ਬੱਚੇ ਇਸ ਕਾਰਨ ਤੇਜ਼ੀ ਨਾਲ ਹੋ ਰਹੇ ਹਨ ਓਮੀਕਰੋਨ ਦਾ ਸ਼ਿਕਾਰ
Friday, Jan 14, 2022 - 02:12 PM (IST)
ਨੈਸ਼ਨਲ ਡੈਸਕ- ਭਾਰਤ ’ਚ ਓਮੀਕਰੋਨ ਦੇ ਮਾਮਲੇ ਸਾਢੇ ਪੰਜ ਹਜ਼ਾਰ ਤੋਂ ਜ਼ਿਆਦਾ ਹੋ ਗਏ ਹਨ। ਹੁਣ ਲੋਕਾਂ ’ਚ ਇਸ ਵੇਰੀਐਂਟ ਨੂੰ ਲੈ ਕੇ ਚਿੰਤਾ ਵੱਧ ਗਈ ਹੈ ਕਿਉਂਕਿ ਹੁਣ ਤੋਂ ਇਸ ਨੇ ਬੱਚਿਆਂ ਨੂੰ ਆਪਣੀ ਚਪੇਟ ’ਚ ਲੈਣਾ ਸ਼ੁਰੁੂ ਕਰ ਦਿੱਤਾ ਹੈ। ਏਮਜ਼ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਅਨਵੈਕਸੀਨੇਟਿਡ ਬੱਚਿਆਂ ਨੂੰ ਇਹ ਵਾਇਰਸ ਤੇਜ਼ੀ ਨਾਲ ਇਨਫੈਕਟਿਡ ਕਰ ਰਿਹਾ ਹੈ।
ਕੇਂਦਰੀ ਸਿਹਤ ਮੰਤਰਾਲਾ ਨੇ ਬੱਚਿਆਂ ’ਤੇ ਓਮੀਕਰੋਨ ਦੇ ਪ੍ਰਭਾਵ ਨੂੰ ਦੇਖਦੇ ਹੋਏ ਏਮਜ਼ ਦੇ ਸਹਿਯੋਗ ਨਾਲ ਇਕ ਵੇਬਿਨਾਰ ਸੈਸ਼ਨ ਆਯੋਜਿਤ ਕੀਤਾ ਸੀ, ਜਿਸ ’ਚ ਏਮਜ਼ ਦੇ ਡਾਕਟਰਾਂ ਨੇ ਹਿੱਸਾ ਲਿਆ। ਇਸ ’ਚ ਦੱਸਿਆ ਗਿਆ ਕਿ ਬੱਚਿਆਂ ਦਾ ਗਲਾ ਅਤੇ ਉਪਰੀ ਸਾਹ ਤੰਤਰ ਬਾਲਗਾਂ ਦੀ ਤੁਲਨਾ ’ਚ ਬਹੁਤ ਛੋਟਾ ਹੈ। ਓਮੀਕਰੋਨ ਇਸੀ ਹਿੱਸੇ ਨੂੰ ਸਭ ਤੋਂ ਪਹਿਲਾਂ ਆਪਣੀ ਲਪੇਟ ’ਚ ਲੈ ਰਿਹਾ ਹੈ। ਜਿਸ ਨਾਲ ਬੱਚਿਆਂ ਦੀ ਇਮਊਨਿਟੀ ਘੱਟ ਹੁੰਦੀ ਹੈ, ਉਹ ਜਲਦੀ ਇਸ ਦੀ ਲਪੇਟ ’ਚ ਆ ਰਹੇ ਹਨ।