ਯੁੱਧ ਦੌਰਾਨ ਯੂਕ੍ਰੇਨ ਦੀ ਘਟੀਆ ਹਰਕਤ, ਟਵੀਟ ''ਚ ਕੀਤਾ ਮਾਂ ਕਾਲੀ ਦਾ ਅਪਮਾਨ, ਵਿਵਾਦ ਤੋਂ ਬਾਅਦ ਹਟਾਇਆ
Monday, May 01, 2023 - 04:12 AM (IST)
ਨਵੀਂ ਦਿੱਲੀ : ਯੂਕ੍ਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਇਕ ਟਵੀਟ ਰਾਹੀਂ ਮਾਂ ਕਾਲੀ ਦੀ ਇਕ ਤਸਵੀਰ ਸਾਂਝੀ ਕੀਤੀ ਗਈ ਸੀ, ਜਿਸ ਨੂੰ ਲੈ ਕੇ ਟਵਿੱਟਰ 'ਤੇ ਰੋਸ ਪ੍ਰਗਟ ਕੀਤੇ ਜਾਣ ਤੋਂ ਬਾਅਦ ਹਟਾ ਦਿੱਤਾ ਗਿਆ ਹੈ। ਤਸਵੀਰ 'ਚ ਕਥਿਤ ਤੌਰ 'ਤੇ ਮਾਂ ਕਾਲੀ ਨੂੰ ਧੂੰਏਂ ਦੇ ਗੁਬਾਰ 'ਤੇ ਦਿਖਾਇਆ ਗਿਆ ਸੀ। ਯੂਕ੍ਰੇਨ ਦੇ ਰੱਖਿਆ ਮੰਤਰਾਲੇ ਨੇ ਇਸ ਫੋਟੋ ਨੂੰ 'ਵਰਕ ਆਫ਼ ਆਰਟ' ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਮਾਮਲਾ: ਗਯਾ ਦੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ, ਪਿੰਡ 'ਚ ਛਾਇਆ ਮਾਤਮ
ਕਈ ਭਾਰਤੀ ਟਵਿੱਟਰ ਯੂਜ਼ਰਸ ਨੇ ਇਸ 'ਤੇ ਗੁੱਸਾ ਜ਼ਾਹਿਰ ਕੀਤਾ ਅਤੇ ਇਸ ਨੂੰ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਅਸੰਵੇਦਨਸ਼ੀਲ ਕਾਰਵਾਈ ਕਰਾਰ ਦਿੱਤਾ। ਕੁਝ ਭਾਰਤੀ ਟਵਿੱਟਰ ਯੂਜ਼ਰਸ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਦਖਲ ਦੀ ਮੰਗ ਵੀ ਕੀਤੀ। ਭਾਰਤੀ ਯੂਜ਼ਰਸ ਵੱਲੋਂ ਗੁੱਸਾ ਜ਼ਾਹਿਰ ਕਰਨ ਤੋਂ ਬਾਅਦ ਯੂਕ੍ਰੇਨ ਦੇ ਰੱਖਿਆ ਮੰਤਰਾਲੇ ਨੇ ਟਵੀਟ ਨੂੰ ਡਿਲੀਟ ਕਰ ਦਿੱਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।