ਲੋਕਲ ਟਰੇਨ ’ਚ ਦਰਵਾਜ਼ਾ ਬੰਦ ਕਰਨ ਨੂੰ ਲੈ ਕੇ ਖੂਨੀ ਵਿਵਾਦ, ਯਾਤਰੀ ਦਾ ਕਰ ''ਤਾ ਕਤਲ

Thursday, Jun 25, 2026 - 09:10 AM (IST)

ਲੋਕਲ ਟਰੇਨ ’ਚ ਦਰਵਾਜ਼ਾ ਬੰਦ ਕਰਨ ਨੂੰ ਲੈ ਕੇ ਖੂਨੀ ਵਿਵਾਦ, ਯਾਤਰੀ ਦਾ ਕਰ ''ਤਾ ਕਤਲ

ਮੁੰਬਈ (ਏਜੰਸੀ) – ਮੁੰਬਈ ਵਿਚ ਲੋਕਲ ਟਰੇਨ ਦੇ ਫਸਟ ਕਲਾਸ ਕੋਚ ਦਾ ਦਰਵਾਜ਼ਾ ਭਾਰੀ ਮੀਂਹ ਦੌਰਾਨ ਬੰਦ ਕਰਨ ਨੂੰ ਲੈ ਕੇ ਹੋਇਆ ਵਿਵਾਦ ਖੂਨੀ ਰੂਪ ਵਿਚ ਬਦਲ ਗਿਆ। ਇਸ ਦੌਰਾਨ ਗੁੱਸੇ ਵਿਚ ਇਕ ਯਾਤਰੀ ਨੇ ਦੂਜੇ ਯਾਤਰੀ ਦਾ ਤੇਜ਼ਧਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨਾਲ ਟ੍ਰੇਨ ਵਿਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਮਯੰਕ ਰਮੇਸ਼ ਲੋਹਾਰ (22) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

ਪੜ੍ਹੋ ਇਹ ਵੀ - 'ਦੇਵੀ-ਦੇਵਤਿਆਂ ਤੇ ਭਾਰਤ ਮਾਤਾ ਦੇ ਨਾਂ ’ਤੇ ਸਹੁੰ ਨਹੀਂ ਚੁੱਕੀ ਜਾ ਸਕਦੀ', ਕੇਰਲ ਹਾਈ ਕੋਰਟ ਦਾ ਅਹਿਮ ਫੈਸਲਾ

ਬੋਰੀਵਲੀ ਰੇਲਵੇ ਪੁਲਸ ਅਨੁਸਾਰ ਮਯੰਕ ਤੇ ਮੁਲਜ਼ਮ ਦੋਵੇਂ ਅੰਧੇਰੀ ਸਟੇਸ਼ਨ ਤੋਂ ਇਕੋ ਫਸਟ ਕਲਾਸ ਡੱਬੇ ਵਿਚ ਸਵਾਰ ਹੋਏ ਸਨ। ਸਫ਼ਰ ਦੌਰਾਨ ਤੇਜ਼ ਮੀਂਹ ਵਿਚਕਾਰ ਡੱਬੇ ਦਾ ਦਰਵਾਜ਼ਾ ਖੁੱਲ੍ਹਾ ਰੱਖਣ ਜਾਂ ਬੰਦ ਕਰਨ ਨੂੰ ਲੈ ਕੇ ਦੋਵਾਂ ਯਾਤਰੀਆਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਇਹ ਵਿਵਾਦ ਦੇਖਦਿਆਂ ਹੀ ਦੇਖਦਿਆਂ ਹੱਥੋਪਾਈ ਵਿਚ ਬਦਲ ਗਿਆ, ਜਿਸ ਦੌਰਾਨ ਮੁਲਜ਼ਮ ਨੇ ਕਥਿਤ ਤੌਰ ’ਤੇ ਚਾਕੂ ਕੱਢ ਕੇ ਮਯੰਕ ਦੇ ਪੇਟ ਵਿਚ ਖੋਭ ਦਿੱਤਾ। ਜ਼ਖ਼ਮੀ ਮਯੰਕ ਨੂੰ ਐਮਰਜੈਂਸੀ ਇਲਾਜ ਲਈ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News