ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨੂੰ ਮਿਲਿਆ ਇਕ ਸਾਲ ਦਾ ਸੇਵਾ ਵਿਸਥਾਰ

08/12/2021 4:14:15 PM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨੂੰ ਇਕ ਹੋਰ ਸਾਲ ਦਾ ਸੇਵਾ ਵਿਸਥਾਰ ਦਿੱਤਾ ਗਿਆ ਹੈ। ਭੱਲਾ ਦਾ ਸੇਵਾ ਵਿਸਥਾਰ ਅਗਲੇ ਹਫ਼ਤੇ ਦੇ ਅਖ਼ੀਰ ’ਚ ਮੌਜੂਦਾ ਕਾਰਜਕਾਲ ਖ਼ਤਮ ਹੋਣ ਨਾਲ ਸ਼ੁਰੂ ਹੋਵੇਗਾ। ਕਰਮਚਾਰੀ ਮੰਤਰਾਲਾ ਦੇ ਇਕ ਅਧਿਕਾਰਤ ਆਦੇਸ਼ ’ਚ ਇਹ ਜਾਣਕਾਰੀ ਦਿੱਤੀ ਗਈ। ਅਸਾਮ-ਮੇਘਾਲਿਆ ਕੈਡਰ ਦੇ 1984 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਅਧਿਕਾਰੀ ਭੱਲਾ ਨੂੰ ਅਗਸਤ 2019 ਵਿਚ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਸੀ। 

ਇਕ ਹੁਕਮ ਵਿਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਗ੍ਰਹਿ ਮੰਤਰਾਲਾ ’ਚ ਗ੍ਰਹਿ ਸਕੱਤਰ ਦੇ ਤੌਰ ’ਤੇ ਭੱਲਾ ਦੇ ਮੌਜੂਦਾ ਕਾਰਜਕਾਲ ਪੂਰਾ ਹੋਣ ਯਾਨੀ ਕਿ 22.8.2021 ਤੋਂ ਬਾਅਦ ਇਕ ਸਾਲ ਦੇ ਸਮੇਂ ਲਈ ਉਨ੍ਹਾਂ ਦੇ ਸੇਵਾ ਵਿਸਥਾਰ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ਅਕਤੂਬਰ ’ਚ 22 ਅਗਸਤ ਤੱਕ ਲਈ ਵਧਾ ਦਿੱਤਾ ਗਿਆ ਸੀ। ਭੱਲਾ 60 ਸਾਲ ਦੀ ਉਮਰ ਪੂਰੀ ਹੋਣ ਮਗਰੋਂ 2020 ਵਿਚ ਸੇਵਾ ਮੁਕਤ ਹੋਣ ਵਾਲੇ ਸਨ। ਪਿਛਲੇ ਸਾਲ ਅਕਤੂਬਰ ’ਚ ਜਾਰੀ ਮੰਤਰਾਲਾ ਦੇ ਆਦੇਸ਼ ਵਿਚ ਕਿਹਾ ਗਿਆ ਸੀ ਕਿ ਕੈਬਨਿਟ ਦੀ ਨਿਯੁਕਤ ਕਮੇਟੀ ਨੇ ਭੱਲਾ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਦੀ ਤਾਰੀਖ਼ ਮਗਰੋਂ ਯਾਨੀ ਕਿ 30 ਨਵੰਬਰ 2020 ਤੋਂ 22 ਅਗਸਤ 2021 ਤੱਕ ਗ੍ਰਹਿ ਸਕੱਤਰ ਦੇ ਰੂਪ ਵਿਚ ਸੇਵਾ ਵਿਸਥਾਰ ਦੇਣ ਨੂੰ ਮਨਜ਼ੂਰੀ ਦਿੱਤੀ ਹੈ।


Tanu

Content Editor

Related News