ਪੈਰਾਂ ਹੇਠ ਰੋਲ਼ੀ PM ਮੋਦੀ ਦੀ ਤਸਵੀਰ ! MSF ਤੇ SFI ਦੇ ਵਿਦਿਆਰਥੀਆਂ ਖ਼ਿਲਾਫ਼ ਮਾਮਲਾ ਦਰਜ
Thursday, Oct 22, 2026 - 11:03 AM (IST)
ਪਲੱਕੜ (ਏਜੰਸੀ)- ਕੇਰਲਮ 'ਚ ਪਲੱਕੜ ਜ਼ਿਲ੍ਹੇ ਦੇ ਮੰਨਾਰੱਕੜ 'ਚ ਕਾਲਜ ਵਿਦਿਆਰਥੀ ਸੰਘ ਚੋਣ ਪ੍ਰਚਾਰ ਦੇ ਸਮਾਪਨ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਪਾੜਨ ਅਤੇ ਉਸ ਨੂੰ ਪੈਰਾਂ ਹੇਠ ਰੋਲਣ ਦੇ ਮਾਮਲੇ 'ਚ ਮੁਸਲਿਮ ਸਟੂਡੈਂਟਸ ਫੈਡਰੇਸ਼ਨ (ਐੱਮਐੱਸਐੱਫ) ਅਤੇ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐੱਸਐੱਫਆਈ) ਦੇ ਕਰੀਬ 15 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਅਨੁਸਾਰ, ਇਹ ਘਟਨਾ 13 ਅਕਤੂਬਰ ਨੂੰ ਸ਼ਾਮ 4:30 ਵਜੇ ਦੇ ਕਰੀਬ ਐੱਮਈਐੱਸ ਕਲਾਡੀ ਕਾਲਜ ਦੇ ਸਾਹਮਣੇ ਵਾਪਰੀ। ਐੱਮਐੱਸਐੱਫ ਅਤੇ ਐੱਸਐੱਫਆਈ ਵਰਕਰ ਕਾਲਜ ਵਿਦਿਆਰਥੀ ਯੂਨੀਅਨ ਚੋਣ ਮੁਹਿੰਮ ਦੇ ਅੰਤਿਮ ਸਮਾਗਮ (ਕੋਟਿਕਲਾਸਮ) ਲਈ ਉੱਥੇ ਇਕੱਠੇ ਹੋਏ ਸਨ। ਐੱਫਆਈਆਰ 'ਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਪ੍ਰਧਾਨ ਮੰਤਰੀ ਦੀ ਫੋਟੋ ਪਾੜ ਦਿੱਤੀ, ਇਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਇਸ ਨੂੰ ਆਪਣੇ ਪੈਰਾਂ ਹੇਠ ਮਿੱਧ ਦਿੱਤਾ।
ਦੋਸ਼ ਹੈ ਕਿ ਇਹ ਜਨਤਕ ਦੰਗਾ ਭੜਕਾਉਣ ਦੇ ਇਰਾਦੇ ਨਾਲ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 192 ਦੇ ਤਹਿਤ ਮੰਨਾਰੱਕੜ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਧਾਰਾ ਇਸ ਸੰਬੰਧੀ ਜਾਂ ਜਾਣਕਾਰੀ ਨਾਲ ਜਾਣਬੁੱਝ ਕੇ ਗੈਰ-ਕਾਨੂੰਨੀ ਕੰਮ ਕਰਨ ਨਾਲ ਸੰਬੰਧਤ ਹੈ ਕਿ ਉਸ ਨਾਲ ਦੰਗਾ ਭੜਕਣ ਦਾ ਖ਼ਦਸ਼ਾ ਹੈ। ਪੁਲਸ ਨੇ ਕਿਹਾ ਕਿ ਇਹ ਮਾਮਲਾ ਮੰਨਾਰੱਕੜ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਬੀਜੂ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
