G-20 ਮੀਟਿੰਗ ''ਚ ਬੋਲੇ ਕੇਂਦਰੀ ਮੰਤਰੀ ਰੈੱਡੀ - "ਭਾਰਤੀ ਕ੍ਰੂਜ਼ ਉਦਯੋਗ ਵਿਚ ਅਪਾਰ ਸੰਭਾਵਨਾਵਾਂ"
Tuesday, Jun 20, 2023 - 12:30 AM (IST)
ਨੈਸ਼ਨਲ ਡੈਸਕ: ਸੋਮਵਾਰ ਨੂੰ ਗੋਆ ਵਿਚ ਸੈਰ-ਸਪਾਟਾ ਮੰਤਰੀ ਪੱਧਰ ਦੇ ਨਾਲ-ਨਾਲ G20 ਸੈਰ-ਸਪਾਟਾ ਕਾਰਜ ਸਮੂਹ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਜੀ. ਕਿਸ਼ਨ ਰੈੱਡੀ ਨੇ ਭਾਰਤੀ ਕ੍ਰੂਜ਼ ਉਦਯੋਗ ਦੀ ਵਿਸ਼ਾਲ ਵਿਕਾਸ ਸਮਰੱਥਾ 'ਤੇ ਚਾਨਣ ਪਾਇਆ। ਇਸ ਪ੍ਰੋਗਰਾਮ ਦੌਰਾਨ ਕ੍ਰੂਜ਼ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਰਣਨੀਤੀਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - 'ਆਦਿਪੁਰਸ਼' ਵਿਵਾਦ 'ਤੇ ਅਨੁਰਾਗ ਠਾਕੁਰ ਦਾ ਪਹਿਲਾ ਬਿਆਨ, ਫ਼ਿਲਮ 'ਚ ਬਦਲਾਅ ਕਰਨ ਬਾਰੇ ਕਹੀ ਇਹ ਗੱਲ
ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਭਾਰਤੀ ਕ੍ਰੂਜ਼ ਉਦਯੋਗ ਵਿਚ ਅਪਾਰ ਵਿਕਾਸ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ 7500 ਕਿਲੋਮੀਟਰ ਦੀ ਸਮੁੰਦਰੀ ਕਿਨਾਰੇ ਅਤੇ ਇਕ ਵਿਸ਼ਾਲ ਨਦੀ ਪ੍ਰਣਾਲੀ ਦੇ ਨਾਲ ਭਾਰਤ ਦੇ ਸੰਭਾਵੀ ਕ੍ਰੂਜ਼ ਟੂਰਿਸਟੀ ਥਾਵਾਂ ਵਿਚੋਂ ਹੈ, ਜਿੱਥੇ ਇਸ ਦੀਆਂ ਕਈ ਬਿਹਤਰੀਨ ਥਾਵਾਂ ਨੂੰ ਅਜੇ ਦੁਨੀਆ ਅੱਗੇ ਪੇਸ਼ ਨਹੀਂ ਕੀਤਾ ਗਿਆ। ਰੈੱਡੀ ਨੇ ਕਿਹਾ ਕਿ ਵਾਤਾਵਰਣ ਦੀ ਸਥਿਰਤਾ 'ਤੇ ਧਿਆਨ ਕੇਂਦ੍ਰਿਤ ਕਰ ਕੇ ਜਹਾਜ਼ਾਂ ਦੇ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਪਲਾਸਟਿਕ ਵੇਸਟ ਦੇ ਨਿਪਟਾਰੇ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਮੌਜੂਦਾ ਸਮੇਂ ਵਿਚ ਭਾਰਤ ਕੋਲ ਦੁਨੀਆ ਵਿਚ ਹਰਿਤ ਊਰਜਾ ਦੀ ਚੌਥੀ ਸਭ ਤੋਂ ਵੱਡੀ ਸਮਰੱਥਾ, ਚੌਥੀ ਸਭ ਤੋਂ ਵੱਡੀ ਊਰਜਾ ਸਮਰੱਥਾ ਤੇ 5ਵੀਂ ਸਭ ਤੋਂ ਵੱਡੀ ਸੌਰ ਸਥਾਪਤ ਸਮਰੱਥਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪਰੌਂਠਿਆਂ ਦੀ ਥਾਂ ਲੈਣ ਲੱਗੀ ਬਰਿਆਨੀ ; ਹਰ ਮਿੰਟ 200 ਲੋਕ ਕਰਦੇ ਹਨ ਆਰਡਰ
ਇਸ ਤੋਂ ਪਹਿਲਾਂ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਕੌਮਾਂਤਰੀ ਨੁਮਾਇੰਦਿਆਂ ਦਾ ਗੋਆ ਪਹੁੰਚਣ 'ਤੇ ਨਿੱਘਾ ਸੁਆਗਤ ਕੀਤਾ ਗਿਆ। ਮੀਟਿੰਗ ਦੌਰਾਨ G20 ਮੈਂਬਰ ਦੇਸ਼ਾਂ, ਕੇਂਦਰ ਸਰਕਾਰ ਦੇ ਮੰਤਰਾਲਿਆਂ, ਵੱਖ-ਵੱਖ ਸੂਬਾ ਸਰਕਾਰਾਂ ਤੇ ਕੌਮਾਂਤਰੀ ਸੰਗਠਨਾਂ ਦੇ ਨੁਮਾਇੰਦਿਆਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਕ੍ਰੂਜ਼ ਟੂਰਿਜ਼ਮ, ਗਲੋਬਲ ਟੂਰਿਜ਼ਮ ਪਲਾਸਟਿਕ ਇਨਿਸ਼ਿਏਟਿਵ ਤੇ ਪਬਲਿਕ ਪ੍ਰਾਈਵੇਟ ਸੈਕਟਰ ਦੀਆਂ ਮਹੱਤਵਪੂਰਨ ਪਹਿਲਾਂ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।