ਢਾਬੇ ''ਚ ਵੜਿਆ ਬੇਕਾਬੂ ਟਰੱਕ, ਖਾਣਾ ਖਾ ਰਹੇ 4 ਲੋਕਾਂ ਦੀ ਮੌਤ

Thursday, Sep 21, 2023 - 11:07 AM (IST)

ਢਾਬੇ ''ਚ ਵੜਿਆ ਬੇਕਾਬੂ ਟਰੱਕ, ਖਾਣਾ ਖਾ ਰਹੇ 4 ਲੋਕਾਂ ਦੀ ਮੌਤ

ਹਾਪੁੜ- ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਧੌਲਾਨਾ ਖੇਤਰ 'ਚ ਇਕ ਬੇਕਾਬੂ ਕੈਂਟਰ ਸੜਕ ਕਿਨਾਰੇ ਬਣੇ ਢਾਬੇ 'ਚ ਜਾ ਵੜਿਆ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਰਾਤ ਧੌਲਾਨਾ-ਮਸੂਰੀ ਮਾਰਗ 'ਤੇ ਸੜਕ ਕਿਨਾਰੇ ਬਣੇ ਢਾਬੇ ਵਿਚ ਕੁਝ ਲੋਕ ਖਾਣਾ ਖਾ ਰਹੇ ਸਨ, ਤਾਂ ਮਸੂਰੀ ਵੱਲੋਂ ਆ ਰਿਹਾ ਇਕ ਟਰੱਕ ਬੇਕਾਬੂ ਹੋ ਕੇ ਢਾਬੇ ਦੀ ਕੰਧ ਨੂੰ ਤੋੜਦੇ ਹੋਏ ਅੰਦਰ ਜਾ ਵੜਿਆ ਅਤੇ ਘਟਨਾ ਵਾਲੀ ਥਾਂ 'ਤੇ ਮੌਜੂਦ ਕਈ ਲੋਕ ਉਸ ਦੀ ਲਪੇਟ 'ਚ ਆ ਗਏ।

ਇਹ ਵੀ ਪੜ੍ਹੋ-  ਜਾਣੋ ਕੀ ਹੈ ਮਹਿਲਾ ਰਾਖਵਾਂਕਰਨ ਬਿੱਲ, ਪੜ੍ਹੋ ਇਸ ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ

ਓਧਰ ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਸ ਨੇ ਸਾਰੇ 7 ਲੋਕਾਂ ਨੂੰ ਹਸਪਤਾਲ ਭੇਜਿਆ, ਜਿੱਥੇ ਡਾਕਟਰਾਂ ਨੇ 4 ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਏਟਾ ਦੇ ਗੰਗਾਪੁਰ ਪਿੰਡ ਵਾਸੀ ਅਰੁਣ (28), ਕਾਸਗੰਜ ਦੇ ਜਤਿੰਦਰ (18) ਦੇ ਰੂਪ ਵਿਚ ਹੋਈ ਹੈ, ਜਦਕਿ ਦੋ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ 3 ਹੋਰ ਲੋਕਾਂ ਸ਼ਿਵਕੁਮਾਰ, ਸੁਧੀਰ ਅਤੇ ਸਚਿਨ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਅਧਿਕਾਰੀ ਵਰੁਣ ਮਿਸ਼ਰਾ ਨੇ ਦੱਸਿਆ ਕਿ ਟਰੱਕ ਡਰਾਈਵਰ ਨਸ਼ੇ 'ਚ ਸੀ, ਉਸ ਨੂੰ ਹਿਰਾਸਤ 'ਚ ਲਿਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ।

ਇਹ ਵੀ ਪੜ੍ਹੋ-  ਕੈਨੇਡਾ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News