ਸੁਰੱਖਿਆ ਫ਼ੋਰਸਾਂ ਤੱਕ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਫ਼ੌਜ ਦਾ ਅਨੋਖਾ ਜੁਗਾੜ, ਡਰੋਨ ਨਾਲ ਕੀਤੀ ਸਪਲਾਈ
Sunday, Feb 20, 2022 - 05:17 PM (IST)
ਜੰਮੂ ਕਸ਼ਮੀਰ- ਕੋਰੋਨਾ ਨੂੰ ਹਰਾਉਣ ਲਈ ਦੇਸ਼ ਭਰ 'ਚ ਜਿੱਥੇ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਹੀ ਹਥਿਆਰਬੰਦ ਫ਼ੋਰਸਾਂ ਤੱਕ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਭਾਰਤੀ ਫ਼ੌਜ ਨੇ ਇਕ ਅਨੋਖੀ ਪਹਿਲ ਦੀ ਸ਼ੁਰੂਆਤ ਕੀਤੀ। ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਸ਼ਲਾਘਾ ਹੋ ਰਹੀ ਹੈ। ਦਰਅਸਲ ਰਿਮੋਟ ਏਰੀਆ 'ਚ ਵੈਕਸੀਨ ਆਸਾਨੀ ਨਾਲ ਪਹੁੰਚ ਸਕੇ, ਇਸ ਲਈ ਫ਼ੌਜ ਨੇ ਡਰੋਨ ਦੀ ਮਦਦ ਨਾਲ ਵੈਕਸੀਨ ਦੀ ਵਿਵਸਥਾ ਕੀਤੀ। ਫਿਲਹਾਲ ਜੰਮੂ 'ਚ ਬਰਫ਼ ਨਾਲ ਢਕੇ ਇਲਾਕਿਆਂ 'ਚ ਫ਼ੌਜੀਆਂ ਤੱਕ ਬੂਸਟਰ ਡੋਜ਼ ਪਹੁੰਚਾਉਣ ਲਈ ਮਿਸ਼ਨ ਸੰਜੀਵਨੀ ਦੇ ਅਧੀਨ ਡਰੋਨ ਦਾ ਇਸਤੇਮਾਲ ਕਤੀਾ ਜਾ ਰਿਹਾ ਹੈ।
#WATCH Indian Army using drones to supply booster dose vaccine to forward troops in snow-bound areas of J&K. In this case, the package is dropped as line of sight issues don't allow it to land or come lower. Package was well padded for protection
— ANI (@ANI) February 19, 2022
Source: Indian Army officials pic.twitter.com/e9k7OmTjCg
ਬੂਸਟਰ ਡੋਜ਼ ਦੀ ਸਪਲਾਈ ਨਾਲ ਜੁੜਿਆ ਇਕ ਵੀਡੀਓ ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਰਿਕਾਰਡ ਵੀ ਕੀਤਾ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਬੂਸਟਰ ਡੋਜ਼ ਡਿਲਿਵਰੀ ਦਾ ਇਹ ਪੂਰਾ ਵੀਡੀਓ ਦੇਖ ਕੇ ਤੁਸੀਂ ਫ਼ੌਜ ਨੂੰ ਸਲਾਮ ਕਰਨ ਤੋਂ ਖ਼ੁਦ ਨੂੰ ਨਹੀਂ ਰੋਕ ਸਕੋਗੇ। ਵੀਡੀਓ ਦੀ ਸ਼ੁਰੂਆਤ ਮਿਸ਼ਨ ਸੰਜੀਵਨੀ ਤੋਂ ਹੁੰਦੀ ਹੈ। ਇਹ ਤਿੰਨ ਪੜਾਅ 'ਚ ਕੀਤੀ ਜਾਂਦੀ ਹੈ। ਦੂਜੇ ਪੜਾਅ 'ਚ ਡਰੋਨ ਦੇ ਟੇਕਆਫ ਲਈ ਸਾਈਟਾਂ ਦੀ ਸਫ਼ਾਈ ਕੀਤੀ ਜਾਂਦੀ ਹੈ। ਤੀਜੇ ਅਤੇ ਆਖ਼ਰੀ ਪੜਾਅ 'ਚ ਟੀਕਿਆਂ ਨਾਲ ਇਕ ਪੈਕੇਜ ਡਰੋਨ ਨਾਲ ਮੰਜ਼ਲ ਤੱਕ ਪਹੁੰਚਦਾ ਹੈ।