UK ਟ੍ਰਿਪਲ ਮਰਡਰ : ਲਾਸ਼ਾਂ ਵਾਪਸ ਲਿਆਉਣ 'ਚ ਪਰਿਵਾਰ ਦੀ ਮਦਦ ਕਰੇਗਾ ਭਾਰਤੀ ਦੂਤਘਰ

Wednesday, Dec 21, 2022 - 03:29 PM (IST)

UK ਟ੍ਰਿਪਲ ਮਰਡਰ : ਲਾਸ਼ਾਂ ਵਾਪਸ ਲਿਆਉਣ 'ਚ ਪਰਿਵਾਰ ਦੀ ਮਦਦ ਕਰੇਗਾ ਭਾਰਤੀ ਦੂਤਘਰ

ਤਿਰੁਵਨੰਤਪੁਰਮ (ਵਾਰਤਾ)- ਬ੍ਰਿਟੇਨ 'ਚ ਭਾਰਤੀ ਦੂਤਘਰ ਨੇ ਪਰਿਵਾਰ ਦੀਆਂ ਦਲੀਲਾਂ 'ਤੇ ਕੇਰਲ ਦੀ ਇਕ ਨਰਸ ਅਤੇ ਉਸ ਦੇ 2 ਬੱਚਿਆਂ ਦੀਆਂ ਲਾਸ਼ਾਂ ਭਾਰਤ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਹੈ। ਔਰਤ ਅਤੇ ਉਸ ਦੇ ਬੱਚਿਆਂ ਨੂੰ ਉਸ ਦੇ ਪਤੀ ਨੇ ਬੇਰਹਿਮੀ ਨਾਲ ਮਾਰ ਦਿੱਤਾ ਸੀ। ਕੇਰਲ 'ਚ ਮ੍ਰਿਤਕ ਔਰਤ ਦੇ ਪਰਿਵਾਰ ਨੇ ਲਾਸ਼ਾਂ ਘਰ ਵਾਪਸ ਲਿਆਉਣ ਲਈ 30 ਲੱਖ ਰੁਪਏ ਦੀ ਆਰਥਿਕ ਮਦਦ ਮੰਗੀ ਸੀ। ਯੂਕੇ ਦੇ ਨੌਰਥੈਂਪਟਨਸ਼ਾਇਰ ਦੇ ਇਕ ਸ਼ਹਿਰ ਕੇਟਰਿੰਗ 'ਚ ਮਲਯਾਲੀ ਭਾਈਚਾਰਾ, ਜਿੱਥੇ ਇਹ ਘਟਨਾ ਹੋਈ ਸੀ, ਨੇ 2 ਦਿਨਾਂ ਅੰਦਰ ਰਾਸ਼ੀ ਜੁਟਾਈ ਅਤੇ ਨਾਲ ਹੀ ਕੋਚੀ ਕੋਲ ਵੈਕੋਮ ਦੀ ਰਹਿਣ ਵਾਲੀ ਨਰਸ ਦੇ ਪਰਿਵਾਰ ਨਾਲ ਵਾਅਦਾ ਕੀਤਾ ਗਿਆ ਕਿ ਕੇਂਦਰ ਹਰ ਸੰਭਵ ਮਦਦ ਕਰੇਗਾ।

ਇਹ ਵੀ ਪੜ੍ਹੋ : ਬ੍ਰਿਟੇਨ : ਭਾਰਤੀ ਨਰਸ ਅਤੇ 2 ਬੱਚਿਆਂ ਦੇ ਤੀਹਰੇ ਕਤਲ ਦੇ ਦੋਸ਼ 'ਚ ਘਿਰਿਆ ਪਤੀ

ਹੁਣ ਖ਼ਬਰ ਆਈ ਹੈ ਕਿ ਲੰਡਨ 'ਚ ਭਾਰਤੀ ਦੂਤਘਰ ਲਾਸ਼ਾਂ ਲਿਜਾਉਣ ਦਾ ਖਰਚ ਉਠਾਏਗਾ। ਇਹ ਘਟਨਾ ਵੀਰਵਾਰ ਯਾਨੀ 15 ਦਸੰਬਰ ਨੂੰ ਯੂਕੇ ਦੇ ਨੌਰਥੈਂਪਟਨਸ਼ਾਇਰ ਦੇ ਇਕ ਸ਼ਹਿਰ ਕੇਟਰਿੰਗ 'ਚ ਵਾਪਰੀ। ਦੋਸ਼ੀ ਸਾਜੂ ਪੁਲਸ ਹਿਰਾਸਤ 'ਚ ਹੈ ਅਤੇ ਉਸ ਦੇ ਤਿੰਨਾਂ ਦਾ ਗਲ਼ਾ ਘੁੱਟ ਕੇ ਕਤਲ ਕਰਨਾ ਕਬੂਲ ਕੀਤਾ ਹੈ। ਸਾਜੂ ਆਪਣੇ ਪੁੱਤਰ (6) ਅਤੇ ਧੀ (4) ਨਾਲ ਹਾਲ ਹੀ 'ਚ ਯੂਕੇ 'ਚ ਆਪਣੀ ਪਤਨੀ ਨਾਲ ਆਇਆ ਸੀ। ਉਸ ਦੀ ਪਤਨੀ ਪਿਛਲੇ ਇਕ ਸਾਲ ਤੋਂ ਬ੍ਰਿਟੇਨ ਦੇ ਇਕ ਹਸਪਤਾਲ 'ਚ ਤਾਇਨਾਤ ਸੀ। ਪੇਸ਼ੇ ਤੋਂ ਡਰਾਈਵਰ ਰਾਜੂ ਨੌਕਰੀ ਨਾ ਮਿਲਣ ਕਾਰਨ ਪਰੇਸ਼ਾਨ ਸੀ। ਜੋੜੇ ਦਾ ਆਰਥਿਕ ਮੁੱਦਿਆਂ 'ਤੇ ਝਗੜਾ ਹੁੰਦਾ ਸੀ, ਜੋ ਵੀਰਵਾਰ ਨੂੰ ਵੱਧ ਗਿਆ ਅਤੇ ਤਿੰਨਾਂ ਦਾ ਕਤਲ ਕਰ ਦਿੱਤਾ। ਸਾਜੂ ਯੂਕੇ ਪੁਲਸ ਦੀ ਹਿਰਾਸਤ 'ਚ ਹੈ ਅਤੇ ਉਨ੍ਹਾਂ ਨੇ ਅੰਜੂ ਦੇ ਮਾਤਾ-ਪਿਤਾ ਦੀ ਸੂਚਿਤ ਕੀਤਾ ਕਿ ਉਹ ਸਾਜੂ ਖ਼ਿਲਾਫ਼ ਕਤਲ ਦਾ ਦੋਸ਼ ਲਗਾਉਣਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News