ਬੇਕਾਬੂ ਕਾਰ ਨੇ ਦੂਜੀਆਂ ਗੱਡੀਆਂ ਨੂੰ ਮਾਰੀ ਟੱਕਰ, 10 ਜ਼ਖਮੀ

Friday, Jun 30, 2017 - 06:23 AM (IST)

ਨਵੀਂ ਦਿੱਲੀ— ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ 'ਚ ਨਸ਼ੇ ਦੀ ਹਾਲਤ 'ਚ ਆਪਣੀ ਕਾਰ ਨਾਲ ਹੋਰ ਗੱਡੀਆਂ ਨੂੰ ਟੱਕਰ ਮਾਰਨ ਦੇ ਦੋਸ਼ 'ਚ 25 ਸਾਲਾਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਹਾਦਸੇ 'ਚ ਕਰੀਬ 10 ਲੋਕਾਂ ਜ਼ਖਮੀ ਹੋ ਗਏ ਹਨ। ਪੁਲਸ ਨੇ ਕਿਹਾ ਕਿ ਦੋਸ਼ੀ ਅਨੂਪ ਸ਼ਾਮ ਨੂੰ ਆਪਣੀ ਕਾਰ ਰਾਹੀ ਤਿਲਕ ਵਿਹਾਰ ਵੱਲ ਜਾ ਰਿਹਾ ਸੀ। ਮੁੱਖ ਬਾਜ਼ਾਰ ਪਾਰ ਕਰਨ ਤੋਂ ਬਾਅਦ ਉਹ ਆਪਣੀ ਗੱਡੀ 'ਤੇ ਕੰਟਰੋਲ ਖੋਹ ਬੈਠਾ ਜਿਸ ਨੇ 7-8 ਈ-ਰਿਕਸ਼ਾ, ਗੱਡੀ ਅਤੇ ਸਾਈਕਲ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਪੇਸ਼ੇ ਤੋਂ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਨਸ਼ੇ 'ਚ ਸੀ। ਪੁਲਸ ਨੇ ਕਿਹਾ ਕਿ ਘਟਨਾ 'ਚ ਜ਼ਖਮੀ ਹੋਏ ਕਰੀਬ 10 ਲੋਕਾਂ ਨੂੰ ਡੀ.ਡੀ.ਯੂ. ਹਸਪਤਾਲ ਲਿਜਾਇਆ ਗਿਆ  ਹੈ।


Related News