ਭਾਰਤ ਵਿਰੋਧੀ ਭਾਵਨਾਵਾਂ ਨੂੰ ਸਵਿਕਾਰ ਨਹੀਂ ਕਰਾਂਗੇ : ਬ੍ਰਿਟੇਨ PM

12/08/2019 12:33:22 PM

ਲੰਡਨ— ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤ ਤੇ ਹਿੰਦੂ ਵਿਰੋਧੀ ਭਾਵਨਾਵਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਜਾਨਸਨ ਨੇ ਸਾਫ ਤੌਰ 'ਤੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਭਾਰਤ ਵਿਰੋਧੀ ਭਾਵਨਾ ਨੂੰ ਸਵਿਕਾਰ ਨਹੀਂ ਕਰਨਗੇ।
 

ਅੱਤਵਾਦ ਦੇ ਮੁੱਦੇ 'ਤੇ ਪੀ. ਐੱਮ. ਮੋਦੀ ਨਾਲ ਬ੍ਰਿਟੇਨ—
ਉੱਥੇ ਹੀ ਸਰਹੱਦ ਪਾਰ ਤੋਂ ਜਾਰੀ ਅੱਤਵਾਦ ਦੇ ਮੁੱਦੇ 'ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਭਾਰਤ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਭਾਰਤ ਨਾਲ ਖੜ੍ਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਦੀ ਸਰਕਾਰ ਨਵਾਂ ਭਾਰਤ ਬਣਾਉਣ ਲਈ ਪੀ. ਐੱਮ. ਮੋਦੀ ਦੇ ਕਦਮਾਂ ਦਾ ਸਮਰਥਨ ਕਰਦੀ ਹੈ। ਭਾਰਤ ਦੌਰੇ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਜਾਨਸਨ ਨੇ ਕਿਹਾ ਕਿ ਸਰਕਾਰ ਬਣਨ ਦੇ ਬਾਅਦ ਉਹ ਜਲਦੀ ਹੀ ਭਾਰਤ ਦਾ ਦੌਰਾ ਕਰਨਗੇ।
 

ਭਾਰਤ ਨਾਲ ਹੈ ਪੁਰਾਣਾ ਰਿਸ਼ਤਾ—
ਦੱਸ ਦਈਏ ਕਿ ਬੋਰਿਸ ਜਾਨਸਨ ਦਾ ਭਾਰਤ ਨਾਲ ਖਾਸ ਰਿਸ਼ਤਾ ਹੈ ਅਤੇ ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਭਾਰਤ ਦੀ ਯਾਤਰਾ ਕਰ ਚੁੱਕੇ ਹਨ। ਜਾਨਸਨ ਸਾਬਕਾ ਸੰਪਾਦਕ ਅਤੇ ਲੇਖਕ ਖੁਸ਼ਵੰਤ ਸਿੰਘ, ਸੈਫ ਅਲੀ ਖਾਨ, ਸਾਰਾ ਅਲੀ ਖਾਨ ਦੇ ਰਿਸ਼ਤੇਦਾਰ ਵੀ ਹਨ। ਉਨ੍ਹਾਂ ਦੀ ਪਹਿਲੀ ਪਤਨੀ ਮਰੀਨਾ ਵ੍ਹੀਲਰ ਦੀ ਮਾਂ ਦੀਪਾ ਸਿੰਘ ਦਾ ਵਿਆਹ ਖੁਸ਼ਵੰਤ ਸਿੰਘ ਦੇ ਸਭ ਤੋਂ ਛੋਟੇ ਭਰਾ ਦਲਜੀਤ ਸਿੰਘ ਨਾਲ ਹੋਇਆ ਸੀ। ਦੀਪਾ ਨੇ ਉੱਚ ਪੱਤਰਕਾਰ ਸਰ ਚਾਰਲਸ ਨਾਲ ਵਿਆਹ ਕਰਵਾਇਆ ਅਤੇ ਮਰੀਨਾ ਵ੍ਹੀਲਰ ਇਨ੍ਹਾਂ ਦੋਹਾਂ ਦੀ ਸੰਤਾਨ ਹੈ। ਇਸ ਤਰ੍ਹਾਂ ਨਾਲ ਮਰੀਨਾ ਅੱਧੀ ਭਾਰਤੀ ਹੈ, ਉੱਥੇ ਹੀ ਦੀਪਾ ਦੀ ਵੱਡੀ ਭੈਣ ਅਮਰਜੀਤ ਦਾ ਵਿਆਹ ਖੁਸ਼ਵੰਤ ਸਿੰਘ ਦੇ ਵੱਡੇ ਭਰਾ ਭਗਵੰਤ ਸਿੰਘ ਨਾਲ ਹੋਇਆ ਸੀ। ਭਗਵੰਤ ਸਿੰਘ ਦੀ ਭਤੀਜੀ ਅਮ੍ਰਿਤਾ ਸਿੰਘ ਨੇ ਸੈਫ ਅਲੀ ਖਾਨ ਨਾਲ ਵਿਆਹ ਕਰਵਾ ਲਿਆ ਤੇ ਉਨ੍ਹਾਂ ਦੀ ਸੰਤਾਨ ਸਾਰਾ ਅਲੀ ਖਾਨ ਹੈ।


Related News