ਚਲਾਨ ਕੱਟਣ ’ਤੇ ਭੜਕਿਆ ਪੁਲਸ ਮੁਲਾਜ਼ਮ, ਦਿੱਤੀ ਧਮਕੀ (ਵੀਡੀਓ ਵਾਇਰਲ)
Wednesday, Sep 11, 2019 - 02:54 PM (IST)
ਊਨਾ— 1ਸਤੰਬਰ 2019 ਤੋਂ ਲਾਗੂ ਹੋਏ ਨਵੇਂ ਮੋਟਰ ਵ੍ਹੀਕਲ ਐਕਟ ਤੋਂ ਬਾਅਦ ਪੂਰੇ ਦੇਸ਼ ’ਚ ਚਲਾਨ ਕੱਟਣ ਦੇ ਨਾਲ ਹੀ ਲੋਕਾਂ ਤੋਂ 10 ਗੁਣਾ ਵੱਧ ਜੁਰਮਾਨਾ ਵਸੂਲਿਆ ਜਾ ਰਿਹਾ ਹੈ। ਅਜਿਹਾ ਹੀ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਹਿਮਾਚਲ ਦਾ, ਜਿੱਥੇ ਇੱਕ ਪਾਸੇ ਤਾਂ ਕਾਰ ਸਵਾਰ ਨਸ਼ੇ ’ਚ ਧੁੱਤ ਹੈ ਅਤੇ ਉੱਥੇ ਦੂਜੇ ਪਾਸੇ ਹਿਮਾਚਲ ਪੁਲਸ ਨੂੰ ਜਾਨੋ ਮਾਰਨ ਦੀਆਂ ਵੀ ਧਮਕੀਆਂ ਦੇ ਰਿਹਾ ਹੈ।
ਇਹ ਹੈ ਪੂਰਾ ਮਾਮਲਾ -
ਮਿਲੀ ਜਾਣਕਾਰੀ ਮੁਤਾਬਕ ਅੰਬ ਜਵਾਲਾਜੀ ਰੋਡ ’ਤੇ ਹਿਮਾਚਲ ਪੁਲਸ ਹੋਮਗਾਡ ਅਤੇ ਆਵਾਜਾਈ ਪੁਲਸ ਕਰਮਚਾਰੀ ਆਵਾਜਾਈ ਵਿਵਸਥਾ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਡਿਊਟੀ ’ਤੇ ਤਾਇਨਾਤ ਸਨ। ਇਸ ਦੌਰਾਨ ਪੰਜਾਬ ਨੰਬਰੀ ਇੱਕ ਕਾਲੇ ਰੰਗ ਦੀ ਆਲਟੋ ਕਾਰ ਤੇਜ਼ ਰਫਤਾਰ ਨਾਲ ਚੌਕ ’ਚ ਪਹੁੰਚੀ। ਹੋਮਗਾਰਡ ਨੇ ਕਾਰ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਕਾਰਨ ਕਾਰ ਸਵਾਰ ਨੇ ਹਿਮਾਚਲ ਹੋਮਗਾਰਡ ਅਤੇ ਆਵਾਜਾਈ ਕਰਮਚਾਰੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਆਲਟੋ ਕਾਰ ਡਰਾਈਵਰ ਕੋਲ ਆਰ. ਸੀ. ਨਹੀਂ ਸੀ ਅਤੇ ਨਸ਼ੇ ’ਚ ਧੁੱਤ ਸੀ।
ਦੋਸ਼ੀ ਕਾਰ ਡਰਾਈਵਰ ਜਿੱਥੇ ਇੱਕ ਪਾਸੇ ਨਸ਼ੇ ’ਚ ਧੁੱਤ ਸੀ, ਉੱਥੇ ਦੂਜੇ ਪਾਸੇ ਆਪਣੇ ਆਪ ਨੂੰ ਹਰਿਆਣਾ ਪੁਲਸ ਦਾ ਹੈੱਡ ਕਾਂਸਟੇਬਲ ਦੱਸਦੇ ਹੋਏ ਹਿਮਾਚਲ ਪੁਲਸ ਕਰਮਚਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਦੋਸ਼ੀ ਨੂੰ ਹਿਰਾਸਤ ’ਚ ਲੈ ਕੇ ਡਿ੍ਰੰਕ ਅਤੇ ਡਰਾਈਵ ਦਾ ਚਲਾਨ ਕੱਟਦੇ ਹੋਏ ਮੈਡੀਕਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕਾਰ ਆਪਣੇ ਕਬਜ਼ੇ ’ਚ ਲੈ ਲਈ ਹੈ। ਡੀ. ਐੱਸ. ਪੀ. ਮਨੋਜ ਜਮਵਾਲ ਨੇ ਦੱਸਿਆ ਹੈ ਕਿ ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।