ਕੇਂਦਰੀ ਮੰਤਰੀ ਓਰਾਮ ਦੀ ਪਤਨੀ ਦੀ ਮੌਤ, ਡੇਂਗੂ ਕਾਰਨ ਇਲਾਜ ਦੌਰਾਨ ਗੁਆਈ ਜਾਨ

Sunday, Aug 18, 2024 - 01:25 PM (IST)

ਕੇਂਦਰੀ ਮੰਤਰੀ ਓਰਾਮ ਦੀ ਪਤਨੀ ਦੀ ਮੌਤ, ਡੇਂਗੂ ਕਾਰਨ ਇਲਾਜ ਦੌਰਾਨ ਗੁਆਈ ਜਾਨ

ਭੁਵਨੇਸ਼ਵਰ- ਕੇਂਦਰੀ ਮੰਤਰੀ ਜੁਆਲ ਓਰਾਮ ਦੀ ਪਤਨੀ ਝਿੰਗੀਆ ਓਰਾਮ ਦੀ ਇੱਥੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਡੇਂਗੂ ਕਾਰਨ ਮੌਤ ਹੋ ਗਈ। ਉਹ 58 ਸਾਲ ਦੀ ਸੀ। ਪਰਿਵਾਰਕ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਝਿੰਗੀਆ ਓਰਾਮ ਦੇ ਪਰਿਵਾਰ ਵਿਚ ਉਨ੍ਹਾਂ ਦੇ ਪਤੀ ਅਤੇ ਦੋ ਧੀਆਂ ਹਨ। ਉਨ੍ਹਾਂ ਦਾ ਸ਼ਨੀਵਾਰ ਰਾਤ ਕਰੀਬ 10.50 ਵਜੇ ਦਿਹਾਂਤ ਹੋ ਗਿਆ। ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਜੁਆਲ ਓਰਾਮ ਵੀ ਡੇਂਗੂ ਤੋਂ ਪੀੜਤ ਹਨ ਅਤੇ ਉਨ੍ਹਾਂ ਦਾ ਵੀ ਇਸੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਓਧਰ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਝਿੰਗੀਆ ਓਰਾਮ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਹ ਸ਼ਨੀਵਾਰ ਦੇਰ ਰਾਤ ਹਸਪਤਾਲ ਪਹੁੰਚੇ ਸਨ। ਮੁੱਖ ਮੰਤਰੀ ਤੋਂ ਇਲਾਵਾ ਓਡੀਸ਼ਾ ਦੇ ਕਾਨੂੰਨ ਮੰਤਰੀ ਪ੍ਰਿਥਵੀਰਾਜ ਹਰੀਚੰਦਨ, ਸਿਹਤ ਮੰਤਰੀ ਮੁਕੇਸ਼ ਮਹਾਲਿੰਗ, ਵਿਧਾਨ ਸਭਾ ਸਪੀਕਰ ਸੁਰਮਾ ਪਾਧੀ ਅਤੇ ਹੋਰ ਭਾਜਪਾ ਨੇਤਾਵਾਂ ਨੇ ਦੇਰ ਰਾਤ ਝਿੰਗੀਆ ਓਰਾਮ ਨੂੰ ਸ਼ਰਧਾਂਜਲੀ ਦਿੱਤੀ। ਮਾਝੀ ਨੇ ਕਿਹਾ ਕਿ ਝਿੰਗੀਆ ਇਕ ਧਰਮੀ, ਸਮਾਜਿਕ ਅਤੇ ਪਰਉਪਕਾਰੀ ਕੰਮਾਂ ਵਿਚ ਸ਼ਾਮਲ ਸੀ। ਮੁੱਖ ਮੰਤਰੀ ਨੇ ਕਿਹਾ ਓਰਾਮ ਦੇ ਲੰਬੇ ਸਿਆਸੀ ਸਫ਼ਰ ਵਿਚ ਝਿੰਗੀਆ ਓਰਾਮ ਨੇ ਅਹਿਮ ਭੂਮਿਕਾ ਨਿਭਾਈ ਸੀ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਝਿੰਗੀਆ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਸੁੰਦਰਗੜ੍ਹ ਜ਼ਿਲ੍ਹੇ ਵਿਚ ਕੀਤਾ ਜਾਵੇਗਾ।


author

Tanu

Content Editor

Related News