ ਰੈਡੀ, ਸੱਭਿਆਚਾਰਕ ਸੂਬਾ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ, ਉਪ ਰਾਜਪਾਲ ਦਿੱਲੀ ਅਨਿਲ ਬੇਜਲ, ਕਮਿਸ਼ਨਰ, ਦਿੱਲੀ ਪੁਲਸ ਦੇ ਕਮਿਸ਼ਨਰ ਰਾਕੇਸ਼ ਅਸਥਾਨੀ ਨੂੰ ਵੀ ਭੇਜੀ ਗਈ ਹੈ।
ਇਹ ਵੀ ਪੜ੍ਹੋ :- ਮੈਡ੍ਰਿਡ : 4 ਮੰਜ਼ਿਲਾ ਇਮਾਰਤ 'ਚ ਧਮਾਕਾ ਹੋਣ ਕਾਰਨ 18 ਲੋਕ ਹੋਏ ਜ਼ਖਮੀ, 2 ਲਾਪਤਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