ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਅਨੋਖੇ ਬਹਾਨੇ, 'ਪ੍ਰੇਮਿਕਾ ਉਡੀਕਦੀ ਹੈ', 'ਕੁੱਤਾ ਲਾਇਸੈਂਸ ਖਾ ਗਿਆ'

Saturday, Jul 09, 2022 - 10:37 AM (IST)

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜੁਰਮਾਨੇ ਅਤੇ ਹੋਰ ਦੰਡਕਾਰੀ ਕਾਰਵਾਈਆਂ ਤੋਂ ਬਚਣ ਲਈ ਅਨੋਖੇ ਬਹਾਨੇ ਬਣਾਉਂਦੇ ਹਨ। ਜਿਵੇਂ ਕਿ ‘ਕੁੱਤੇ ਨੇ ਮੇਰਾ ਡਰਾਈਵਿੰਗ ਲਾਇਸੈਂਸ ਖਾ ਲਿਆ’, ‘ਗਰਭਵਤੀ ਹੋਣ ਕਾਰਨ ਮੈਂ ਸੀਟ ਬੈਲਟ ਨਹੀਂ ਪਹਿਨ ਸਕਦੀ' ਅਤੇ 'ਪ੍ਰੇਮਿਕਾ ਇੰਤਜ਼ਾਰ ਕਰ ਰਹੀ ਹੈ' ਆਦਿ ਵਰਗੇ ਅਨੋਖੇ ਬਹਾਨੇ ਬਣਾਉਂਦੇ ਹਨ। ਦਿੱਲੀ ਪੁਲਸ ਦੇ ਇਕ ਟਵੀਟ ਦੇ ਜਵਾਬ 'ਚ ਲੋਕਾਂ ਦੀ ਇਹ ਰਾਏ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲੇ ਕਈ ਲੋਕਾਂ ਦਾ ਮੰਨਣਾ ਹੈ ਕਿ ਆਵਾਜਾਈ ਪੁਲਸ ਨੂੰ ਇਹ ਦੱਸਣਾ ਕਿ ਉਨ੍ਹਾਂ ਨੇ ਪਹਿਲੀ ਵਾਰ ਇਹ ਅਪਰਾਧ ਕੀਤਾ ਹੈ, ਇਸ ਨਾਲ ਉਹ ਜੁਰਮਾਨੇ ਤੋਂ  ਬਚ ਜਾਂਦੇ ਹਨ। ਦਰਅਸਲ ਦਿੱਲੀ ਪੁਲਸ ਨੇ ਇਕ ਟਵੀਟ ਕਰ ਕੇ ਲੋਕਾਂ ਤੋਂ ਪੁੱਛਿਆ ਸੀ ਕਿ ਉਹ ਆਵਾਜਾਈ ਸੰਬੰਧੀ ਨਿਯਮਾਂ ਦਾ ਉਲੰਘਣ ਕਰਨ 'ਤੇ ਕਿਹੜੇ ਬਹਾਨੇ ਬਣਾ ਕੇ ਜੁਰਮਾਨੇ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ,''ਨਿਯਮਾਂ ਦਾ ਉਲੰਘਣ ਕਰਨ ਤੋਂ ਬਾਅਦ ਤੁਸੀਂ ਜੁਰਮਾਨੇ ਤੋਂ ਬਚਣ ਲਈ ਆਵਾਜਾਈ ਪੁਲਸ ਦੇ ਸਾਹਮਣੇ ਸਭ ਤੋਂ ਅਨੋਖੇ ਬਹਾਨੇ ਕੀ ਦਿੱਤੇ ਹਨ?''

