ਮੋਦੀ ਕੈਬਨਿਟ ਦਾ ਵੱਡਾ ਫ਼ੈਸਲਾ: ਹੁਣ ਨੌਕਰੀ ਲਈ ਹੋਵੇਗਾ ਇਕ ਹੀ ਟੈਸਟ, NRA ਨੂੰ ਹਰੀ ਝੰਡੀ

08/19/2020 6:34:15 PM

ਨਵੀਂ ਦਿੱਲੀ— ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਅਗਵਾਈ ’ਚ ਕੇਂਦਰੀ ਕੈਬਨਿਟ ਦੀ ਬੁੱਧਵਾਰ ਯਾਨੀ ਕਿ ਅੱਜ ਬੈਠਕ ਹੋਈ, ਜਿਸ ’ਚ ਕਈ ਵੱਡੇ ਫ਼ੈਸਲੇ ਲਏ ਗਏ। ਕੈਬਨਿਟ ਦੀ ਬੈਠਕ ’ਚ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਨੌਕਰੀਆਂ ਲਈ ਇਕ ਹੀ ਟੈਸਟ ਹੋਵੇਗਾ। ਕੇਂਦਰ ਸਰਕਾਰ ਨੇ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਕੇਂਦਰੀ ਕੈਬਨਿਟ ਨੇ ਇਸ ’ਤੇ ਮੋਹਰ ਲਾ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਨੇ ਨੈਸ਼ਨਲ ਰਿਕਰੂਮੈਂਟ ਏਜੰਸੀ (ਐੱਨ. ਆਰ. ਏ.) ਯਾਨੀ ਕਿ ਰਾਸ਼ਟਰੀ ਭਾਰਤੀ ਏਜੰਸੀ ਨੂੰ ਹਰੀ ਝੰਡੀ ਦੇ ਦਿੱਤੀ ਹੈ।

PunjabKesari

ਜਾਵਡੇਕਰ ਨੇ ਕਿਹਾ ਕਿ ਨੌਕਰੀ ਦੀ ਭਾਲ ਲਈ ਨੌਜਵਾਨਾਂ ਨੂੰ ਬਹੁਤ ਸਾਰੇ ਇਮਤਿਹਾਨ ਦੇਣੇ ਪੈਂਦੇ ਹਨ। 20 ਭਰਤੀ ਏਜੰਸੀਆਂ ਹਨ, ਅਜਿਹੇ ਵਿਚ ਹਰ ਏਜੰਸੀ ਲਈ ਇਮਤਿਹਾਨ ਦੇਣ ਲਈ ਕਈ ਥਾਂ ਜਾਣਾ ਪੈਂਦਾ ਹੈ। ਉਨ੍ਹਾਂ ਨੇ ਸਾਫ ਕੀਤਾ ਕਿ ਹੁਣ ਨੈਸ਼ਨਲ ਰਿਕਰੂਮੈਂਟ ਏਜੰਸੀ (ਰਾਸ਼ਟਰੀ ਭਰਤੀ ਏਜੰਸੀ) ਆਮ ਯੋਗਤਾ ਟੈਸਟ ਲਵੇਗੀ। ਇਸ ਫ਼ੈਸਲੇ ਨਾਲ ਦੇਸ਼ ਦੇ ਕਰੋੜਾਂ ਨੌਜਵਾਨਾਂ ਫਾਇਦਾ ਮਿਲੇਗਾ। ਕੇਂਦਰੀ ਕੈਬਨਿਟ ਨੇ ਇਸ ਨੂੰ ਖਤਮ ਕਰਨ ਲਈ ਇਕ ਇਤਿਹਾਸਕ ਫ਼ੈਸਲਾ ਲਿਆ ਹੈ। 

ਜਾਵਡੇਕਰ ਨੇ ਕਿਹਾ ਕਿ ਨੌਜਵਾਨਾਂ ਵਲੋਂ ਇਹ ਸਾਲਾਂ ਤੋਂ ਮੰਗ ਉੱਠ ਰਹੀ ਸੀ ਪਰ ਇਹ ਨਹੀਂ ਹੋ ਰਿਹਾ ਸੀ। ਹੁਣ ਭਾਰਤੀ ਰਾਸ਼ਟਰੀ ਏਜੰਸੀ ਦੇ ਗਠਨ ਨਾਲ ਉਨ੍ਹਾਂ ਦੀ ਪਰੇਸ਼ਾਨੀ ਦੂਰ ਹੋਵੇਗੀ, ਉਨ੍ਹਾਂ ਦਾ ਪੈਸਾ ਬਚੇਗਾ। ਨੌਜਵਾਨਾਂ ਨੂੰ ਦੌੜ-ਭੱਜ ਨਹੀਂ ਕਰਨੀ ਪਵੇਗੀ। ਇਕ ਹੀ ਇਮਤਿਹਾਨ ਨਾਲ ਨੌਜਵਾਨਾਂ ਨੂੰ ਅੱਗੇ ਜਾਣ ਦਾ ਮੌਕਾ ਮਿਲੇਗਾ। ਸਰਕਾਰ ਦਾ ਇਹ ਫ਼ੈਸਲਾ ਕਰੋੜਾਂ ਨੌਜਵਾਨਾਂ ਲਈ ਇਕ ਉਮੀਦ ਬਣੇਗਾ ਅਤੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ 'ਚ ਮਦਦ ਕਰੇਗਾ।


Tanu

Content Editor

Related News