ਅੱਜ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ''ਚ ਲਹਿਰਾਏਗਾ ਤਿਰੰਗਾ, ਭਾਰਤੀਆਂ ਲਈ ਮਾਣ ਵਾਲਾ ਦਿਨ

Monday, Jan 04, 2021 - 08:33 AM (IST)

ਅੱਜ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ''ਚ ਲਹਿਰਾਏਗਾ ਤਿਰੰਗਾ, ਭਾਰਤੀਆਂ ਲਈ ਮਾਣ ਵਾਲਾ ਦਿਨ

ਨਿਊਯਾਰਕ- ਅੱਜ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਲਹਿਰਾਇਆ ਜਾਵੇਗਾ। ਭਾਰਤ ਸੰਯੁਕਤ ਰਾਸ਼ਟਰ ਦੀ ਇਸ ਸ਼ਕਤੀਸ਼ਾਲੀ ਬਾਡੀ ਵਿਚ 2 ਸਾਲਾਂ ਲਈ ਅਸਥਾਈ ਮੈਂਬਰ ਵਜੋਂ ਆਪਣਾ ਕਾਰਜਕਾਲ ਸ਼ੁਰੂ ਕਰ ਰਿਹਾ ਹੈ। 5 ਨਵੇਂ ਅਸਥਾਈ ਮੈਂਬਰ ਦੇਸ਼ਾਂ ਦੇ ਝੰਡੇ 4 ਜਨਵਰੀ ਨੂੰ ਇਕ ਵਿਸ਼ੇਸ਼ ਸਮਾਰੋਹ ਦੌਰਾਨ ਲਾਏ ਜਾਣਗੇ। 

ਸੰਯੁਕਤ ਰਾਸ਼ਟਰ ਵਿਚ ਸਥਾਈ ਪ੍ਰਤੀਨਿਧੀ ਟੀ. ਐੱਸ. ਤ੍ਰਿਮੂਰਤੀ ਤਿਰੰਗਾ ਲਿਆਉਣਗੇ ਤੇ ਉਮੀਦ ਹੈ ਕਿ ਸਮਾਰੋਹ ਵਿਚ ਉਹ ਸੰਬੋਧਨ ਵੀ ਕਰਨਗੇ। ਭਾਰਤ ਦੇ ਨਾਲ-ਨਾਲ ਨਾਰਵੇ, ਕੀਨੀਆ, ਆਇਰਲੈਂਡ ਤੇ ਮੈਕਸੀਕੋ ਵੀ ਅਸਥਾਈ ਮੈਂਬਰ ਬਣੇ ਹਨ। ਉਹ ਅਸਥਾਈ ਮੈਂਬਰਾਂ ਇਸਟੋਨੀਆ, ਨਾਈਜਰ, ਸੈਂਟ ਵਿਸੈਂਟ ਤੇ ਗ੍ਰੇਨਾਡਾ, ਟਿਊਨੀਸ਼ੀਆ, ਵੀਅਤਨਾਮ ਅਤੇ 5 ਸਥਾਈ ਮੈਂਬਰਾਂ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਨਾਲ ਇਸ ਪ੍ਰੀਸ਼ਦ ਦਾ ਹਿੱਸਾ ਹੋਣਗੇ। 

