ਯੂਕਰੇਨ ਤੋਂ ਪਰਤਣ ਵਾਲੇ ਨਾਗਰਿਕਾਂ ਦੀ ਯਾਤਰਾ ਦਾ ਖ਼ਰਚਾ ਚੁੱਕੇਗੀ ਬਿਹਾਰ ਸਰਕਾਰ, ਚਿੰਤਾ ’ਚ ਮਾਪੇ

Saturday, Feb 26, 2022 - 11:46 AM (IST)

ਪਟਨਾ (ਭਾਸ਼ਾ)– ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੰਗ ਪ੍ਰਭਾਵਿਤ ਯੂਕਰੇਨ ਤੋਂ ਕੱਢ ਕੇ ਭਾਰਤ ਲਿਆਂਦੇ ਜਾਣ ਵਾਲੇ ਸੂਬੇ ਦੇ ਲੋਕਾਂ ਦੀ ਯਾਤਰਾ ਦਾ ਖ਼ਰਚਾ ਚੁੱਕੇਗੀ। ਇਨ੍ਹਾਂ ਲੋਕਾਂ ਦੇ ਸ਼ਨੀਵਾਰ ਨੂੰ ਭਾਰਤ ਪਹੁੰਚਣ ਦੀ ਉਮੀਦ ਹੈ। ਮੁੱਖ ਮੰਤਰੀ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਇਸ ਸਬੰਧ ਵਿਚ ਐਲਾਨ ਕੀਤਾ। ਉਨ੍ਹਾਂ ਨੇ ਯੂਕਰੇਨ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਉਡਾਣਾਂ ਦੀ ਵਿਵਸਥਾ ਕਰਨ ’ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। 

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਅਜਿਹੀਆਂ ਉਡਾਣਾਂ ਦਿੱਲੀ ਅਤੇ ਮੁੰਬਈ ਪਹੁੰਚਣਗੀਆਂ ਅਤੇ ਸੂਬਾ ਸਰਕਾਰ ਬਿਹਾਰ ਦੇ ਲੋਕਾਂ ਦੀ ਯਾਤਰਾ ਦਾ ਖਰਚਾ ਚੁੱਕੇਗੀ। ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਮਾਤਾ-ਪਿਤਾ ਯੂਕਰੇਨ ਤੋਂ ਆਪਣੇ ਬੱਚਿਆਂ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪੂਰਬੀ ਚੰਪਾਰਨ ਜ਼ਿਲ੍ਹੇ ’ਚ ਕੇਸਰੀਆ ਦੀ ਵਾਸੀ ਸੁਮਿੱਤਰਾ ਕੁਮਾਰੀ ਯਾਦਵ ਨੇ ਕਿਹਾ ਕਿ ਮੇਰੇ ਦੋ ਬੱਚੇ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ’ਚ ਡਾਕਟਰੀ ਪੜ੍ਹਾਈ ਕਰ ਰਹੇ ਹਨ। ਦੋਵੇਂ ਸੁਰੱਖਿਅਤ ਹਨ ਪਰ ਸਥਿਤੀ ਗੰਭੀਰ ਹੈ। ਸਥਾਨਕ ਸਰਕਾਰ ਦੀ ਸਲਾਹ ’ਤੇ ਉਹ ਬੰਕਰਾਂ ’ਚ ਰਹਿਣ ਲਈ ਚਲੇ ਗਏ ਹਨ। ਮੇਰੇ ਧੀ ਨੇ ਕਿਹਾ ਕਿ ਕੁੜੀ ਹੋਣ ਕਾਰਨ ਬੰਕਰਾਂ ’ਚ ਰਹਿਣਾ ਉਸ ਲਈ ਜ਼ਿਆਦਾ ਅਸੁਰੱਖਿਅਤ ਹੈ। ਮੈਂ ਉਮੀਦ ਕਰਦੀ ਹਾਂ ਕਿ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਵਾਪਸ ਲਿਆਂਦਾ ਜਾਵੇਗਾ।

ਪੂਰਬੀ ਚੰਪਾਰਣ ਦੇ ਚਕੀਆ ਇਲਾਕੇ ’ਚ ਗਹਿਣਿਆਂ ਦਾ ਕਾਰੋਬਾਰ ਕਰਨ ਵਾਲੇ ਅਸ਼ੋਕ ਕੁਮਾਰ ਦਾ ਵੀ ਇਹ ਹੀ ਹਾਲ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਪੁੱਤਰ ਕੁੰਜ ਬਿਹਾਰੀ ਕੀਵ ’ਚ ਫਸ ਗਿਆ ਹੈ। ਮੈਨੂੰ ਪਤਾ ਲੱਗਾ ਹੈ ਕਿ ਉਹ ਪਰਤ ਰਿਹਾ ਹੈ। ਯਾਤਰਾ ਮੁਸ਼ਕਲ ਹੈ ਪਰ ਇਕ ਵੱਡੀ ਰਾਹਤ ਹੈ। ਕੁਮਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਭਾਰਤ ਸਰਕਾਰ ਵਲੋਂ ਭੇਜੇ ਗਏ ਇਕ ਵਿਸ਼ੇਸ਼ ਜਹਾਜ਼ ਤੋਂ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਸ ਦੇ ਅਤੇ ਹੋਰ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਚੁਣੌਤੀ ਯੂਕਰੇਨ ਤੋਂ ਬਾਹਰ ਨਿਕਲਣਾ ਹੋਵੇਗੀ। ਮੈਂ ਉਮੀਦ ਕਰਦਾ ਹਾਂ ਕਿ ਸਭ ਠੀਕ ਰਹੇ।


Tanu

Content Editor

Related News