ਦਿੱਲੀ ਦੰਗਾ ਮਾਮਲੇ 'ਚ JNU ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਮਿਲੀ ਜ਼ਮਾਨਤ

04/15/2021 9:09:38 PM

ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਜੇ.ਐੱਨ.ਯੂ. ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਦੰਗੇ ਨਾਲ ਜੁੜੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਖਾਲਿਦ ਨੂੰ ਪਿਛਲੇ ਸਾਲ ਦੰਗਿਆਂ ਵਿੱਚ ਅਹਿਮ ਭੂਮਿਕਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਕੋਰਟ ਨੇ ਕਿਹਾ ਕਿ ਖਾਲਿਦ ਨੂੰ ਅਣਮਿੱਥੇ ਸਮੇਂ ਲਈ ਜੇਲ੍ਹ ਵਿੱਚ ਸਿਰਫ ਇਸ ਆਧਾਰ 'ਤੇ ਨਹੀਂ ਰੱਖਿਆ ਜਾ ਸਕਦਾ ਹੈ ਕਿ ਦਿੱਲੀ ਦੰਗਿਆਂ ਨਾਲ ਜੁੜੇ ਮਾਮਲਿਆਂ ਵਿੱਚ ਅਜੇ ਬਹੁਤ ਸਾਰੇ ਲੋਕਾਂ ਦੀ ਪਛਾਣ ਬਾਕੀ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਣਾ ਹੈ। ਹਾਲਾਂਕਿ ਉਮਰ ਖਾਲਿਦ ਨੂੰ ਅਜੇ ਜੇਲ੍ਹ ਵਿੱਚ ਹੀ ਰਹਿਣਾ ਹੋਵੇਗਾ ਕਿਉਂਕਿ ਉਨ੍ਹਾਂ 'ਤੇ ਯੂ.ਏ.ਪੀ.ਏ. ਲੱਗਾ ਹੈ ਉਹ ਵੱਖਰਾ ਮਾਮਲਾ ਹੈ, ਉਸ ਵਿੱਚ ਅਜੇ ਜ਼ਮਾਨਤ ਨਹੀਂ ਮਿਲੀ ਹੈ।

ਪਿਛਲੇ ਸਾਲ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਦੋਸ਼ੀ ਵਿਦਿਆਰਥੀ ਨੇਤਾ ਉਮਰ ਖਾਲਿਦ ਨੇ ਜਨਵਰੀ ਵਿੱਚ ਸੈਸ਼ਨ ਕੋਰਟ ਵਿੱਚ ਇੱਕ ਪਟੀਸ਼ਨ ਦਾਖਲ ਕਰ ਜੇਲ੍ਹ ਵਿੱਚ ਹੀ ਕੰਪਿਊਟਰ 'ਤੇ ਚਾਰਜਸ਼ੀਟ ਦੇਖਣ ਦੀ ਇਜਾਜ਼ਤ ਮੰਗੀ ਸੀ। ਉਮਰ ਖਾਲਿਦ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਦਾਖਲ ਚਾਰਜਸ਼ੀਟ ਨੂੰ ਉਹ ਅਜੇ ਤੱਕ ਨਹੀਂ ਵੇਖ ਸਕੇ ਹਨ, ਅਜਿਹੇ ਵਿੱਚ ਜੇਲ੍ਹ ਦੇ ਕੰਪਿਊਟਰ ਤੋਂ ਹੀ ਉਨ੍ਹਾਂ ਨੂੰ ਚਾਰਜਸ਼ੀਟ ਵਿਖਾਈ ਜਾਵੇ। ਖਾਲਿਦ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਪੁਲਸ ਨੇ ਚਾਰਜਸ਼ੀਟ ਨੂੰ ਮੀਡੀਆ ਵਿੱਚ ਲੀਕ ਕਰ ਦਿੱਤਾ ਹੈ। ਉਸਦੇ ਕੋਲ ਹੁਣ ਤੱਕ ਚਾਰਜਸ਼ੀਟ ਨਹੀਂ ਆਈ ਹੈ। ਇਸ ਨਾਲ ਨਿਰਪੱਖ ਸੁਣਵਾਈ ਦੇ ਉਨ੍ਹਾਂ ਦੇ ਅਧਿਕਾਰ ਦੀ ਉਲੰਘਣਾ ਹੋ ਰਹੀ ਹੈ।

ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਦਸੰਬਰ ਵਿੱਚ ਉਮਰ ਖਾਲਿਦ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ ਸੀ। 100 ਪੰਨੀਆਂ ਦੀ ਚਾਰਜਸ਼ੀਟ ਵਿੱਚ ਉਮਰ ਖਾਲਿਦ 'ਤੇ ਦੰਗੇ ਭੜਕਾਉਣ, ਦੰਗਿਆਂ ਦੀ ਸਾਜਿਸ਼ ਰਚਣ, ਦੇਸ਼ ਵਿਰੋਧੀ ਭਾਸ਼ਣ ਦੇਣ ਅਤੇ ਹੋਰ ਅਪਰਾਧਿਕ ਧਾਰਾਵਾਂ ਦੇ ਤਹਿਤ ਦੋਸ਼ ਲਗਾਏ ਗਏ ਸਨ। ਚਾਰਜਸ਼ੀਟ ਮੁਤਾਬਕ, 8 ਜਨਵਰੀ ਨੂੰ ਸ਼ਾਹੀਨ ਬਾਗ ਵਿੱਚ ਉਮਰ ਖਾਲਿਦ, ਖਾਲਿਦ ਸੈਫੀ ਅਤੇ ਤਾਹਿਰ ਹੁਸੈਨ ਨੇ ਮਿਲ ਕੇ ਦਿੱਲੀ ਦੰਗਿਆਂ ਦੀ ਯੋਜਨਾ ਲਈ ਮੀਟਿੰਗ ਕੀਤੀ ਸੀ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News