ਬੈਂਕਾਂ ’ਚ ਪਈਆਂ ਹਨ 1.84 ਲੱਖ ਕਰੋੜ ਦੀਆਂ ਅਨਕਲੇਮਡ ਸੰਪਤੀਆਂ: ਸੀਤਾਰਾਮਨ

Sunday, Oct 05, 2025 - 04:09 AM (IST)

ਬੈਂਕਾਂ ’ਚ ਪਈਆਂ ਹਨ 1.84 ਲੱਖ ਕਰੋੜ ਦੀਆਂ ਅਨਕਲੇਮਡ ਸੰਪਤੀਆਂ: ਸੀਤਾਰਾਮਨ

ਅਹਿਮਦਾਬਾਦ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਬੈਂਕਾਂ ਅਤੇ ਰੈਗੂਲੇਟਰੀਜ਼ ਕੋਲ 1.84 ਲੱਖ ਕਰੋਡ਼ ਰੁਪਏ ਦੀਆਂ ਵਿੱਤੀ ਸੰਪਤੀਆਂ ਬਿਨਾਂ ਦਾਅਵੇ  (ਅਨਕਲੇਮਡ) ਦੇ ਪਈਆਂ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਹ  ਯਕੀਨੀ ਕਰਨਾ ਚਾਹੀਦਾ ਹੈ ਕਿ ਇਹ ਸੰਪਤੀਆਂ ਉਨ੍ਹਾਂ ਦੇ ਅਸਲੀ ਮਾਲਿਕਾਂ ਤੱਕ ਪਹੁੰਚਣ। 

ਸੀਤਾਰਾਮਨ ਨੇ ਗੁਜਰਾਤ ਦੇ ਵਿੱਤ ਮੰਤਰੀ ਕਨੁਭਾਈ ਦੇਸਾਈ, ਬੈਂਕਾਂ ਅਤੇ ਵਿੱਤ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ’ਚ ਗਾਂਧੀਨਗਰ ਤੋਂ 3 ਮਹੀਨਿਆਂ ਦੀ ‘ਤੁਹਾਡੀ ਪੂੰਜੀ, ਤੁਹਾਡਾ ਅਧਿਕਾਰ’ ਮੁਹਿੰਮ ਦਾ ਸ਼ੁਭ ਆਰੰਭ ਕੀਤਾ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨੇ ਕਿਹਾ ਕਿ ਬੈਂਕਾਂ ਅਤੇ ਰੈਗਲੇਟਰੀਜ਼ ਕੋਲ ਬੈਂਕ ਜਮ੍ਹਾ, ਬੀਮਾ, ਭਵਿੱਖ ਨਿਧੀ ਜਾਂ ਸ਼ੇਅਰਾਂ ਦੇ ਰੂਪ ’ਚ 1.84 ਲੱਖ ਕਰੋੜ ਰੁਪਏ ਦੀਆਂ ਵਿੱਤੀ ਸੰਪਤੀਆਂ ਬਿਨਾਂ ਦਾਅਵੇ  ਦੇ ਪਈਆਂ ਹਨ। 

