ਕੇਂਦਰੀ ਮੰਤਰੀ ਰਾਮਦਾਸ ਆਠਵਲੇ ਦੇ ਸੁਰੱਖਿਆ ਗਾਰਡ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
Thursday, Apr 23, 2020 - 12:23 AM (IST)
ਮੁੰਬਈ - ਕੇਂਦਰੀ ਮੰਤਰੀ ਰਾਮਦਾਸ ਆਠਵਲੇ ਦੇ ਘਰ 'ਤੇ ਤਾਇਨਾਤ ਸੁਰੱਖਿਆ ਗਾਰਡ ਦੇ ਕੋਵਿਡ-19 ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਆਰ.ਪੀ.ਆਈ. (ਏ) ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੇਂਦਰੀ ਸਾਮਾਜਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਆਠਵਲੇ ਬਾਂਦਰਾ ਈਸਟ 'ਚ ਰਹਿੰਦੇ ਹਨ। ਪਾਰਟੀ ਦੇ ਅਹੁਦੇਦਾਰ ਨੇ ਦੱਸਿਆ, “ਸੁਰੱਖਿਆ ਕਰਮਚਾਰੀ ਦੇ ਪੰਜ ਦਿਨ ਪਹਿਲਾਂ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ। ਉਹ ਸੂਬਾ ਸੰਚਾਲਿਤ ਹਸਪਤਾਲ 'ਚ ਦਾਖਲ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ”
ਸਿਹਤ 'ਚ ਹੋ ਰਿਹਾ ਹੈ ਸੁਧਾਰ
ਗਾਰਡ 'ਚ ਕੋਵਿਡ-19 ਦੇ ਲੱਛਣ ਮਿਲਣ ਤੋਂ ਬਾਅਦ ਉਸ ਨੂੰ ਜਾਂਚ ਲਈ ਹਸਪਤਾਲ ਭੇਜਿਆ ਗਿਆ ਸੀ। ਪਾਰਟੀ ਦੇ ਅਧਿਕਾਰੀ ਨੇ ਦੱਸਿਆ, “ਜਦੋਂ ਅਸੀਂ ਕੱਲ ਉਸ ਦੀ ਸਿਹਤ ਬਾਰੇ ਜਾਣਕਾਰੀ ਲਈ, ਤਾਂ ਪਤਾ ਲੱਗਾ ਕਿ ਉਹ ਤੰਦਰੁਸਤ ਹੋ ਰਿਹਾ ਹੈ।”
ਮਹਾਰਾਸ਼ਟਰ ਦੇ ਰਿਹਾਇਸ਼ ਮੰਤਰੀ ਜਿਤੇਂਦਰ ਆਵਹਾਡ ਦੇ ਕੁੱਝ ਸੁਰੱਖਿਆ ਗਾਰਡਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਅਤੇ ਮੰਗਲਵਾਰ ਨੂੰ ਸਾਵਧਾਨੀ ਦੇ ਤੌਰ 'ਤੇ ਠਾਣੇ ਸ਼ਹਿਰ ਦੇ ਨਿੱਜੀ ਹਸਪਤਾਲ 'ਚ ਦਾਖਲ ਹੋ ਗਏ।
ਮੁੰਬਈ 'ਚ ਸਾਹਮਣੇ ਆਏ 431 ਕੇਸ
ਮੁੰਬਈ 'ਚ ਬੁੱਧਵਾਰ ਨੂੰ ਕੋਵਿਡ-19 ਦੇ 431 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਮਰੀਜ਼ਾਂ ਦੀ ਗਿਣਤੀ 5649 'ਤੇ ਪਹੁੰਚ ਗਈ ਹੈ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ 18 ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਦੇ ਬਾਅਦ ਸੂਬੇ 'ਚ ਕੋਵਿਡ-19 ਨਾਲ ਮਰਨੇ ਵਾਲੀਆਂ ਦੀ ਗਿਣਤੀ 269 ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਸੂਬੇ 'ਚ ਇਲਾਜ ਤੋਂ ਬਾਅਦ ਹੁਣ ਤੱਕ 789 ਮਰੀਜ਼ ਵਾਇਰਸ ਮੁਕਤ ਹੋ ਕੇ ਹਸਪਤਾਲ ਤੋਂ ਘਰ ਜਾ ਚੁੱਕੇ ਹਨ।