ਪਤੀ-ਪਤਨੀ ਤੇ ਪ੍ਰੇਮੀ ਨਾਲ ਜੁੜਿਆ ਇਕ ਅਨੋਖਾ ਮਾਮਲਾ, ਇਕੋ ਛੱਤ ਹੇਠ ਰਹਿਣਗੇ ਤਿੰਨੋਂ
Sunday, Aug 23, 2026 - 02:59 AM (IST)
ਸੀਤਾਪੁਰ - ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ ਦੇ ਮਹਿਮੂਦਾਬਾਦ ਕੋਤਵਾਲੀ ਖੇਤਰ ਵਿਚ ਪਤੀ-ਪਤਨੀ ਅਤੇ ਪ੍ਰੇਮੀ ਨਾਲ ਜੁੜਿਆ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਔਰਤ ਆਪਣੇ ਪਤੀ ਅਤੇ ਪ੍ਰੇਮੀ ਦੋਵਾਂ ਨਾਲ ਰਹਿਣ ਲਈ ਅੜੀ ਹੋਈ ਹੈ। ਹੁਣ ਤਿੰਨੋਂ ਇਕੋ ਛੱਤ ਹੇਠ ਰਹਿਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਪਤੀ ਨੂੰ ਵੀ ਪਤਨੀ ਦੇ ਇਸ ਫ਼ੈਸਲੇ ’ਤੇ ਕੋਈ ਇਤਰਾਜ਼ ਨਹੀਂ ਹੈ। ਪਰਿਵਾਰ ਦੇ ਹੋਰ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਮਾਮਲਾ ਪੁਲਸ ਤੱਕ ਪਹੁੰਚ ਗਿਆ।
ਜਾਣਕਾਰੀ ਮੁਤਾਬਕ ਔਰਤ ਦੇ ਕਿਸੇ ਦੂਜੇ ਨੌਜਵਾਨ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਜਦੋਂ ਇਸ ਬਾਰੇ ਪਤੀ ਨੂੰ ਪਤਾ ਲੱਗਾ ਤਾਂ ਉਸ ਨੇ ਪਤਨੀ ਦਾ ਵਿਰੋਧ ਕਰਨ ਦੀ ਥਾਂ ਉਸ ਦੇ ਪ੍ਰੇਮੀ ਨੂੰ ਵੀ ਸਵੀਕਾਰ ਕਰ ਲਿਆ। ਔਰਤ ਆਪਣੇ ਪਤੀ ਅਤੇ ਪ੍ਰੇਮੀ ਦੋਵਾਂ ਨਾਲ ਰਹਿਣਾ ਚਾਹੁੰਦੀ ਹੈ। ਜੋੜੇ ਦੇ 2 ਬੱਚੇ ਵੀ ਹਨ ਅਤੇ ਉਨ੍ਹਾਂ ਨੂੰ ਵੀ ਮਾਂ ਦੇ ਇਸ ਫ਼ੈਸਲੇ ’ਤੇ ਕੋਈ ਇਤਰਾਜ਼ ਨਹੀਂ ਹੈ। ਹਾਲਾਂਕਿ ਔਰਤ ਦੇ ਸਹੁਰੇ ਘਰ ਦੇ ਹੋਰ ਮੈਂਬਰ ਇਸ ਦਾ ਵਿਰੋਧ ਕਰ ਰਹੇ ਹਨ। ਇਸੇ ਵਿਵਾਦ ਕਾਰਨ ਮਾਮਲਾ ਮਹਿਮੂਦਾਬਾਦ ਕੋਤਵਾਲੀ ਪਹੁੰਚਿਆ। ਪੁਲਸ ਨੇ ਤਿੰਨਾਂ ਧਿਰਾਂ ਨੂੰ ਬਿਠਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਠੋਸ ਸਹਿਮਤੀ ਨਹੀਂ ਬਣ ਸਕੀ। ਇੰਸਪੈਕਟਰ ਭਾਨੂ ਪ੍ਰਤਾਪ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਸ ਕਿਸੇ ਧਿਰ ਨੂੰ ਜ਼ਬਰਦਸਤੀ ਕਿਤੇ ਭੇਜਣ ਦਾ ਅਧਿਕਾਰ ਨਹੀਂ ਰੱਖਦੀ। ਤਿੰਨਾਂ ਧਿਰਾਂ ਦੀ ਸਥਿਤੀ ਅਤੇ ਸਹਿਮਤੀ ਦੇ ਆਧਾਰ ’ਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
