ਅਯੁੱਧਿਆ ਜਾਣ ਤੋਂ ਪਹਿਲਾਂ ਉਮਾ ਭਾਰਤੀ ਨੂੰ ਸਤਾਉਣ ਲੱਗਾ ਕੋਰੋਨਾ ਦਾ ਡਰ

08/03/2020 12:39:13 PM

ਭੋਪਾਲ (ਭਾਸ਼ਾ)— ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਉਮਾ ਭਾਰਤੀ ਨੂੰ ਕੋਰੋਨਾ ਵਾਇਰਸ ਦਾ ਡਰ ਸਤਾਉਣ ਲੱਗਾ ਹੈ। ਸੋਮਵਾਰ ਯਾਨੀ ਕਿ ਅੱਜ ਉਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਲੋਕਾਂ ਦੀ 5 ਅਗਸਤ ਨੂੰ ਅਯੁੱਧਿਆ 'ਚ ਭਗਵਾਨ ਸ਼੍ਰੀਰਾਮ ਮੰਦਰ ਦੇ ਨੀਂਹ ਪੱਥਰ ਪ੍ਰੋਗਰਾਮ ਤੋਂ ਵਾਪਸੀ ਮਗਰੋਂ ਹੀ ਰਾਮ ਲਲਾ ਦੇ ਦਰਸ਼ਨ ਕਰਨ ਪੁੱਜੇਗੀ। ਉਮਾ ਨੇ ਟਵੀਟ ਕੀਤਾ ਕਿ ਕੱਲ ਜਦੋਂ ਮੈਨੂੰ ਪਤਾ ਲੱਗਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਅਤੇ ਭਾਜਪਾ ਦੇ ਨੇਤਾਵਾਂ ਬਾਰੇ ਕਿ ਉਹ ਕੋਰੋਨਾ ਪਾਜ਼ੇਟਿਵ ਹਨ, ਤਾਂ ਉਦੋਂ ਤੋਂ ਮੈਂ ਅਯੁੱਧਿਆ 'ਚ ਮੰਦਰ ਦੇ ਨੀਂਹ ਪੱਥਰ 'ਚ ਹਾਜ਼ਰ ਲੋਕਾਂ ਲਈ ਖਾਸ ਕਰ ਕੇ ਨਰਿੰਦਰ ਮੋਦੀ ਜੀ ਲਈ ਚਿੰਤਤ ਹਾਂ। ਇਸ ਲਈ ਮੈਂ ਰਾਮ ਜਨਮਭੂਮੀ ਟਰੱਸਟ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਹੈ ਕਿ ਨੀਂਹ ਪੱਥਰ ਦੇ ਪ੍ਰੋਗਰਾਮ ਦੇ ਮਹੂਰਤ 'ਤੇ ਮੈਂ ਅਯੁੱਧਿਆ 'ਚ ਸਰਯੂ ਨਦੀ ਦੇ ਕਿਨਾਰੇ 'ਤੇ ਹੀ ਰਹਾਂਗੀ।

PunjabKesari

ਉਮਾ ਨੇ ਅੱਗੇ ਕਿਹਾ ਕਿ ਮੈਂ ਭੋਪਾਲ ਤੋਂ ਅੱਜ ਰਵਾਨਾ ਹੋਵਾਂਗੀ। ਕੱਲ ਸ਼ਾਮ ਅਯੁੱਧਿਆ ਪਹੁੰਚਣ ਤੱਕ ਮੇਰੀ ਕਿਸੇ ਪੀੜਤ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ। ਅਜਿਹੀ ਸਥਿਤੀ ਵਿਚ ਜਿੱਥੇ ਨਰਿੰਦਰ ਮੋਦੀ ਅਤੇ ਸੈਂਕੜੇ ਲੋਕ ਹਾਜ਼ਰ ਹੋਣ, ਮੈਂ ਉਸ ਸਥਾਨ ਤੋਂ ਦੂਰੀ ਬਣਾ ਕੇ ਰੱਖਾਂਗੀ। ਉਮਾ ਭਾਰਤੀ ਨੇ ਕਿਹਾ ਕਿ ਨਰਿੰਦਰ ਮੋਦੀ ਅਤੇ ਸਾਰੇ ਸਮੂਹ ਦੇ ਚੱਲੇ ਜਾਣ ਤੋਂ ਬਾਅਦ ਹੀ ਮੈਂ ਰਾਮ ਲਲਾ ਦੇ ਦਰਸ਼ਨ ਕਰਨ ਪਹੁੰਚਾਂਗੀ। ਇਹ ਸੂਚਨਾ ਮੈਂ ਅਯੁੱਧਿਆ ਵਿਚ ਰਾਮ ਜਨਮਭੂਮੀ ਟਰੱਸਟ ਦੇ ਸੀਨੀਅਰ ਅਧਿਕਾਰੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜ ਦਿੱਤੀ ਹੈ ਕਿ ਮਾਣਯੋਗ ਨਰਿੰਦਰ ਮੋਦੀ ਦੇ ਨੀਂਹ ਪੱਥਰ ਪ੍ਰੋਗਰਾਮ ਦੇ ਸਮੇਂ ਹਾਜ਼ਰੀ ਸਮੂਹ ਦੀ ਸੂਚੀ 'ਚੋਂ ਮੇਰਾ ਨਾਂ ਵੱਖ ਕਰ ਦੇਣ।


Tanu

Content Editor

Related News