ED ਦੀ ਪੁੱਛਗਿੱਛ ’ਚ ਭਾਣਜੇ ਨੇ ਕੀਤਾ ਖੁਲਾਸਾ, ਕਰਾਚੀ ’ਚ ਹੀ ਹੈ ਅੰਡਰਵਰਲਡ ਡੌਨ ਦਾਊਦ ਇਬਰਾਹਿਮ
Tuesday, May 24, 2022 - 07:45 PM (IST)

ਨਵੀਂ ਦਿੱਲੀ (ਅਨਸ)- ਅੰਡਰਵਰਲਡ ਡੌਨ ਦਾਊਦ ਇਬਰਾਹਿਮ ਹਾਲੇ ਵੀ ਪਾਕਿਸਤਾਨ ’ਚ ਹੀ ਹੈ। ਇਸ ਦਾ ਖੁਲਾਸਾ ਦਾਊਦ ਦੇ ਭਾਣਜੇ ਨੇ ਈ. ਡੀ. ਦੀ ਪੁੱਛਗਿੱਛ ’ਚ ਕੀਤਾ ਹੈ। ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਬੇਟੇ ਅਲੀ ਸ਼ਾਹ ਪਾਰਕਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਦਾਊਦ ਇਬਰਾਹਿਮ ਪਾਕਿਸਤਾਨ ਛੱਡ ਕੇ ਨਹੀਂ ਗਿਆ ਹੈ। ਉਹ ਹਾਲੇ ਵੀ ਪਾਕਿਸਤਾਨ ਦੇ ਕਰਾਚੀ ’ਚ ਹੀ ਮੌਜੂਦ ਹੈ।
ਅਸਲ ’ਚ ਈ. ਡੀ. ਅਲੀ ਸ਼ਾਹ ਪਾਰਕਰ ਤੋਂ ਮਨੀ ਲਾਂਡਰਿੰਗ ਮਾਮਲੇ ’ਚ ਪੁੱਛਗਿੱਛ ਕਰ ਰਹੀ ਹੈ। ਇਸੇ ਦੌਰਾਨ ਅਲੀ ਸ਼ਾਹ ਨੇ ਇਸ ਗੱਲ ਨੂੰ ਕਬੂਲ ਕੀਤਾ। ਨਾਲ ਹੀ ਉਸ ਨੇ ਈ. ਡੀ. ਨੂੰ ਇਹ ਵੀ ਦੱਸਿਆ ਕਿ ਉਸ ਦਾ ਪਰਿਵਾਰ ਅਤੇ ਉਹ ਦਾਊਦ ਦੇ ਸੰਪਰਕ ’ਚ ਨਹੀਂ ਹੈ। ਹਾਲਾਂਕਿ ਦਾਊਦ ਦੀ ਪਤਨੀ ਮਹਜ਼ਬੀਂ ਤਿਉਹਾਰਾਂ ਦੌਰਾਨ ਉਸ ਦੀ ਪਤਨੀ ਤੇ ਭੈਣਾਂ ਨਾਲ ਸੰਪਰਕ ਕਰਦੀ ਰਹਿੰਦੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