ਸ਼ਰਦ ਪਵਾਰ ਦਾ ਬਿਆਨ ਭਗਵਾਨ ਰਾਮ ਵਿਰੁੱਧ ਹੈ : ਉਮਾ ਭਾਰਤੀ

Monday, Jul 20, 2020 - 05:58 PM (IST)

ਸੀਹੋਰ (ਮੱਧ ਪ੍ਰਦੇਸ਼)- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਰਾਸ਼ਟਰੀ ਉੱਪ ਪ੍ਰਧਾਨ ਉਮਾ ਭਾਰਤੀ ਨੇ ਰਾਮ ਮੰਦਰ 'ਤੇ ਦਿੱਤੇ ਗਏ ਬਿਆਨ ਲਈ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੂੰ 'ਰਾਮਧ੍ਰੋਹੀ' ਕਰਾਰ ਦਿੱਤਾ ਹੈ। ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਤਿੰਨ ਜਾਂ 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਮ ਮੰਦਰ ਦੇ ਭੂਮੀ ਪੂਜਨ ਲਈ ਅਯੁੱਧਿਆ 'ਚ ਸੱਦਾ ਦਿੱਤਾ ਹੈ। ਅਯੁੱਧਿਆ 'ਚ ਰਾਮ ਮੰਦਰ ਨੂੰ ਲੈ ਕੇ ਪਵਾਰ ਦੇ ਬਿਆਨ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਉਮਾ ਭਾਰਤੀ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਉਹ ਵਿਅਕਤੀ ਹੈ, ਜੋ 4 ਘੰਟੇ ਤੋਂ ਵੱਧ ਨਹੀ ਸੌਂਦੇ ਹਨ। 

ਉਨ੍ਹਾਂ ਨੇ ਕਿਹਾ,''ਉਹ (ਮੋਦੀ) 24 ਘੰਟੇ ਕੰਮ ਕਰਦੇ ਹਨ। ਉਨ੍ਹਾਂ ਨੇ ਅੱਜ ਤੱਕ ਕੋਈ ਛੁੱਟੀ ਨਹੀਂ ਲਈ। ਮੈਨੂੰ ਉਨ੍ਹਾਂ ਦਾ ਸੁਭਾਅ ਪਤਾ ਹੈ, ਉਹ ਹਵਾਈ ਜਹਾਜ਼ 'ਚ ਵੀ ਆਉਣ-ਜਾਣ ਦੇ ਸਮੇਂ ਫਾਈਲ ਦਾ ਕੰਮ ਕਰਦੇ ਜਾਣਗੇ। ਜੇਕਰ ਪ੍ਰਧਾਨ ਮੰਤਰੀ, ਭਗਵਾਨ ਰਾਮ ਨੂੰ 2 ਘੰਟੇ ਦਾ ਸਮਾਂ ਦਿੰਦੇ ਹਨ ਅਤੇ 2-3 ਘੰਟੇ ਲਈ ਅਯੁੱਧਿਆ ਜਾਂਦੇ ਹਨ ਤਾਂ ਇਸ 'ਚ ਅਜਿਹੀ ਕਿਹੜੀ ਅਰਥ ਵਿਵਥਾ ਵਿਗੜ ਜਾਵੇਗੀ।'' ਭਾਰਤੀ ਨੇ ਕਿਹਾ,''ਮੈਂ ਮੰਨਦੀ ਹਾਂ ਕਿ ਪਵਾਰ ਦਾ ਇਹ ਬਿਆਨ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਨਹੀਂ ਹੈ ਸਗੋਂ ਇਹ ਭਗਵਾਨ ਰਾਮ ਵਿਰੁੱਧ ਹੈ।'' ਦੱਸਣਯੋਗ ਹੈ ਕਿ ਰਾਮ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਦੀ ਤਾਰੀਖ਼ ਬਾਰੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ 'ਚ ਪਵਾਰ ਨੇ ਐਤਵਾਰ ਨੂੰ ਸੋਲਾਪੁਰ 'ਚ ਕਿਹਾ ਸੀ,''ਕੋਵਿਡ-19 ਤੋਂ ਛੁਟਕਾਰਾ ਮਹਾਰਾਸ਼ਟਰ ਸਰਕਾਰ ਦੀ ਪਹਿਲ ਹੈ ਪਰ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੰਦਰ ਦਾ ਨਿਰਮਾਣ ਕਰਨ ਨਾਲ ਇਸ 'ਤੇ ਕਾਬੂ ਪਾਉਣ 'ਚ ਮਦਦ ਮਿਲੇਗੀ।''


DIsha

Content Editor

Related News