ਬੇਕਾਬੂ ਮੋਟਰਸਾਈਕਲ ਚੱਟਾਨ ਨਾਲ ਟਕਰਾਇਆ, ਦੋ ਨੌਜਵਾਨਾਂ ਦੀ ਮੌਤ
Tuesday, Jul 23, 2024 - 07:10 AM (IST)
ਜੈਪੁਰ (ਭਾਸ਼ਾ) : ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਦੇ ਕੇਲਵਾੜਾ ਥਾਣਾ ਖੇਤਰ ਵਿਚ ਸੋਮਵਾਰ ਨੂੰ ਇਕ ਬੇਕਾਬੂ ਮੋਟਰਸਾਈਕਲ ਦੇ ਚੱਟਾਨ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ।
ਜਾਣਕਾਰੀ ਮੁਤਾਬਕ ਕੇਲਵਾੜਾ ਥਾਣਾ ਖੇਤਰ ਦੇ ਸੰਦੂਕੋਂ ਨਿਵਾਸੀ ਤਿੰਨ ਨੌਜਵਾਨ ਪਰਸ਼ੂਰਾਮ ਮਹਾਦੇਵ ਦੇ ਦਰਸ਼ਨਾਂ ਲਈ ਮੋਟਰਸਾਈਕਲ 'ਤੇ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦਾ ਤੇਜ਼ ਰਫ਼ਤਾਰ ਮੋਟਰਸਾਈਕਲ ਬੇਕਾਬੂ ਹੋ ਕੇ ਫੁੱਟੇਵਾਲ ਕੋਲ ਇਕ ਚੱਟਾਨ ਨਾਲ ਜਾ ਟਕਰਾਇਆ। ਹਾਦਸੇ ਵਿਚ ਮੋਹਨ ਸਿੰਘ ਰਾਜਪੂਤ (19) ਅਤੇ ਸ਼ੰਕਰ ਸਿੰਘ (18) ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਕੇਲਵਾੜਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8