3 ਪਹਿਲੂਆਂ ’ਤੇ ਕੰਮ ਕਰਨ ਦੀ ਅਪੀਲ
ਉਨ੍ਹਾਂ ਨੇ  ਅਧਿਕਾਰੀਆਂ ਨੂੰ 3 ਮਹੀਨਿਆਂ  ਦੀ ਮੁਹਿੰਮ ਦੌਰਾਨ ਇਨ੍ਹਾਂ ਬਿਨਾਂ ਦਾਅਵੇ ਵਾਲੀਆਂ ਸੰਪਤੀਆਂ  ਨੂੰ ਉਨ੍ਹਾਂ  ਦੇ  ਅਸਲੀ ਮਾਲਿਕਾਂ ਤੱਕ ਪਹੁੰਚਾਉਣ ਲਈ 3 ਪਹਿਲੂਆਂ-ਜਾਗਰੂਕਤਾ, ਪਹੁੰਚ ਅਤੇ ਕਾਰਵਾਈ-’ਤੇ ਕੰਮ ਕਰਨ ਦੀ ਅਪੀਲ ਕੀਤੀ। ਸੀਤਾਰਾਮਨ ਨੇ ਕਿਹਾ,‘‘ਦਾਅਵੇ  ਦੇ ਬਿਨਾਂ ਧਨਰਾਸ਼ੀ ਬੈਂਕਾਂ, ਆਰ. ਬੀ. ਆਈ. ਜਾਂ ਆਈ. ਈ. ਪੀ. ਐੱਫ. (ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ) ਕੋਲ ਪਈ ਹੈ। ਸਾਨੂੰ ਇਨ੍ਹਾਂ ਫੰਡਾਂ ਦੇ ਅਸਲੀ ਮਾਲਿਕਾਂ ਅਤੇ ਦਾਅਵੇਦਾਰਾਂ ਦਾ ਪਤਾ ਲਾਉਣਾ ਹੋਵੇਗਾ ਅਤੇ ਉਨ੍ਹਾਂ ਨੂੰ ਪੈਸਾ  ਸੌਂਪਣਾ ਹੋਵੇਗਾ।’’ ਉਨ੍ਹਾਂ ਨੇ ਭਰੋਸਾ ਦਿੱਤਾ,‘‘ਵਿੱਤੀ ਸੇਵਾ ਵਿਭਾਗ  (ਡੀ. ਐੱਫ. ਐੱਸ.) ਅਨੁਸਾਰ 1,84,000 ਕਰੋੜ ਰੁਪਏ ਉੱਥੇ ਪਏ ਹਨ। ਇਹ ਰਾਸ਼ੀ  ਸੁਰੱਖਿਅਤ ਹੈ। ਮੈਂ ਤੁਹਾਨੂੰ ਭਰੋਸਾ ਦਿਵਾ ਸਕਦੀ ਹਾਂ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ  ਹੈ। ਤੁਸੀਂ ਜਦੋਂ ਚਾਹੋ ਉਚਿਤ ਕਾਗਜ਼ਾਤ ਨਾਲ ਆਓ। ਤੁਹਾਨੂੰ ਪੈਸਾ ਦਿੱਤਾ  ਜਾਵੇਗਾ। ਸਰਕਾਰ ਇਸ ਦੀ ਰੱਖਿਅਕ ਹੈ।’’

RBI ਨੇ ਬਣਾਇਆ ਪੋਰਟਲ
ਸੀਤਾਰਾਮਨ  ਨੇ ਕਿਹਾ,‘‘ਆਰ. ਬੀ. ਆਈ. ਨੇ ਯੂ. ਡੀ. ਜੀ. ਏ. ਐੱਮ. (ਅਨਕਲੇਮਡ ਡਿਪਾਜ਼ਿਟਸ ਗੇਟਵੇ ਟੂ ਅਕਸੈੱਸ ਇਨਫਾਰਮੇਸ਼ਨ) ਪੋਰਟਲ ਬਣਾਇਆ ਹੈ, ਇਸ ਲਈ ਇਹ ਇਕ ਬਿਨਾਂ ਦਾਅਵੇ ਵਾਲੇ ਖੇਤਰ ਤੋਂ ਦੂਜੇ ਬਿਨਾਂ ਦਾਅਵੇ ਵਾਲੇ ਖੇਤਰ ’ਚ ਜਾ ਰਿਹਾ ਹੈ। ਜਿਵੇਂ ਹੀ ਤੁਸੀਂ ਦਾਅਵਾ ਕਰੋਗੇ, ਤੁਹਾਨੂੰ ਇਹ ਮਿਲ ਜਾਵੇਗਾ, ਇਸ ਲਈ ਮੈਨੂੰ ਸੱਚ ’ਚ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇਸ ਬਾਰੇ ਸਾਰਿਆਂ ਨੂੰ ਦੱਸੀਏ।’’ 
 


author

Inder Prajapati

Content Editor

Related News