ਭਾਰਤ ਅਗਸਤ 2021 ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਦਾ ਡਾਇਰੈਕਟਰ ਹੋਵੇਗਾ ਤੇ ਫਿਰ 2022 ਵਿਚ ਇਕ ਮਹੀਨੇ ਲਈ ਪ੍ਰੀਸ਼ਦ ਦੀ ਪ੍ਰਧਾਨਗੀ ਕਰੇਗਾ। ਪ੍ਰੀਸ਼ਦ ਦੀ ਪ੍ਰਧਾਨਗੀ ਹਰ ਮੈਂਬਰ ਇਕ ਮਹੀਨੇ ਲਈ ਕਰਦਾ ਹੈ ਜੋ ਦੇਸ਼ਾਂ ਵਿਚ ਅੰਗਰੇਜ਼ੀ ਦੇ ਅੱਖਰਾਂ ਦੇ ਨਾਮ ਦੇ ਅਨੁਸਾਰ ਤੈਅ ਕੀਤਾ ਜਾਂਦਾ ਹੈ। ਝੰਡਾ ਲਾਉਣ ਦੀ ਪਰੰਪਰਾ ਦੀ ਸ਼ੁਰੂਆਤ ਕਜ਼ਾਕਸਤਾਨ ਨੇ 2018 ਵਿਚ ਸ਼ੁਰੂ ਕੀਤੀ ਸੀ। 

ਇਹ ਵੀ ਪੜ੍ਹੋ- ਕਸ਼ਮੀਰ ਤੇ ਹਿਮਾਚਲ 'ਚ ਬਰਫਬਾਰੀ, ਪੰਜਾਬ 'ਚ ਕੜਾਕੇ ਦੀ ਠੰਡ


ਕੀ ਹੈ ਸੰਯੁਕਤ ਰਾਸ਼ਟਰ ਪ੍ਰੀਸ਼ਦ?
ਸੰਯੁਕਤ ਰਾਸ਼ਟਰ ਪ੍ਰੀਸ਼ਦ, ਸੰਯੁਕਤ ਰਾਸ਼ਟਰ ਸੰਘ ਦੇ 6 ਮੁੱਖ ਹਿੱਸਿਆਂ ਵਿਚੋਂ ਇਕ ਹੈ। ਇਸ ਦਾ ਮੁੱਖ ਕੰਮ ਦੁਨੀਆ ਭਰ ਵਿਚ ਸ਼ਾਂਤੀ ਅਤੇ ਸੁਰੱਖਿਆ ਸੁਨਿਸ਼ਚਿਤ ਕਰਨਾ ਹੁੰਦਾ ਹੈ, ਇਸ ਦੇ ਇਲਾਵਾ ਸੰਯੁਕਤ ਰਾਸ਼ਟਰ ਸੰਘ ਵਿਚ ਨਵੇਂ ਮੈਂਬਰਾਂ ਨੂੰ ਜੋੜਨਾ ਅਤੇ ਇਸ ਦੇ ਚਾਰਟਰ ਵਿਚ ਬਦਲਾਅ ਨਾਲ ਜੁੜਿਆ ਕੰਮ ਵੀ ਸੁਰੱਖਿਆ ਪ੍ਰੀਸ਼ਦ ਦੇ ਕੰਮ ਦਾ ਹਿੱਸਾ ਹੈ। ਇਹ ਪ੍ਰੀਸ਼ਦ ਦੁਨੀਆ ਭਰ ਦੇ ਦੇਸ਼ਾਂ ਵਿਚ ਸ਼ਾਂਤੀ ਮਿਸ਼ਨ ਵੀ ਭੇਜਦਾ ਹੈ ਅਤੇ ਜੇਕਰ ਦੁਨੀਆ ਦੇ ਕਿਸੇ ਹਿੱਸੇ ਵਿਚ ਫ਼ੌਜੀ ਐਕਸ਼ਨ ਦੀ ਜ਼ਰੂਰਤ ਹੋਵੇ ਤਾਂ ਸੁਰੱਖਿਆ ਪ੍ਰੀਸ਼ਦ ਮਤੇ ਰਾਹੀਂ ਉਸ ਨੂੰ ਲਾਗੂ ਵੀ ਕਰਦਾ ਹੈ। 

►ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰ ਬਣਨ 'ਤੇ ਤੁਹਾਡਾ ਕੀ ਹੈ ਵਿਚਾਰ? ਕੁਮੈਂਟ ਬਾਕਸ ਵਿਚ ਦੱਸੋ


author

Lalita Mam

Content Editor

Related News