ਪੱਛਮੀ ਬੰਗਾਲ ''ਚ ਬੇਰੋਜ਼ਗਾਰੀ ਦੀ ਦਰ ਦੇਸ਼ ਦੀ ਤੁਲਨਾ ''ਚ ਘੱਟ : CMII

06/05/2020 8:00:52 PM

ਕਲਕੱਤਾ- ਪੱਛਮੀ ਬੰਗਾਲ 'ਚ ਬੇਰੋਜ਼ਗਾਰੀ ਦੀ ਦਰ ਦੇਸ਼ ਦੀ ਤੁਲਨਾ  'ਚ ਘੱਟ ਹੈ। ਮੁੰਬਈ ਦੇ ਸੋਧ ਸੰਸਥਾਨ 'ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕਨਾਮੀ' (ਸੀ. ਐੱਮ. ਆਈ. ਆਈ.) ਨੇ ਇਹ ਜਾਣਕਾਰੀ ਦਿੱਤੀ ਹੈ। 

ਇਸ ਵਿਚ ਜੋ ਵੀ ਵਾਧਾ ਹੋਇਆ ਹੈ ਉਹ ਕਾਫੀ ਕੁਝ ਤਾਲਾਬੰਦੀ ਦੌਰਾਨ ਹੋਇਆ। ਸੀ. ਐੱਮ. ਆਈ. ਆਈ. ਨੇ ਕਿਹਾ ਕਿ ਮਈ ਵਿਚ ਪੱਛਮੀ ਬੰਗਾਲ ਵਿਚ ਬੇਰੋਜ਼ਗਾਰੀ ਦੀ ਦਰ 17.3 ਫੀਸਦੀ ਸੀ ਜਦਕਿ ਰਾਸ਼ਟਰੀ ਪੱਧਰ 'ਤੇ ਇਹ 23.5 ਫੀਸਦੀ ਸੀ। ਸੀ. ਐੱਮ. ਆਈ. ਆਈ. ਨੇ ਕਿਹਾ ਕਿ ਅਪ੍ਰੈਲ ਵਿਚ ਵੀ ਇਹ ਹੀ ਅੰਕੜਾ ਸੀ। ਮਾਰਚ ਵਿਚ ਪੱਛਮੀ ਬੰਗਾਲ ਵਿਚ ਬੇਰੋਜ਼ਗਾਰੀ ਦੀ ਦਰ 6.9 ਫੀਸਦੀ ਸੀ ਜਦਕਿ ਅਖਿਲ ਭਾਰਤੀ ਪੱਧਰ 'ਤੇ ਇਹ 8.8 ਫੀਸਦੀ ਸੀ। ਦੇਸ਼ ਵਿਚ ਰਾਸ਼ਟਰ ਪੱਧਰੀ ਤਾਲਾਬੰਦੀ 25 ਮਾਰਚ ਨੂੰ ਲਾਗੂ ਹੋਇਆ ਸੀ। 

ਇਹ ਪੁੱਛੇ ਜਾਣ 'ਤੇ ਕਿ ਪੱਛਮੀ ਬੰਗਾਲ ਵਿਚ ਬੇਰੋਜ਼ਗਾਰੀ ਦੀ ਦਰ ਦੇਸ਼ ਦੀ ਤੁਲਨਾ ਵਿਚ ਘੱਟ ਕਿਉਂ ਹੈ, ਜਦਕਿ ਉੱਥੇ ਵੱਡੇ ਉਦਯੋਗ ਵੀ ਨਹੀਂ ਹਨ। ਅਰਥ ਸ਼ਾਸਤਰੀ ਅਭਿਰੂਪ ਸਰਕਾਰ ਨੇ ਕਿਹਾ ਕਿ ਸੂਬੇ ਵਿਚ ਛੋਟੀਆਂ ਇਕਾਈਆਂ ਦਾ ਉਤਪਾਦਨ 'ਤੇ ਦਬਦਬਾ ਹੈ ਅਤੇ ਇਕ ਇਕਾਈਆਂ ਵਿਸ਼ਵ ਮੰਗ ਅਤੇ ਸਪਲਾਈ 'ਤੇ ਨਿਰਭਰ ਨਹੀਂ ਹਨ। ਜਿੱਥੇ ਭਾਰਤ ਅਤੇ ਦੁਨੀਆ ਦੇ ਦੇਸ਼ ਪਿਛਲੇ ਡੇਢ ਸਾਲ ਤੋਂ ਮੰਦੀ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ, ਸਭ ਤੋਂ ਵੱਧ ਉਹ ਖੇਤਰ ਪ੍ਰਭਾਵਿਤ ਹੋਏ ਹਨ ਜੋ ਵਿਸ਼ਵ ਬਾਜ਼ਾਰਾਂ 'ਤੇ ਨਿਰਭਰ ਹਨ। ਪੱਛਮੀ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿਸ਼ਰਾ ਨੇ ਵੀ ਟਵੀਟ ਕੀਤਾ ਕਿ ਕੋਵਿਡ-19 ਅਤੇ ਚੱਕਰਵਾਤ ਅਮਫਾਨ ਦੇ ਦੋਹਰੇ ਸੰਕਟ ਦੇ ਬਾਵਜੂਦ ਸੂਬੇ ਵਿਚ ਬੇਰੋਜ਼ਗਾਰੀ ਦੀ ਦਰ ਦੇਸ਼ ਦੀ ਤੁਲਨਾ ਵਿਚ ਘੱਟ ਹੈ।  


Sanjeev

Content Editor

Related News