5 ਰੁਪਏ ਦੇ ਵਿਵਾਦ ’ਚ ਚਾਚੇ ਨੇ ਕੀਤਾ ਭਤੀਜੀ ਦਾ ਕਤਲ

Thursday, May 21, 2026 - 04:23 AM (IST)

5 ਰੁਪਏ ਦੇ ਵਿਵਾਦ ’ਚ ਚਾਚੇ ਨੇ ਕੀਤਾ ਭਤੀਜੀ ਦਾ ਕਤਲ

ਪ੍ਰਯਾਗਰਾਜ - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲੇ ਦੇ ਉਦਯੋਗਿਕ ਥਾਣਾ ਖੇਤਰ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਥਿਤ ਤੌਰ ’ਤੇ ਸਿਰਫ 5 ਰੁਪਏ ਦੇ ਵਿਵਾਦ ਵਿਚ ਇਕ ਚਾਚੇ ਨੇ ਆਪਣੀ 8 ਸਾਲਾ ਭਤੀਜੀ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਲਾਸ਼ ਨੂੰ ਤੂੜੀ ਵਾਲੇ ਕਮਰੇ ਵਿਚ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਨੇ ਮਾਮਲੇ ਦਾ ਖ਼ੁਲਾਸਾ ਕਰ ਦਿੱਤਾ। ਪੁਲਸ ਪੁੱਛਗਿੱਛ ਦੌਰਾਨ ਮੁਲਜ਼ਮ ਹਿਮਾਂਸ਼ੂ ਨੇ ਕਬੂਲ ਕੀਤਾ ਕਿ ਉਸ ਨੇ ਭਤੀਜੀ ਜਾਨ੍ਹਵੀ ਨੂੰ 20 ਰੁਪਏ ਦੇ ਕੇ ਦੁਕਾਨ ਤੋਂ ਬਿਸਕੁੱਟ ਅਤੇ ਨਮਕੀਨ ਲਿਆਉਣ ਲਈ ਕਿਹਾ ਸੀ। ਬੱਚੀ 15 ਰੁਪਏ ਦਾ ਸਾਮਾਨ ਲੈ ਕੇ ਪਰਤੀ ਅਤੇ 5 ਰੁਪਏ ਉਸ ਨੇ ਆਪਣੇ ਕੋਲ ਰੱਖ ਲਏ। ਇਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ, ਜਿਸ ਤੋਂ ਬਾਅਦ ਮੁਲਜ਼ਮ ਨੇ ਗੁੱਸੇ ਵਿਚ ਆ ਕੇ ਦਾਤਰ ਨਾਲ ਉਸ ’ਤੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਹਮਲੇ ਦੌਰਾਨ ਉਸ ਨੇ ਬੱਚੀ ਦੀ ਧੌਣ, ਪੇਟ ਅਤੇ ਬਾਂਹ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਘਟਨਾ ਦੇ ਸਮੇਂ ਮੁਲਜ਼ਮ ਨਸ਼ੇ ਦੀ ਹਾਲਤ ਵਿਚ ਸੀ ਅਤੇ ਉਸ ਨੇ ਬੱਚੀ ਦੀ ਇਕ ਉਂਗਲ ਵੀ ਵੱਢ ਦਿੱਤੀ।


author

Inder Prajapati

Content Editor

Related News