PunjabKesari

ਦਿੱਲੀ ਪੁਲਸ ਦੇ ਇਕ ਟਵੀਟ ਦੇ ਜਵਾਬ ਸੋਸ਼ਲ ਮੀਡੀਆ ਯੂਜ਼ਰਸ ਨੇ ਮਜ਼ਾਕੀਆ ਤੋਂ ਲੈ ਕੇ ਹੋਰ ਬਹਾਨਿਆਂ ਬਾਰੇ ਦੱਸਿਆ। ਇਕ ਵਿਅਕਤੀ ਨੇ ਲਿਖਿਆ,'ਸਰ, ਮੇਰੀ ਪ੍ਰੇਮਿਕਾ ਇੰਤਜ਼ਾਰ ਕਰ ਰਹੀ ਹੈ। ਜਾਣ ਦਿਓ ਨਹੀਂ ਤਾਂ ਬ੍ਰੇਕਅੱਪ ਹੋ ਜਾਵੇਗੇ ਅਤੇ ਇਹ ਤਰੀਕਾ ਹਰ ਵਾਰ ਕਾਮਯਾਬ ਹੋ ਜਾਂਦਾ ਹੈ। ਇਕ ਵਿਅਕਤੀ ਨੇ ਟਵਿੱਟਰ 'ਤੇ ਲਿਖਿਆ, ਸਰ। ਇਹ ਪਹਿਲੀ ਵਾਰ ਛੱਡ ਦਿਓ, ਪੱਕਾ ਅਗਲੀ ਵਾਰ ਅਜਿਹਾ ਨਹੀਂ ਹੋਵੇਗਾ। ਸੌਰਭ ਸ਼ਯਾਮਲ ਨਾਮ ਦੇ ਇਕ ਵਿਅਕਤੀ ਨੇ ਲਿਖਿਆ,''ਇਕ ਦਿਨ ਹੈਲਮੇਟ ਨਾ ਪਹਿਨਣ 'ਤੇ ਫੜੇ ਜਾਣ 'ਤੇ ਮੈਂ ਕਿਹਾ ਸਰ, ਅਸੀਂ ਵਿਦਿਆਰਥੀ ਹਾਂ ਅਤੇ ਸਾਡੇ ਕੋਲ ਪੈਸੇ ਨਹੀਂ ਹਨ।'' ਇਕ ਔਰਤ ਨੇ ਲਿਖਿਆ,''ਗਰਭਵਤੀ ਹਾਂ ਸੀਟ ਬੈਲਟ ਨਹੀਂ ਪਹਿਨ ਸਕਦੀ।'' ਇਕ ਹੋਰ ਯੂਜ਼ਰ ਨੇ ਲਿਖਿਆ,''ਆਪਣੇ ਦੋਸਤ ਦਾ ਬਹਾਨਾ ਦੱਸ ਰਿਹਾ ਹਾਂ ਸਰ, ਪਤਨੀ ਦਾ ਅਫੇਅਰ ਕਿਸੇ ਹੋਰ ਨਾਲ ਚੱਲ ਰਿਹਾ ਹੈ, ਕਿਸੇ ਨਾਲ ਹੌਜ ਖਾਸ ਬੈਠੀ ਹੈ ਹੁਣ ਉਸੇ ਨਾਲ।'' ਇਸ ਤਰ੍ਹਾਂ ਲੋਕਾਂ ਨੇ ਵੱਖ-ਵੱਖ ਬਹਾਨਿਆਂ ਬਾਰੇ ਦੱਸਿਆ। ਆਵਾਜਾਈ ਪੁਲਸ ਦੇ ਇਕ ਅਧਿਕਾਰੀ ਤੋਂ ਜਦੋਂ ਇਨ੍ਹਾਂ ਬਹਾਨਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਨਿਯਮਾਂ ਦਾ ਉਲੰਘਣ ਕਰਦੇ ਹੋਏ ਫੜੇ ਜਾਣ 'ਤੇ ਆਮ ਤੌਰ 'ਤੇ ਲੋਕ ਪਰਿਵਾਰ ਨਾਲ ਸੰਬੰਧਤ ਬਹਾਨੇ ਬਣਾਉਂਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News