ਫਿਰ ਮੈਲੀ ਹੋਈ ਯਮੁਨਾ, ਨਦੀ ''ਚ ਵਹਿ ਰਿਹੈ ਜ਼ਹਿਰੀਲਾ ਚਿੱਟਾ ਝੱਗ
Wednesday, Nov 04, 2020 - 08:28 PM (IST)
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ 'ਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਵਿਚਾਲੇ ਮੈਲੀ ਹੁੰਦੀ ਯਮੁਨਾ ਨਦੀ ਨੇ ਹੁਣ ਪਰੇਸ਼ਾਨੀ ਵਧਾ ਦਿੱਤੀ ਹੈ। ਯਮੁਨਾ 'ਚ ਅੱਜ ਜ਼ਹਿਰੀਲੀ ਚਿੱਟੀ ਝੱਗ ਨਜ਼ਰ ਆ ਰਹੀ ਹੈ। ਦਿੱਲੀ 'ਚ ਕਾਲਿੰਡੀ ਕੁੰਜ ਇਲਾਕੇ ਦੇ ਨਜ਼ਦੀਕ ਵਹਿ ਰਹੀ ਯਮੁਨਾ ਨਦੀ 'ਚ ਚਿੱਟੀ ਝੱਗ ਦੀ ਚਾਦਰ ਵਿਛ ਗਈ ਹੈ। ਸਿਰਫ਼ ਕੁੱਝ ਹੀ ਦਿਨਾਂ ਬਾਅਦ ਛੱਠ ਪੂਜਾ ਹੈ ਜਿਸ ਦੇ ਲਈ ਯਮੁਨਾ ਦੇ ਕਿਨਾਰੇ ਵੱਡੀ ਗਿਣਤੀ 'ਚ ਲੋਕ ਆਉਂਦੇ ਹਨ ਪਰ ਯਮੁਨਾ ਦਾ ਪਾਣੀ ਉਨ੍ਹਾਂ ਦੀ ਸਿਹਤ 'ਤੇ ਭਾਰੀ ਪੈ ਸਕਦਾ ਹੈ।
ਕੀ ਦੂਸਿ਼ਤ ਹੋ ਰਿਹਾ ਯਮੁਨਾ ਦਾ ਪਾਣੀ ?
ਡਿਟਰਜੈਂਟ, ਇਸ ਪ੍ਰਦੂਸ਼ਣ ਦੇ ਵੱਡੇ ਕਾਰਨਾਂ 'ਚੋਂ ਇੱਕ ਹੈ। ਜ਼ਿਆਦਾਤਰ ਡਿਟਰਜੈਂਟ ਬਣਾਉਣ ਵਾਲੀਆਂ ਕੰਪਨੀਆਂ ਕੋਲ ਆਈ.ਐੱਸ.ਓ. ਯਾਨੀ ਅੰਤਰਰਾਸ਼ਟਰੀ ਮਾਨਕੀਕਰਨ ਸੰਗਠਨ ਦਾ ਪ੍ਰਮਾਣ ਪੱਤਰ ਨਹੀਂ ਹੈ। ਜਿਸ ਨੇ ਇਸ ਰਸਾਇਣਕ ਪਦਾਰਥ ਫਾਸਫੇਟ ਦੀ ਮਾਤਰਾ ਤੈਅ ਕਰ ਰੱਖੀ ਹੈ। ਫਾਸਫੇਟ ਦੀ ਜ਼ਿਆਦਾ ਮਾਤਰਾ ਵਾਲਾ ਗੰਦਾ ਪਾਣੀ ਨਾਲਿਆਂ ਦੇ ਰਾਹੀਂ ਨਦੀ 'ਚ ਪੁੱਜਦਾ ਹੈ। ਜਦੋਂ ਨਦੀ ਸਾਧਾਰਣ ਤਰੀਕੇਨ ਨਾਲ ਵਹਿ ਰਹੀ ਹੁੰਦੀ ਹੈ ਉਦੋਂ ਇਹ ਡਿਟਰਜੈਂਟ ਅਤੇ ਹੋਰ ਆਰਗੈਨਿਕ ਪਦਾਰਥ ਨਦੀ ਦੀ ਸਤਾਹ 'ਤੇ ਜਮਾਂ ਹੋ ਜਾਂਦੇ ਹਨ ਅਤੇ ਜਦੋਂ ਜ਼ਿਆਦਾ ਪਾਣੀ ਛੱਡਿਆ ਜਾਂਦਾ ਹੈ ਤਾਂ ਓਖਲਾ ਬੈਰਾਜ 'ਤੇ ਪਹੁੰਚ ਕੇ ਉਹ ਉੱਚਾਈ ਤੋਂ ਡਿੱਗਦਾ ਹੈ ਜਿਸ ਦੀ ਵਜ੍ਹਾ ਨਾਲ ਝੱਗ ਬਣਦਾ ਹੈ।
ਇਸ ਤਰ੍ਹਾਂ ਦੂਰ ਹੋ ਸਕਦੀ ਹੈ ਸਮੱਸਿਆ
ਮਾਹਰਾਂ ਮੁਤਾਬਕ, ਜੇਕਰ ਸਿਮ ਨੈੱਟਵਰਕ ਵਧੀਆ ਹੋਵੇ, ਅਤੇ ਕਰੀਬ 100 ਤੋਂ ਜ਼ਿਆਦਾ ਨਾਲਿਆਂ ਨੂੰ ਨਦੀ 'ਚ ਡਿੱਗਣ ਤੋਂ ਪਹਿਲਾਂ ਸਾਫ਼ ਕਰ ਲਿਆ ਜਾਵੇ ਤਾਂ ਇਹ ਸਮੱਸਿਆ ਨਹੀਂ ਹੋਵੇਗੀ। ਯਮੁਨਾ ਨਦੀ ਦਾ ਪਾਣੀ ਹੌਲੀ-ਹੌਲੀ ਸਾਫ਼ ਹੋਣ ਲੱਗੇਗਾ ਅਤੇ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਯਮੁਨਾ ਨਦੀ 'ਚ ਪਹਿਲਾਂ ਦੀ ਤਰ੍ਹਾਂ ਸਾਫ਼ ਪਾਣੀ ਹੋਵੇਗਾ ਜੋ ਬੀਮਾਰ ਕਰਨ ਦੀ ਬਜਾਏ ਬੀਮਾਰੀਆਂ ਨੂੰ ਦੂਰ ਕਰਨ ਦਾ ਕਾਰਨ ਬਣੇਗਾ।