ਸਾਲ ਦੇ ਪਹਿਲੇ ਦਿਨ ਦੁਨੀਆ 'ਚ ਪੈਦਾ ਹੋਏ 386000 ਬੱਚੇ, ਅੱਵਲ ਰਿਹਾ ਭਾਰਤ

01/02/2020 10:00:52 AM

ਨਵੀਂ ਦਿੱਲੀ— ਬੱਚਿਆਂ ਦੇ ਕਲਿਆਣ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੇਫ ਅਨੁਸਾਰ, ਨਵੇਂ ਸਾਲ 2020 ਦੀ ਪਹਿਲੀ ਤਾਰੀਕ ਨੂੰ ਪੂਰੀ ਦੁਨੀਆ 'ਚ 3,86,000 ਬੱਚਿਆਂ ਨੇ ਜਨਮ ਲਿਆ। ਇਸ 'ਚ ਭਾਰਤ ਦਾ ਸਥਾਨ ਪਹਿਲਾ ਹੈ, ਜਿੱਥੇ ਇਕ ਜਨਵਰੀ ਨੂੰ 69,000 ਬੱਚੇ ਪੈਦਾ ਹੋਏ, ਇਸ ਤੋਂ ਬਾਅਦ ਚੀਨ ਦਾ ਸਥਾਨ ਹੈ, ਜਿੱਥੇ 44,760 ਬੱਚਿਆਂ ਨੇ ਜਨਮ ਲਿਆ।

ਯੂਨੀਸੇਫ ਦੇ ਅੰਕੜੇ ਦੱਸਦੇ ਹਨ ਕਿ ਤੀਜੇ ਨੰਬਰ 'ਤੇ ਨਾਈਜ਼ੀਰੀਆ ਹੈ, ਜਿੱਥੇ ਸਾਲ ਦੇ ਪਹਿਲੇ ਦਿਨ 20,210 ਬੱਚਿਆਂ ਨੇ ਜਨਮ ਲਿਆ। ਇਸ ਤੋਂ ਬਾਅਦ ਪਾਕਿਸਤਾਨ (14,910), ਇੰਡੋਨੇਸ਼ੀਆ (13,370), ਸੰਯੁਕਤ ਰਾਸ਼ਟਰ ਅਮਰੀਕਾ (11,280), ਕਾਂਗੋ (9,400), ਇਥੋਪੀਆ (9,020) ਅਤੇ ਬੰਗਲਾਦੇਸ਼ (8,370) ਦਾ ਨਾਂ ਹੈ।

ਭਾਰਤ ਬਾਰੇ ਯੂਨੀਸੇਫ ਨੇ ਕਿਹਾ ਹੈ, ਇੱਥੇ 69 ਹਜ਼ਾਰ ਬੱਚੇ ਹਰ ਦਿਨ ਪੈਦਾ ਹੁੰਦੇ ਹਨ। ਜਨਮ ਦਾ ਪਹਿਲਾ ਦਿਨ ਮਾਂ ਅਤੇ ਬੱਚੇ ਦੋਹਾਂ ਲਈ ਜ਼ੋਖਮ ਭਰਿਆ ਹੁੰਦਾ ਹੈ, ਕਿਉਂਕਿ ਇਸੇ ਦਿਨ ਅੱਧੀ ਮੌਤ ਦਰ ਦਰਜ ਕੀਤੀ ਜਾਂਦੀ ਹੈ, ਜਦਕਿ 40 ਫੀਸਦੀ ਬੱਚਿਆਂ ਦੀ ਮੌਤ ਜਨਮ ਦੇ ਦਿਨ ਹੀ ਹੋ ਜਾਂਦੀ ਹੈ। ਭਾਰਤ 'ਚ ਹਰ ਲਗਭਗ 50 ਲੱਖ ਬੱਚਿਆਂ ਦਾ ਜਨਮ ਘਰ 'ਚ ਹੀ ਹੁੰਦਾ ਹੈ। ਬੱਚਿਆਂ ਦੀ ਮੌਤ ਰੋਕਣ ਲਈ ਜ਼ਰੂਰੀ ਹੈ ਮਾਂਵਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ। ਯੂਨੀਸੇਫ ਨੇ ਉਸ  ਬੱਚੇ ਦੀ ਵੀ ਜਾਣਕਾਰੀ ਦਿੱਤੀ ਹੈ, ਜੋ ਨਵੇਂ ਸਾਲ 'ਤੇ ਦੁਨੀਆ 'ਚ ਸਭ ਤੋਂ ਪਹਿਲੇ ਪੈਦਾ ਹੋਇਆ। ਇਹ ਬੱਚਾ ਫਿਜ਼ੀ ਦਾ ਹੈ, ਜਿਸ ਦਾ 12.10 ਵਜੇ ਹੋਇਆ।


DIsha

Content Editor

Related News